ਜੀ-20 ਸੰਮੇਲਨ ਲਈ ਕਈ ਦੇਸ਼ਾਂ ਦੇ ਰਾਸ਼ਟਰ ਮੁਖੀ ਦਿੱਲੀ ਪੁੱਜੇ
ਨਵੀਂ ਦਿੱਲੀ, 8 ਸਤੰਬਰ (ਸ਼ਾਹ) : ਨਵੀਂ ਦਿੱਲੀ ਵਿਚ 9 ਤੋਂ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਨੂੰ ਲੈ ਕੇ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਏ। ਦਿੱਲੀ ਏਅਰਪੋਰਟ ’ਤੇ ਹੀ ਵੱਖ ਵੱਖ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਦਾ ਸ਼ਾਨਦਾਰ ਭਾਰਤੀ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਜਾ ਰਿਹਾ ਏ। ਜੀ 20 ਸੰਮੇਲਨ ਵਿਚ […]
By : Hamdard Tv Admin
ਨਵੀਂ ਦਿੱਲੀ, 8 ਸਤੰਬਰ (ਸ਼ਾਹ) : ਨਵੀਂ ਦਿੱਲੀ ਵਿਚ 9 ਤੋਂ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਨੂੰ ਲੈ ਕੇ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਏ। ਦਿੱਲੀ ਏਅਰਪੋਰਟ ’ਤੇ ਹੀ ਵੱਖ ਵੱਖ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਦਾ ਸ਼ਾਨਦਾਰ ਭਾਰਤੀ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਜਾ ਰਿਹਾ ਏ।
ਜੀ 20 ਸੰਮੇਲਨ ਵਿਚ ਭਾਗ ਲੈਣ ਲਈ ਕਈ ਦੇਸ਼ਾਂ ਦੇ ਮੁਖੀ ਦਿੱਲੀ ਪਹੁੰਚ ਚੁੱਕੇ ਨੇ ਜਦਕਿ ਕਈ ਹੋਰ ਪਹੁੰਚ ਰਹੇ ਨੇ। ਪਹੁੰਚ ਗਏ ਰਾਸ਼ਟਰ ਮੁਖੀਆਂ ਵਿਚ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਓ ਮੇਲੋਨੀ, ਬ੍ਰਿਟੇਨ ਦੇ ਪ੍ਰਧਾਨ ਰਿਸ਼ੀ ਸੂਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਿਤਾ ਮੂਰਤੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਤੁਰਕੀ ਦੇ ਰਾਸ਼ਟਰਪਤੀ ਰਿਸੇਪ ਤੈਯਪ ਅਰਦੋਗਨ ਵੀ ਭਾਰਤ ਪਹੁੰਚ ਚੁੱਕੇ ਨੇ।
ਇਨ੍ਹਾਂ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੀ ਹੁਣੇ ਹੁਣੇ ਦਿੱਲੀ ਪਹੁੰਚ ਚੁੱਕੇ ਨੇ। ਜਦਕਿ ਬੰਗਲਾਦੇਸ਼ ਦੀ ਪ੍ਰਧਾਨ ਸ਼ੇਖ਼ ਹਸੀਨਾ, ਮਾਰੀਸ਼ਸ਼ ਦੇ ਪ੍ਰਧਾਨ ਮੰਤਰੀ ਪਰਵਿੰਦ ਕੁਮਾਰ ਜੁਗਨਾਥ ਸਵੇਰੇ ਹੀ ਦਿੱਲੀ ਪਹੁੰਚ ਗਏ ਸਨ, ਜਿਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਵੀ ਕੀਤੀ ਗਈ।