Begin typing your search above and press return to search.

ਐਸਐਚਓ ਨਾਲ ਏਐਸਆਈ ਵਲੋਂ ਬਦਸਲੂਕੀ

ਖੰਨਾ, 4 ਜਨਵਰੀ, ਨਿਰਮਲ : ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਪੰਜਾਬ ਪੁਲਿਸ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ। ਇਸੇ ਤਰ੍ਹਾਂ ਹੁਣ ਖੰਨਾ ਵਿਚ ਸ਼ਰਾਬੀ ਏਐਸਆਈ ਨੇ ਹੰਗਾਮਾ ਮਚਾਇਆ, ਉਸ ਨੇ ਆਪਣੇ ਹੀ ਐਸ.ਐਚ.ਓ ਨੂੰ ਗਾਲ੍ਹਾਂ ਕੱਢੀਆਂ ਅਤੇ ਗਾਲੀ-ਗਲੋਚ ਵੀ ਕੀਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਜਿਸ ਕਾਰਨ ਏਐਸਆਈ ਖ਼ਿਲਾਫ਼ […]

Mistreatment of SHO by ASI
X

Editor EditorBy : Editor Editor

  |  4 Jan 2024 11:45 AM IST

  • whatsapp
  • Telegram

ਖੰਨਾ, 4 ਜਨਵਰੀ, ਨਿਰਮਲ : ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਪੰਜਾਬ ਪੁਲਿਸ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ। ਇਸੇ ਤਰ੍ਹਾਂ ਹੁਣ ਖੰਨਾ ਵਿਚ ਸ਼ਰਾਬੀ ਏਐਸਆਈ ਨੇ ਹੰਗਾਮਾ ਮਚਾਇਆ, ਉਸ ਨੇ ਆਪਣੇ ਹੀ ਐਸ.ਐਚ.ਓ ਨੂੰ ਗਾਲ੍ਹਾਂ ਕੱਢੀਆਂ ਅਤੇ ਗਾਲੀ-ਗਲੋਚ ਵੀ ਕੀਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਜਿਸ ਕਾਰਨ ਏਐਸਆਈ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਸਿਟੀ ਥਾਣੇ ਦੇ ਅਸ਼ੀ ਸੂਰਜਦੀਨ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ। ਜਿਸ ਦੀ ਸ਼ਿਕਾਇਤ ਐਸਐਚਓ ਹੇਮੰਤ ਮਲਹੋਤਰਾ ਨੂੰ ਮਿਲੀ। ਐਸ.ਐਚ.ਓ.ਥਾਣਾ ਕਲਰਕ ਦੇ ਨਾਲ
ਏਐਸਆਈ ਸੂਰਜਦੀਨ ਨੂੰ ਮੈਡੀਕਲ ਕਰਵਾਉਣ
ਲਈ ਸਿਵਲ ਹਸਪਤਾਲ ਲੈ ਗਏ। ਏਐਸਆਈ ਨੇ ਉਥੇ ਐਮਰਜੈਂਸੀ ਵਾਰਡ ਵਿੱਚ ਕਾਫੀ ਹੰਗਾਮਾ ਕੀਤਾ। ਐਸਐਚਓ ਨਾਲ ਬਦਸਲੂਕੀ ਕੀਤੀ। ਤਕਰਾਰ ਵੀ ਹੋਈ। ਜਿਸ ਤੋਂ ਬਾਅਦ ਡੀਐਸਪੀ ਰਾਜੇਸ਼ ਕੁਮਾਰ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ।
ਗੱਲਬਾਤ ਕਰਦਿਆਂ ਡੀਐਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਡੀਓ ਮਿਲੀ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਏਐਸਆਈ ਨੇ ਡਿਊਟੀ ਦੌਰਾਨ ਬਹੁਤ ਗਲਤ ਕੰਮ ਕੀਤੇ ਹਨ। ਇਹ ਅਨੁਸ਼ਾਸਨ ਤੋੜਨ ਅਤੇ ਵਿਭਾਗ ਨੂੰ ਬਦਨਾਮ ਕਰਨ ਵਾਲੀ ਕਾਰਵਾਈ ਹੈ। ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਰਿਪੋਰਟ ਤਿਆਰ ਕਰਕੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਏਐਸਆਈ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ
ਪੁਲਿਸ ਨੇ ਡੀਐਸਪੀ ਦਲਬੀਰ ਸਿੰਘ ਦੇ ਕਤਲ ਕੇਸ ਨੂੰ 48 ਘੰਟਿਆਂ ਵਿੱਚ ਸੁਲਝਾ ਲਿਆ ਹੈ। ਕਾਬੂ ਕੀਤੇ ਕਾਤਲ ਆਟੋ ਚਾਲਕ ਵਿਜੇ ਵਾਸੀ ਲਾਂਬੜਾ ਨੇ ਪੁਲਿਸ ਕੋਲ ਕਈ ਖੁਲਾਸੇ ਕੀਤੇ ਹਨ। ਵਿਜੇ ਨੇ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਉਹ ਪੂਰੀ ਰਾਤ ਸੌਂ ਨਹੀਂ ਸਕਿਆ। ਉਸ ਨੇ ਨੀਂਦ ਲਈ ਦਵਾਈਆਂ ਵੀ ਲਈਆਂ। ਘਟਨਾ ਤੋਂ ਪਹਿਲਾਂ ਦਲਬੀਰ ਸਿੰਘ ਅਤੇ ਉਹ ਇਕੱਠੇ ਹੋਏ ਸਨ ਅਤੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਸਨ। ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕਤਲ ਕੇਸ ਨੂੰ 48 ਘੰਟਿਆਂ ਵਿੱਚ ਸੁਲਝਾ ਲਿਆ ਗਿਆ ਹੈ। ਪੁਲਸ ਟੀਮਾਂ ਨੇ ਸੀਸੀਟੀਵੀ ਆਦਿ ਦੀ ਮਦਦ ਨਾਲ ਮੁਲਜ਼ਮ ਦਾ ਪਤਾ ਲਗਾ ਲਿਆ ਹੈ। ਗ੍ਰਿਫਤਾਰ ਆਟੋ ਚਾਲਕ ਵਿਜੇ ਪਹਿਲਾਂ ਕੈਂਟਰ ਚਲਾਉਂਦਾ ਸੀ। ਫਿਲਹਾਲ ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਆਟੋ ਚਾਲਕ ਵਿਜੇ 6 ਸਾਲਾਂ ਤੋਂ ਆਟੋ ਚਲਾ ਰਿਹਾ ਹੈ। ਮੁਲਜ਼ਮ ਕੋਲੋਂ ਇੱਕ ਪਿਸਟਲ, ਕੁਝ ਸਰਕਾਰੀ ਗੋਲੀਆਂ ਅਤੇ ਖੂਨ ਨਾਲ ਲੱਥਪੱਥ ਕੱਪੜੇ ਬਰਾਮਦ ਹੋਏ ਹਨ। ਮੁਲਜ਼ਮ ’ਤੇ ਪਹਿਲਾਂ ਵੀ ਲੜਾਈ ਝਗੜੇ ਦਾ ਮਾਮਲਾ ਦਰਜ ਹੈ। ਮੁਲਜ਼ਮ ਨੇ ਇੱਕ ਫਾਇਰ ਕੀਤਾ ਹੈ।
ਵਿਜੇ ਨੇ ਪੁਲਸ ਨੂੰ ਦੱਸਿਆ ਕਿ ਡੀਐਸਪੀ ਦਲਬੀਰ ਨੇ ਉਸ ਨਾਲ ਪੈੱਗ ਲਗਾਏ ਸੀ। ਜਦੋਂ ਉਸ ਨੇ ਦਲਬੀਰ ਦੀ ਪਿਸਤੌਲ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਦਲਬੀਰ ਉਸ ’ਤੇ ਗੁੱਸੇ ਵਿਚ ਆ ਗਿਆ ਅਤੇ ਉਸ ਨੂੰ ਕਿਹਾ, ਇਸ ਨੂੰ ਨਾ ਛੂਹ। ਉਹ ਡੀਐਸਪੀ ਨੂੰ ਵਰਕਸ਼ਾਪ ਚੌਕ ਤੋਂ ਆਪਣੇ ਘਰ ਛੱਡਣ ਜਾ ਰਿਹਾ ਸੀ। ਇਸ ਦੌਰਾਨ ਦੋਵਾਂ ’ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਵਿਜੇ ਅਨੁਸਾਰ ਉਹ ਡੀਐਸਪੀ ਦਲਬੀਰ ਨੂੰ ਨਹਿਰ ਕਿਨਾਰੇ ਲੈ ਗਿਆ। ਡੀਐਸਪੀ ਇੰਨਾ ਸ਼ਰਾਬੀ ਸੀ ਕਿ ਉਸ ਦੇ ਪੈਰ ਜ਼ਮੀਨ ਨੂੰ ਨਹੀਂ ਛੂਹ ਰਹੇ ਸਨ। ਵਿਜੇ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਡੀਐਸਪੀ ਨੇ ਉਸ ਵੱਲ ਪਿਸਤੌਲ ਤਾਣੀ ਤਾਂ ਉਸ ਨੇ ਉਸ ਤੋਂ ਪਿਸਤੌਲ ਖੋਹ ਲਿਆ ਅਤੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਵਿਜੇ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਨਵੇਂ ਸਾਲ ਤੋਂ ਪਹਿਲਾਂ ਸ਼ਾਮ ਨੂੰ ਬੀਐਮਸੀ ਚੌਕ ਪੁਲ ’ਤੇ ਸਵਾਰੀ ਮਿਲੀ। ਉਸ ਨੂੰ ਤੁਰਨ-ਫਿਰਨ ਵਿਚ ਦਿੱਕਤ ਆ ਰਹੀ ਸੀ। ਜਦੋਂ ਸਵਾਰੀ ਆਟੋ ਵਿੱਚ ਬੈਠੀ ਤਾਂ ਉਸ ਕੋਲ ਪਿਸਤੌਲ ਸੀ। ਫਿਰ ਉਸ ਨੂੰ ਪਤਾ ਲੱਗਾ ਕਿ ਉਹ ਪੁਲਿਸ ਅਫ਼ਸਰ ਸੀ। ਦਲਬੀਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਗੱਡੀ ਖਰਾਬ ਸੀ ਅਤੇ ਉਹ ਅਪਣੇ ਦੋਸਤ ਨੂੰ ਮਿਲਣ ਆਇਆ ਸੀ। ਵਿਜੇ ਅਨੁਸਾਰ ਡੀਐਸਪੀ ਨੇ ਮੈਨੂੰ ਪੈਗ ਲਗਾਉਣ ਲਈ ਕਿਹਾ ਤਾਂ ਅਸੀਂ ਦੋਵਾਂ ਨੇ ਚਿਕਨ ਕਾਰਨਰ ਵਿੱਚ ਪੈੱਗ ਲਗਾਉਣੇ ਸ਼ੁਰੂ ਕਰ ਦਿੱਤੇ। ਚਿਕਨ ਕਾਰਨਰ ਤੋਂ ਬਾਹਰ ਆ ਕੇ ਡੀਐਸਪੀ ਨੇ ਸ਼ਰਾਬ ਦੀ ਬੋਤਲ ਲਈ। ਉਹ ਡੀਐਸਪੀ ਨੂੰ ਪਿੰਡ ਖੋਜੋਵਾਲ ਵਿੱਚ ਛੱਡਣ ਜਾ ਰਿਹਾ ਸੀ। ਉਸ ਨੇ ਰਸਤੇ ਵਿੱਚ ਪੈਟਰੋਲ ਪੰਪ ਤੋਂ ਤੇਲ ਪਵਾਇਆ ਸੀ। ਰਸਤੇ ਵਿਚ ਉਸ ਨੂੰ ਉਲਟੀਆਂ ਆਉਣ ਲੱਗੀਆਂ। ਉਸ ਨੇ ਆਟੋ ਰੋਕ ਲਿਆ। ਕੁਝ ਦੇਰ ਬਾਅਦ ਆਟੋ ਵਿਚ ਨਸ਼ੇ ਦੀ ਹਾਲਤ ਵਿਚ ਉਸ ਨੂੰ ਡੀਐਸਪੀ ਗਾਲ੍ਹਾਂ ਕੱਢਣ ਲੱਗਾ। ਜਿਸ ਤੋਂ ਬਾਅਦ ਝਗੜਾ ਵਧ ਗਿਆ। ਪੁਲਿਸ ਉਸ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ।
Next Story
ਤਾਜ਼ਾ ਖਬਰਾਂ
Share it