MBA ਪਾਸ ਮੁੰਡੇ ਨੇ ਲਾਇਆ ਕੜ੍ਹੀ ਚੌਲ ਦਾ ਸਟਾਲ, ਛੱਡੀ ਬੈਂਕ ਦੀ ਨੌਕਰੀ, "ਗ਼ੁਲਾਮਾਂ ਦੀ ਤਰ੍ਹਾਂ ਕੰਮ ਲੈਂਦੀਆਂ ਨੇ ਕੰਪਨੀਆਂ"
ਪਟਿਆਲਾ, 1 ਮਈ (ਰਣਦੀਪ ਸਿੰਘ) : ਪਟਿਆਲਾ ਵਿੱਚ ਐਮਬੀਏ ਪਾਸ ਨੌਜਵਾਨ ਨੇ ਬੈਂਕ ਦੀ ਨੌਕਰੀ ਛੱਡ ਕੜ੍ਹੀ ਚੌਲ ਦਾ ਸਟਾਲ ਲਗਾ ਲਿਆ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਬੈਂਕ ਦੀ ਨੌਕਰੀ ਛੱਡ ਕੇ ਆਪਣਾ ਕੰਮ ਕਰ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਐੱਮਬੀਏ ਪਾਸ ਕਰਕੇ ਬੈਂਕ ਵਿੱਚ ਨੌਕਰੀ ਲੱਗੀ ਸੀ ਪਰ ਕੰਪਨੀਆਂ ਗੁਲਾਮਾਂ ਵਾਂਗ […]
By : Editor Editor
ਪਟਿਆਲਾ, 1 ਮਈ (ਰਣਦੀਪ ਸਿੰਘ) : ਪਟਿਆਲਾ ਵਿੱਚ ਐਮਬੀਏ ਪਾਸ ਨੌਜਵਾਨ ਨੇ ਬੈਂਕ ਦੀ ਨੌਕਰੀ ਛੱਡ ਕੜ੍ਹੀ ਚੌਲ ਦਾ ਸਟਾਲ ਲਗਾ ਲਿਆ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਬੈਂਕ ਦੀ ਨੌਕਰੀ ਛੱਡ ਕੇ ਆਪਣਾ ਕੰਮ ਕਰ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਐੱਮਬੀਏ ਪਾਸ ਕਰਕੇ ਬੈਂਕ ਵਿੱਚ ਨੌਕਰੀ ਲੱਗੀ ਸੀ ਪਰ ਕੰਪਨੀਆਂ ਗੁਲਾਮਾਂ ਵਾਂਗ ਕੰਮ ਲੈਂਦੀਆਂ ਹਨ।
ਨੌਜਵਾਨ ਦਾ ਕਹਿਣਾ ਹੈ ਕਿ ਸਰਕਾਰੀ ਨੌਕਰੀਆਂ ਨਹੀਂ ਹਨ ਅਤੇ ਪ੍ਰਾਈਵੇਟ ਨੌਕਰੀ ਵੀ ਛੱਡ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਆਪਣਾ ਕੰਮ ਕਰਨਾ ਚਾਹੀਦਾ ਹੈ। ਉੱਥੇ ਹੀ ਨੌਜਵਾਨ ਨੇ ਪੰਜਾਬ ਵਾਸੀਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਬੈਕਿੰਗ ਲਾਈਨ ਵਿੱਚ 5 ਸਾਲ ਜਾਬ ਕੀਤੀ ਪਰ ਕੋਈ ਖਾਸ ਫਾਇਦਾ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀਆਂ ਗੁਲਾਮਾਂ ਵਾਂਗ ਕੰਮ ਕਰਵਾਉਂਦੀਆਂ ਹਨ ਪਰ ਹੁਣ ਆਪਣਾ ਕੰਮ ਕਰਕੇ ਮੈਨੂੰ ਸਕੂਨ ਮਿਲਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਸਵੇਰੇ 11 ਵਜੇ ਆਉਂਦਾ ਹਾਂ ਅਤੇ 4 ਵਜੇ ਤੱਕ ਕੰਮ ਕਰਕੇ ਘਰੇ ਚਲੇ ਜਾਂਦਾ ਹਾਂ।