ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਹਸਪਤਾਲ ਭਰਤੀ
ਵਾਸ਼ਿੰਗਟਨ, (ਰਾਜ ਗੋਗਨਾ) : ਮੈਟਾ ਦੇ ਸੀ.ਈ.ੳ ਮਾਰਕ ਜ਼ੁਕਰਬਰਗ ਦੇ ਗੋਡੇ ’ਤੇ ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ, ਜਿੱਥੇ ਉਨ੍ਹਾਂ ਦੀ ਸਰਜਰੀ ਹੋਈ ਹੈ। ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਗਈ ਤਸਵੀਰ ’ਚ’ ਉਹ ਹਸਪਤਾਲ ਦੇ ਬੈੱਡ ’ਤੇ ਲੇਟੇ ਹੋਏ ਨਜ਼ਰ ਆ ਰਹੇ ਹੈ। ਉਹਨਾਂ ਦੀ ਖੱਬੀ ਲੱਤ ’ਤੇ ਪੱਟੀ ਬੰਨ੍ਹੀ ਹੋਈ ਹੈ […]
By : Editor Editor
ਵਾਸ਼ਿੰਗਟਨ, (ਰਾਜ ਗੋਗਨਾ) : ਮੈਟਾ ਦੇ ਸੀ.ਈ.ੳ ਮਾਰਕ ਜ਼ੁਕਰਬਰਗ ਦੇ ਗੋਡੇ ’ਤੇ ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ, ਜਿੱਥੇ ਉਨ੍ਹਾਂ ਦੀ ਸਰਜਰੀ ਹੋਈ ਹੈ।
ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਗਈ ਤਸਵੀਰ ’ਚ’ ਉਹ ਹਸਪਤਾਲ ਦੇ ਬੈੱਡ ’ਤੇ ਲੇਟੇ ਹੋਏ ਨਜ਼ਰ ਆ ਰਹੇ ਹੈ। ਉਹਨਾਂ ਦੀ ਖੱਬੀ ਲੱਤ ’ਤੇ ਪੱਟੀ ਬੰਨ੍ਹੀ ਹੋਈ ਹੈ ਅਤੇ ਇੱਕ ਸਹਾਇਕ ਲੱਤ ਦੀ ਬਰੇਸ ਲਗਾਈ ਗਈ ਹੈ। ਜ਼ੁਕਰਬਰਗ ਨੇ ਆਪਣੀ ਪੋਸਟ ’ਚ ਲਿਖਿਆ ਹੈ ਕਿ ਟ੍ਰੇਨਿੰਗ ਦੌਰਾਨ ਏਸੀਐਲ ਟੁੱਟ ਗਿਆ। ਹੁਣ ਇਸ ਦੇ ਰਿਪਲੇਸਮੈਂਟ ਲਈ ਸਰਜਰੀ ਕਰਵਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਦੇਖਭਾਲ ਕਰਨ ਲਈ ਡਾਕਟਰਾਂ ਅਤੇ ਟੀਮ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।
ਮਾਰਕ ਜ਼ੁਕਰਬਰਗ ਨੇ ਆਪਣੀ ਪੋਸਟ ’ਚ ਇਹ ਵੀ ਦੱਸਿਆ ਹੈ ਕਿ ਉਹ ਕਿਵੇਂ ਜ਼ਖਮੀ ਹੋਏ। ਉਨ੍ਹਾਂ ਨੇ ਲਿਖਿਆ ਕਿ ਮੈਂ ਅਗਲੇ ਸਾਲ ਦੀ ਸ਼ੁਰੂਆਤ ’ਚ ਹੋਣ ਵਾਲੀ ਐਮਐਮਏ ਦੀ ਲੜਾਈ ਦੀ ਤਿਆਰੀ ਕਰ ਰਿਹਾ ਸੀ। ਪਰ ਹੁਣ ਤਿਆਰੀ ’ਤੇ ਕੁਝ ਅਸਰ ਪਵੇਗਾ। ਮਾਰਕ ਨੇ ਲਿਖਿਆ ਕਿ ਠੀਕ ਹੋਣ ਤੋਂ ਬਾਅਦ ਮੈਂ ਫਿਰ ਤੋਂ ਇਸ ਦੀ ਤਿਆਰੀ ਸ਼ੁਰੂ ਕਰਾਂਗਾ। ਪਿਆਰ ਅਤੇ ਸਹਿਯੋਗ ਲਈ ਉਹਨਾਂ ਸਭ ਦਾ ਧੰਨਵਾਦ ਕੀਤਾ।
ਦੱਸ ਦੇਈਏ ਕਿ ਏ.ਸੀ.ਐਲ ਦਾ ਅਰਥ ਹੈ ਐਂਟੀਰੀਅਰ ਕਰੂਸਿਏਟ ਲਿਗਾਮੈਂਟ। ਇਹ ਇੱਕ ਬਹੁਤ ਹੀ ਮਜ਼ਬੂਤ ‘ਕਿਸਮ ਦਾ ਟਿਸ਼’ੂ ਹੈ, ਜੋ ਪੱਟ ਦੀ ਹੱਡੀ ਅਤੇ ਸ਼ਿਨ ਦੀ ਹੱਡੀ ਨੂੰ ਜੋੜਦਾ ਹੈ। ਮੇਓ ਕਲੀਨਿਕ ਦੇ ਅਨੁਸਾਰ, ਇਸ ਕਿਸਮ ਦੀ ਸੱਟ ਆਮ ਤੌਰ ’ਤੇ ਖੇਡਾਂ ਦੌਰਾਨ ਲੱਗਦੀ ਹੈ। ਅਥਲੀਟਾਂ ਨੂੰ ਇਸ ਕਿਸਮ ਦੀ ਸੱਟ ਠੀਕ ਹੋਣ ਵਿੱਚ ਆਮ ਤੌਰ ’ਤੇ 9 ਤੋਂ 12 ਮਹੀਨੇ ਲੱਗਦੇ ਹਨ।
ਉੱਧਰ ਜ਼ੁਕਰਬਰਗ ਦੇ ਸਮਰਥਕ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਇਹ ਸੁਣ ਕੇ ਬਹੁਤ ਦੁੱਖ ਹੋਇਆ। ਤੁਸੀਂ ਜਲਦੀ ਠੀਕ ਹੋ ਜਾਓ। ਮਾਰਕ ਜ਼ੁਕਰਬਰਗ ਬ੍ਰਾਜ਼ੀਲ ਦੇ ਜਿਉ-ਜਿਤਸੂ ਵੱਲ ਰੁਝਾਨ ਰੱਖ ਰਹੇ ਹਨ। ਇਹ ਇੱਕ ਸਵੈ-ਰੱਖਿਆ ਮਾਰਸ਼ਲ ਆਰਟ ਹੈ। ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਇਸ ਨਾਲ ਜੁੜੇ ਹੋਏ ਨੇ ਅਤੇ ਇੱਕ ਟੂਰਨਾਮੈਂਟ ਜਿੱਤ ਚੁੱਕੇ ਹਨ। ਇਸ ਸਾਲ ਜੁਲਾਈ ਵਿੱਚ ਉਨ੍ਹਾਂ ਦੇ ਕੋਚ ਨੇ ਉਨ੍ਹਾਂ ਨੂੰ ਬ੍ਰਾਜ਼ੀਲ ਦੇ ਜਿਉ-ਜਿਤਸੂ ਵਿੱਚ ਬਲੂ ਬੈਲਟ ਨਾਲ ਸਨਮਾਨਿਤ ਕੀਤਾ ਸੀ। ਪਿਛਲੇ ਮਹੀਨੇ ਜ਼ੁਕਰਬਰਗ ਨੇ ਇੰਸਟਾਗ੍ਰਾਮ ’ਤੇ ਇਕ ਸੈਲਫੀ ਪੋਸਟ ਕੀਤੀ ਸੀ, ਜਿਸ ਵਿਚ ਉਨ੍ਹਾਂ ਦੀਆਂ ਅੱਖਾਂ ਅਤੇ ਨੱਕ ਦੇ ਹੇਠਾਂ ਤੇ ਚਿਹਰੇ ’ਤੇ ਸੋਜਸ ਅਤੇ ਕਈ ਝਰੀਟਾਂ ਦਿਖਾਈ ਦਿੱਤੀਆਂ ਸਨ।