Begin typing your search above and press return to search.

ਬਦਮਾਸ਼ਾਂ ਨੇ ਪਿਸਤੌਲ ਦੀ ਨੋਕ ’ਤੇ ਸੁਨਿਆਰਾ ਲੁੱਟਿਆ

ਲੁਧਿਆਣਾ, 15 ਜਨਵਰੀ, ਨਿਰਮਲ : ਪੰਜਾਬ ਵਿਚ ਲਗਾਤਾਰ ਚੋਰੀ ਅਤੇ ਲੁੱਟ-ਖੋਹ ਦੀਆਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਹੁਣ ਲੁਧਿਆਣਾ ਵਿਚ ਗਿੱਲ ਨਹਿਰ ਨੇੜੇ ਇੱਕ ਸੁਨਿਆਰੇ ਦੀ ਦੁਕਾਨ ਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਦੁਕਾਨ ਦੇ ਅੰਦਰ ਦੁਕਾਨਦਾਰ ਦੀ ਕੁੱਟਮਾਰ ਕੀਤੀ ਤੇ ਜਿਸ ਤੋਂ ਬਾਅਦ ਬਦਮਾਸ਼ ਕਾਲੇ ਰੰਗ ਦੇ ਬੈਗ ਵਿਚ ਸੋਨੇ-ਚਾਂਦੀ […]

ਬਦਮਾਸ਼ਾਂ ਨੇ ਪਿਸਤੌਲ ਦੀ ਨੋਕ ’ਤੇ ਸੁਨਿਆਰਾ ਲੁੱਟਿਆ
X

Editor EditorBy : Editor Editor

  |  15 Jan 2024 5:24 AM IST

  • whatsapp
  • Telegram

ਲੁਧਿਆਣਾ, 15 ਜਨਵਰੀ, ਨਿਰਮਲ : ਪੰਜਾਬ ਵਿਚ ਲਗਾਤਾਰ ਚੋਰੀ ਅਤੇ ਲੁੱਟ-ਖੋਹ ਦੀਆਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਹੁਣ ਲੁਧਿਆਣਾ ਵਿਚ ਗਿੱਲ ਨਹਿਰ ਨੇੜੇ ਇੱਕ ਸੁਨਿਆਰੇ ਦੀ ਦੁਕਾਨ ਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਦੁਕਾਨ ਦੇ ਅੰਦਰ ਦੁਕਾਨਦਾਰ ਦੀ ਕੁੱਟਮਾਰ ਕੀਤੀ ਤੇ ਜਿਸ ਤੋਂ ਬਾਅਦ ਬਦਮਾਸ਼ ਕਾਲੇ ਰੰਗ ਦੇ ਬੈਗ ਵਿਚ ਸੋਨੇ-ਚਾਂਦੀ ਦੇ ਗਹਿਣੇ ਭਰ ਕੇ ਦੁਕਾਨ ਤੋਂ ਫਰਾਰ ਹੋ ਗਏ। ਜਦੋਂ ਦੁਕਾਨਦਾਰ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਸ਼ਰਾਰਤੀ ਅਨਸਰਾਂ ਨੇ ਦੁਕਾਨ ਦੇ ਬਾਹਰ ਹਵਾ ‘ਚ ਗੋਲੀਆਂ ਚਲਾ ਦਿੱਤੀਆਂ।
ਜਾਣਕਾਰੀ ਦਿੰਦਿਆਂ ਦੁਕਾਨਦਾਰ ਜਗਦੀਸ਼ ਨੇ ਦੱਸਿਆ ਕਿ ਉਹ ਦੁਕਾਨ ’ਤੇ ਕੁਝ ਗਾਹਕਾਂ ਨੂੰ ਸਾਮਾਨ ਦਿਖਾ ਰਿਹਾ ਸੀ। ਗਾਹਕਾਂ ਦੇ ਜਾਣ ਤੋਂ ਬਾਅਦ ਉਹ ਸੋਨਾ-ਚਾਂਦੀ ਦਾ ਸਾਮਾਨ ਇਕੱਠਾ ਕਰ ਰਿਹਾ ਸੀ ਕਿ ਅਚਾਨਕ ਦੋ ਬਦਮਾਸ਼ ਦੁਕਾਨ ਵਿਚ ਦਾਖਲ ਹੋ ਗਏ। ਬਦਮਾਸ਼ਾਂ ਨੇ ਉਸ ਨੂੰ ਚਾਂਦੀ ਦੇ ਗਹਿਣੇ ਦਿਖਾਉਣ ਲਈ ਕਿਹਾ। ਇਸ ਦੌਰਾਨ ਤਿੰਨ ਹੋਰ ਨੌਜਵਾਨ ਦੁਕਾਨ ਦੇ ਅੰਦਰ ਆ ਗਏ।
ਇਸ ਦੌਰਾਨ ਲੁਟੇਰਿਆਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਦੁਕਾਨ ਦੇ ਕਾਊਂਟਰ ਨੇੜੇ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ। ਹਾਲਾਂਕਿ ਜਦੋਂ ਦੁਕਾਨਦਾਰ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਲੁਟੇਰੇ ਬੈਗ ਵਿਚ ਸੋਨੇ-ਚਾਂਦੀ ਦੇ ਗਹਿਣਿਆਂ ਨਾਲ ਭਰ ਕੇ ਫਰਾਰ ਹੋ ਗਏ। ਸੂਚਨਾ ਮਿਲਣ ਤੇ ਥਾਣਾ ਸਦਰ ਦੀ ਪਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ
ਲਗਾਤਾਰ ਪੈ ਰਹੀ ਕੜਾਕੇ ਦੀ ਠੰਢ ਅਤੇ ਧੁੰਦ ਕਾਰਨ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਜ਼ਿਆਦਾਤਰ ਉਡਾਣਾਂ ਦਾ ਸਮਾਂ ਬਦਲਿਆ ਜਾ ਰਿਹਾ ਹੈ। ਅਜਿਹੇ ’ਚ ਐਤਵਾਰ ਨੂੰ ਖਾਸ ਕਰਕੇ ਅੰਮ੍ਰਿਤਸਰ-ਦਿੱਲੀ ਰੂਟ ਕਾਫੀ ਪ੍ਰਭਾਵਿਤ ਹੋਇਆ ਅਤੇ ਏਅਰਪੋਰਟ ’ਤੇ ਆਉਣ ਵਾਲੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਲਈ ਉਡਾਣਾਂ ਸਮੇਂ ’ਤੇ ਨਾ ਉਤਰਨ ਕਾਰਨ ਯਾਤਰੀਆਂ ਨੇ ਹਵਾਈ ਅੱਡੇ ’ਤੇ ਹੰਗਾਮਾ ਕੀਤਾ।
ਹਾਲਾਂਕਿ ਏਅਰਲਾਈਨ ਸਟਾਫ ਵੱਲੋਂ ਯਾਤਰੀਆਂ ਨੂੰ ਮੌਸਮ ਨਾਲ ਜੁੜੀ ਸਾਰੀ ਜਾਣਕਾਰੀ ਦੇਣ ਤੋਂ ਬਾਅਦ ਹੀ ਯਾਤਰੀ ਕੁਝ ਸ਼ਾਂਤ ਹੋਏ। ਹਾਲਾਂਕਿ ਯਾਤਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕੋਈ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ, ਜਦੋਂ ਕਿ ਠੰਢ ਵਿਚ ਉਹ ਬੱਚਿਆਂ ਨਾਲ ਇੱਧਰ-ਉਧਰ ਭਟਕ ਰਹੇ ਹਨ। ਜਾਣਕਾਰੀ ਮੁਤਾਬਕ ਇੰਡੀਗੋ ਦੀ ਫਲਾਈਟ ਜਿਸ ਨੇ ਸਵੇਰੇ 6.05 ਵਜੇ ਏਅਰਪੋਰਟ ਤੋਂ ਉਡਾਣ ਭਰਨੀ ਸੀ, ਨੇ 11.20 ’ਤੇ ਉਡਾਨ ਭਰੀ।
ਇਸੇ ਤਰ੍ਹਾਂ 6.50 ਦੀ ਫਲਾਈਟ ਨੇ 12.16 ’ਤੇ ਉਡਾਣ ਭਰੀ। ਇੰਡੀਗੋ ਦੀ ਫਲਾਈਟ ਜੋ 7.30 ’ਤੇ ਰਵਾਨਾ ਹੋਣੀ ਸੀ, ਨੇ 12.58 ’ਤੇ ਉਡਾਣ ਭਰੀ। ਇੰਡੀਗੋ ਦੀ ਫਲਾਈਟ ਜੋ 10.05 ਵਜੇ ਰਵਾਨਾ ਹੋਣੀ ਸੀ, ਨੇ 2.32 ਵਜੇ ਉਡਾਣ ਭਰੀ। ਇੰਡੀਗੋ ਦੀ ਫਲਾਈਟ ਜੋ 11.05 ’ਤੇ ਰਵਾਨਾ ਹੋਣੀ ਸੀ, ਨੇ ਸ਼ਾਮ 6.45 ’ਤੇ ਉਡਾਣ ਭਰੀ। ਅਜਿਹੇ ’ਚ ਦਿੱਲੀ ਰੂਟ ’ਤੇ ਫਲਾਈਟ ਟਾਈਮ ’ਚ ਚਾਰ ਤੋਂ ਪੰਜ ਘੰਟੇ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ ਹੁੰਦੇ ਰਹੇ।
ਅਜਿਹੇ 20 ਤੋਂ ਵੱਧ ਯਾਤਰੀ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੇ ਸਨ, ਜਿਨ੍ਹਾਂ ਦੀ ਦਿੱਲੀ ਏਅਰਪੋਰਟ ’ਤੇ ਕਨੈਕਟਿਡ ਫਲਾਈਟ ਸੀ। ਦਿੱਲੀ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਯਾਤਰੀਆਂ ਨੇ ਅਮਰੀਕਾ, ਆਸਟ੍ਰੇਲੀਆ ਅਤੇ ਹੋਰ ਕਈ ਦੇਸ਼ਾਂ ਲਈ ਉਡਾਣਾਂ ਲੈਣੀਆਂ ਸਨ। ਪਰ ਇੱਥੇ ਫਲਾਈਟ ਘੰਟਿਆਂਬੱਧੀ ਲੇਟ ਹੋਣ ਕਾਰਨ ਉਹ ਯਾਤਰੀ ਵੀ ਆਪਣੀ ਕਨੈਕਟਿਡ ਫਲਾਈਟ ਤੋਂ ਖੁੰਝ ਗਏ।
Next Story
ਤਾਜ਼ਾ ਖਬਰਾਂ
Share it