Begin typing your search above and press return to search.

ਮਿਜ਼ੋਰਮ ਵਿਚ ਜ਼ੋਰਮ ਪੀਪੁਲਸ ਮੂਵਮੈਂਟ ਨੇ 27 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ

ਮਿਜ਼ੋਰਮ, 4 ਦਸੰਬਰ , ਨਿਰਮਲ : ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਚੋਣਾਂ ’ਚ ਜ਼ੋਰਮ ਪੀਪਲਜ਼ ਮੂਵਮੈਂਟ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਜ਼ੈਡਪੀਐਮ ਨੇ 27 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ। ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ ਨੇ 7 ਸੀਟਾਂ ਜਿੱਤੀਆਂ ਹਨ ਅਤੇ 3 ’ਤੇ ਅੱਗੇ ਹੈ। ਸੀਐਮ ਜ਼ੋਰਮਥੰਗਾ ਆਈਜ਼ੌਲ-ਈਸਟ […]

ਮਿਜ਼ੋਰਮ ਵਿਚ ਜ਼ੋਰਮ ਪੀਪੁਲਸ ਮੂਵਮੈਂਟ ਨੇ 27 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ
X

Editor EditorBy : Editor Editor

  |  4 Dec 2023 9:35 AM IST

  • whatsapp
  • Telegram


ਮਿਜ਼ੋਰਮ, 4 ਦਸੰਬਰ , ਨਿਰਮਲ : ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਚੋਣਾਂ ’ਚ ਜ਼ੋਰਮ ਪੀਪਲਜ਼ ਮੂਵਮੈਂਟ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਜ਼ੈਡਪੀਐਮ ਨੇ 27 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ। ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ ਨੇ 7 ਸੀਟਾਂ ਜਿੱਤੀਆਂ ਹਨ ਅਤੇ 3 ’ਤੇ ਅੱਗੇ ਹੈ।

ਸੀਐਮ ਜ਼ੋਰਮਥੰਗਾ ਆਈਜ਼ੌਲ-ਈਸਟ 1 ਤੋਂ ਚੋਣ ਹਾਰ ਗਏ ਸਨ। ਉਹ ਜੈਡਪੀਐਮ ਦੇ ਲਾਲਥਨਸਾੰਗਾ ਤੋਂ ਹਾਰ ਗਏ। ਦੂਜੇ ਪਾਸੇ ਭਾਜਪਾ ਨੇ ਦੋ ਸੀਟਾਂ ਜਿੱਤੀਆਂ ਹਨ। ਪਿਛਲੀ ਵਾਰ ਪਾਰਟੀ ਨੂੰ ਇੱਕ ਸੀਟ ਮਿਲੀ ਸੀ। ਜਦਕਿ ਕਾਂਗਰਸ 1 ’ਤੇ ਅੱਗੇ ਹੈ।

ਜ਼ੋਰਮ ਪੀਪਲਜ਼ ਮੂਵਮੈਂਟ ਦੇ ਨੇਤਾ ਲਾਲਦੂਹੋਮਾ ਨੇ ਕਿਹਾ- ਉਹ ਪਾਰਟੀ ਦੀ ਤਰੱਕੀ ਦੇਖ ਕੇ ਖੁਸ਼ ਹਨ। ਮੈਂ ਅਗਲੇ ਦੋ ਦਿਨਾਂ ਵਿੱਚ ਰਾਜਪਾਲ ਨੂੰ ਮਿਲਾਂਗਾ। ਸਹੁੰ ਚੁੱਕ ਸਮਾਗਮ ਇਸੇ ਮਹੀਨੇ ਹੋਵੇਗਾ।

ਲਾਲਦੂਹੋਮਾ ਸਾਬਕਾ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲਿਆ ਸੀ। ਉਨ੍ਹਾਂ ਦੀ ਪਾਰਟੀ ਨੇ ਦੂਜੀ ਵਾਰ ਵਿਧਾਨ ਸਭਾ ਚੋਣਾਂ ਲੜੀਆਂ। 2018 ਵਿੱਚ ਜ਼ੈਡਪੀਐਮ ਨੂੰ 8 ਸੀਟਾਂ ਮਿਲੀਆਂ ਸਨ।

Next Story
ਤਾਜ਼ਾ ਖਬਰਾਂ
Share it