ਵਿਰੋਧੀ ਪਾਰਟੀਆਂ ਨੂੰ ਲੈ ਕੇ ਮੀਤ ਹੇਅਰ ਦਾ ਵੱਡਾ ਬਿਆਨ
ਬਰਨਾਲਾ/ਧੂਰੀ, 2 ਮਈ, ਪਰਦੀਪ ਸਿੰਘ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਦੋ ਸਾਲਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਨਾਲ ਬੈਠ ਕੇ ਲੋਕਾਂ ਦੇ ਪੱਖ ਵਿੱਚ ਸਾਰੇ ਫੈਸਲੇ ਕੀਤੇ ਹਨ। ਹੁਣ […]
By : Editor Editor
ਬਰਨਾਲਾ/ਧੂਰੀ, 2 ਮਈ, ਪਰਦੀਪ ਸਿੰਘ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਦੋ ਸਾਲਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਨਾਲ ਬੈਠ ਕੇ ਲੋਕਾਂ ਦੇ ਪੱਖ ਵਿੱਚ ਸਾਰੇ ਫੈਸਲੇ ਕੀਤੇ ਹਨ। ਹੁਣ ਸੰਗਰੂਰ ਦੇ ਹਰੇਕ ਵਾਸੀ ਦੀ ਆਵਾਜ਼ ਇਕ ਵਾਰ ਫੇਰ ਪਾਰਲੀਮੈਂਟ ਵਿੱਚ ਗੂੰਜੇਗੀ।
ਮੀਤ ਹੇਅਰ ਨੇ ਅੱਜ ਬਾਲੀਆ, ਰੰਗੀਆ ਪਿੰਡਾਂ ਤੋਂ ਲੈ ਕੇ ਧੂਰੀ ਤੱਕ ਧੂਰੀ ਹਲਕੇ ਦੇ ਪਿੰਡਾਂ ਦੀਆਂ ਮੀਟਿੰਗਾਂ ਕਰਦਿਆਂ ਤੂਫਾਨੀ ਦੌਰਾ ਕੀਤਾ ਜਿਸ ਵਿੱਚ ਲੋਕਾਂ ਦੇ ਜੁੜੇ ਭਾਰੀ ਇਕੱਠ ਨਾਲ ਇਹ ਮੀਟਿੰਗਾਂ ਚੋਣ ਰੈਲੀ ਅਤੇ ਬਾਲੀਆ ਪਿੰਡ ਤੋਂ ਕੱਕੜਵਾਲ ਤੱਕ ਦਰਜਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਜੁੜਨ ਨਾਲ ਰੋਡ ਸ਼ੋਅ ਹੋ ਨਿਬੜਿਆ। ਮੀਤ ਹੇਅਰ ਨੇ ਬਾਲੀਆ, ਕੁੰਬੜਵਾਲ, ਰੰਗੀਆ, ਸੁਲਤਾਨਪੁਰ, ਮੂਲੋਵਾਲ, ਧੰਦੀਵਾਲ, ਹਸਨਪੁਰ, ਰਣੀਕੇ, ਬੁਗਰਾ, ਰਾਜੋਮਾਜਰਾ ਤੇ ਕੱਕੜਵਾਲ ਵਿਖੇ ਜੁਟੀਆਂ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਪਿਛਲੇ ਦੋ ਸਾਲ ਕੰਮਾਂ ਲਈ ਚੰਡੀਗੜ੍ਹ ਨਹੀਂ ਜਾਣਾ ਪਿਆ ਸਗੋਂ ਸਰਕਾਰ ਕੰਮ ਕਰਨ ਲਈ ਪਿੰਡਾਂ ਵਿੱਚ ਆਈ। ਇਥੋਂ ਤੱਕ ਕਿ ਕੈਬਨਿਟ ਮੀਟਿੰਗਾਂ ਪਹਿਲੀ ਵਾਰ ਫੀਲਡ ਵਿੱਚ ਹੋਈਆਂ।
ਮੀਤ ਹੇਅਰ ਨੇ ਕਿਹਾ ਕਿ ਧੂਰੀ ਹਲਕਾ ਵਾਸੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਐਮ.ਐਲ.ਏ. ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਰੂਪ ਵਿੱਚ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਦੀ ਬਿਹਤਰੀ ਲਈ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ। ਕੇਂਦਰ ਸਰਕਾਰਾਂ ਵੱਲੋਂ ਢਾਹੇ ਜਾ ਰਹੇ ਅੜਿੱਕਿਆਂ ਨੂੰ ਦੂਰ ਕਰਨ ਲਈ ਹੁਣ ਪਾਰਲੀਮੈਂਟ ਵਿੱਚ ਹਲਕੇ ਦੀ ਨੁਮਾਇੰਦਗੀ ਦੀ ਲੋੜ ਹੈ ਅਤੇ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਸੰਗਰੂਰ ਦੀ ਆਵਾਜ਼ ਬਣ ਕੇ ਪਾਰਲੀਮੈਂਟ ਵਿੱਚ ਸੰਗਰੂਰ ਅਤੇ ਪੰਜਾਬ ਦੇ ਮੁੱਦੇ ਉਠਾਵਾਂਗਾ।
ਰਿਪੋਰਟ- ਦਲਜੀਤ ਕੌਰ
ਇਹ ਵੀ ਪੜ੍ਹੋ:
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਰੇਲੀ ਵਿੱਚ ਰੈਲੀ ਕੀਤੀ ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਉੱਤੇ ਤੰਜ ਕੱਸੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਸ਼ਾਹਜਾਦੇ ਰਾਹੁਲ ਗਾਂਧੀ ਨੇ ਚੋਣ ਅਭਿਆਨ ਦੀ ਸ਼ੁਰੂਆਤ ਭਾਰਤ ਜੋੜੋ ਯਾਤਰਾ ਨਾਲ ਕੀਤੀ ਸੀ ਪਰ ਇਸ ਦਾ ਅੰਤ 4 ਜੂਨ ਨੂੰ ਕਾਂਗਰਸ ਲੱਭੋ ਯਾਤਰਾ ਨਾਲ ਹੋਵੇਗਾ।
ਬਰੇਲੀ ਤੋਂ ਭਾਜਪਾ ਉਮੀਦਵਾਰ ਛਤਰਪਾਲ ਗੰਗਵਾਰ ਦੇ ਸਮਰਥਨ ‘ਚ ਆਯੋਜਿਤ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਸ਼ਾਹ ਨੇ ਕਿਹਾ, ”ਸਾਡੇ ਸਾਹਮਣੇ ਇਹ ਹੰਕਾਰੀ ਗਠਜੋੜ ‘ਭਾਰਤ’ ਚੋਣਾਂ ਲੜ ਰਿਹਾ ਹੈ। ਉਨ੍ਹਾਂ ਦੇ ਰਾਜਕੁਮਾਰ ਰਾਹੁਲ ਬਾਬਾ ਨੇ ‘ਭਾਰਤ ਜੋੜੋ’ ਯਾਤਰਾ ਨਾਲ ਚੋਣ ਦੀ ਸ਼ੁਰੂਆਤ ਕੀਤੀ। ਪਰ, ਮੈਂ ਅੱਜ ਬਰੇਲੀ ਜਾ ਰਿਹਾ ਹਾਂ ਕਿ ਇਹ ‘ਭਾਰਤ ਜੋੜੋ’ ਯਾਤਰਾ ਨਾਲ ਸ਼ੁਰੂ ਕੀਤਾ ਗਿਆ ਸੀ, ਪਰ 4 ਜੂਨ ਤੋਂ ਬਾਅਦ ਇਹ ‘ਕਾਂਗਰਸ ਲੱਭੋ’ ਯਾਤਰਾ ਨਾਲ ਖਤਮ ਹੋਣ ਜਾ ਰਿਹਾ ਹੈ।
ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਦੋ ਚਰਨਾਂ ਵਿੱਚ ਹੋਈ ਚੋਣ ਵਿੱਚ ਦੂਰਬੀਨ ਨਾਲ ਵੀ ਨਜ਼ਰ ਨਹੀਂ ਆ ਰਹੀ ਹੈ ਅਤੇ ਨਰੇਂਦਰ ਮੋਦੀ ਸਰਕਾਰ 400 ਦੀ ਦੌੜ ਵਿੱਚ ਬਹੁਤ ਅੱਗੇ ਨਿਕਲ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਇਹ ਚੋਣ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨਮੰਤਰੀ ਬਣਾਉਣ ਵਾਲੀਆਂ ਚੋਣਾਂ ਹਨ।