ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ ਪਹਿਲੀ ਵਾਰ 5 ਟ੍ਰਿਲੀਅਨ ਡਾਲਰ ਤੋਂ ਪਾਰ
ਮੁੰਬਈ, 21 ਮਈ, ਪਰਦੀਪ ਸਿੰਘ: ਭਾਰਤੀ ਸ਼ੇਅਰ ਬਾਜ਼ਾਰ ਪਹਿਲੀ ਵਾਰ 5 ਟ੍ਰਿਲੀਅਨ ਡਾਲਰ (ਲਗਭਗ 416 ਲੱਖ ਕਰੋੜ) ਦੇ ਅੰਕੜੇ ਨੂੰ ਛੂਹ ਗਿਆ ਹੈ। ਬਾਜ਼ਾਰ ਨੇ ਇਹ ਉਪਲਬਧੀ ਅਜਿਹੇ ਸਮੇਂ ਵਿਚ ਹਾਸਲ ਕੀਤੀ ਹੈ ਜਦੋਂ ਲੋਕ ਸਭਾ ਚੋਣਾਂ ਕਾਰਨ ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫ. ਆਈ. ਆਈ.) ਭਾਰਤੀ ਬਾਜ਼ਾਰ ਤੋਂ ਆਪਣਾ ਪੈਸਾ ਵਾਪਸ ਲੈ ਰਹੇ ਹਨ। ਦਿਨ ਦੇ […]
By : Editor Editor
ਮੁੰਬਈ, 21 ਮਈ, ਪਰਦੀਪ ਸਿੰਘ: ਭਾਰਤੀ ਸ਼ੇਅਰ ਬਾਜ਼ਾਰ ਪਹਿਲੀ ਵਾਰ 5 ਟ੍ਰਿਲੀਅਨ ਡਾਲਰ (ਲਗਭਗ 416 ਲੱਖ ਕਰੋੜ) ਦੇ ਅੰਕੜੇ ਨੂੰ ਛੂਹ ਗਿਆ ਹੈ। ਬਾਜ਼ਾਰ ਨੇ ਇਹ ਉਪਲਬਧੀ ਅਜਿਹੇ ਸਮੇਂ ਵਿਚ ਹਾਸਲ ਕੀਤੀ ਹੈ ਜਦੋਂ ਲੋਕ ਸਭਾ ਚੋਣਾਂ ਕਾਰਨ ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫ. ਆਈ. ਆਈ.) ਭਾਰਤੀ ਬਾਜ਼ਾਰ ਤੋਂ ਆਪਣਾ ਪੈਸਾ ਵਾਪਸ ਲੈ ਰਹੇ ਹਨ।
ਦਿਨ ਦੇ ਕਾਰੋਬਾਰ ਦੌਰਾਨ ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) 'ਤੇ ਸੂਚੀਬੱਧ ਸਾਰੀਆਂ ਕੰਪਨੀਆਂ ਦਾ ਸੰਯੁਕਤ ਮਾਰਕੀਟ ਕੈਪ ਵਧ ਕੇ 416 ਲੱਖ ਕਰੋੜ ਰੁਪਏ ਹੋ ਗਿਆ। ਦਲਾਲ ਸਟਰੀਟ ਨੂੰ 29 ਨਵੰਬਰ, 2023 ਨੂੰ $4 ਟ੍ਰਿਲੀਅਨ ਤੋਂ 21 ਮਈ ਨੂੰ $5 ਟ੍ਰਿਲੀਅਨ ਤੱਕ ਜਾਣ ਵਿੱਚ 6 ਮਹੀਨਿਆਂ ਤੋਂ ਵੀ ਘੱਟ ਸਮਾਂ ਲੱਗਿਆ। ਹਾਂਗਕਾਂਗ, ਜਾਪਾਨ, ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ "ਚੋਣ ਹਫ਼ਤੇ" ਦੌਰਾਨ ਜਾਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਵਾਲੇ ਹਫ਼ਤੇ, ਬਾਜ਼ਾਰ ਦੀ ਕਾਰਗੁਜ਼ਾਰੀ ਦਿਖਾਏਗੀ ਕਿ ਕੌਣ ਸੱਤਾ ਵਿੱਚ ਵਾਪਸ ਆ ਰਿਹਾ ਹੈ।
ਪੀਐਮ ਮੋਦੀ ਨੇ ਅੱਗੇ ਕਿਹਾ ਕਿ 10 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਆਈ ਸੀ ਤਾਂ ਬਾਜ਼ਾਰ 25,000 (ਸੈਂਸੈਕਸ) 'ਤੇ ਸੀ ਅਤੇ ਹੁਣ ਇਹ 75,000 'ਤੇ ਹੈ। PSU ਬੈਂਕਾਂ ਨੂੰ ਦੇਖੋ, ਉਨ੍ਹਾਂ ਦੇ ਸ਼ੇਅਰਾਂ ਦੀ ਕੀਮਤ ਵਧ ਰਹੀ ਹੈ। ਕਈ ਸਰਕਾਰੀ ਕੰਪਨੀਆਂ ਦੇ ਸ਼ੇਅਰ ਪਿਛਲੇ ਦੋ ਸਾਲਾਂ ਵਿੱਚ 10 ਗੁਣਾ ਤੋਂ ਵੱਧ ਵਧੇ ਹਨ। ਪੀਐਮ ਮੋਦੀ ਨੇ 26 ਮਈ 2014 ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ।