‘‘ਭਾਜਪਾ ਨਾਲ ਗਠਜੋੜ ਨਾ ਕਰੇ ਅਕਾਲੀ ਦਲ ਤਾਂ ਚੰਗਾ ਰਹੇਗਾ’’
ਲੁਧਿਆਣਾ : ਮਾਲਵਾ ਖੇਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਹਾਈਕਮਾਨ ਨੂੰ ਸਲਾਹ ਦਿੱਤੀ ਐ ਕਿ ਜਦੋਂ ਤੱਕ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨੀ ਮੁੱਦਿਆਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਅਕਾਲੀ ਦਲ ਨੂੰ ਭਾਜਪਾ ਨਾਲ ਗਠਜੋੜ ਨਹੀਂ ਕਰਨਾ ਚਾਹੀਦਾ। ਉਨ੍ਹਾਂ ਵੱਲੋਂ ਭਾਜਪਾ ਨਾਲ ਅਜੇ ਤੱਕ ਕੋਈ ਸਮਝੌਤਾ […]
By : Makhan Shah
ਲੁਧਿਆਣਾ : ਮਾਲਵਾ ਖੇਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਹਾਈਕਮਾਨ ਨੂੰ ਸਲਾਹ ਦਿੱਤੀ ਐ ਕਿ ਜਦੋਂ ਤੱਕ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨੀ ਮੁੱਦਿਆਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਅਕਾਲੀ ਦਲ ਨੂੰ ਭਾਜਪਾ ਨਾਲ ਗਠਜੋੜ ਨਹੀਂ ਕਰਨਾ ਚਾਹੀਦਾ। ਉਨ੍ਹਾਂ ਵੱਲੋਂ ਭਾਜਪਾ ਨਾਲ ਅਜੇ ਤੱਕ ਕੋਈ ਸਮਝੌਤਾ ਨਾ ਕੀਤੇ ਜਾਣ ਦਾ ਸਵਾਗਤ ਵੀ ਕੀਤਾ ਗਿਆ।
ਪਿਛਲੇ ਕਾਫ਼ੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਤੋਂ ਨਰਾਜ਼ ਚੱਲ ਰਹੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਉਹ ਇਸ ਗੱਲ ਦਾ ਸਵਾਗਤ ਕਰਦੇ ਨੇ ਕਿ ਪਾਰਟੀ ਨੇ ਅਜੇ ਤੱਕ ਭਾਜਪਾ ਨਾਲ ਕੋਈ ਸਮਝੌਤਾ ਨਹੀਂ ਕੀਤਾ।
ਉਨ੍ਹਾਂ ਹਾਈਕਮਾਨ ਨੂੰ ਸਲਾਹ ਦਿੰਦਿਆਂ ਆਖਿਆ ਕਿ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ, ਕਿਸਾਨੀ ਮਸਲਿਆਂ ਦੇ ਹੱਲ ਸਮੇਤ ਹੋਰ ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਅਕਾਲੀ ਦਲ ਨੂੰ ਭਾਜਪਾ ਨਾਲ ਬਿਲਕੁਲ ਵੀ ਗਠਜੋੜ ਨਹੀਂ ਕਰਨਾ ਚਾਹੀਦਾ ਕਿਉਂਕਿ ਅਕਾਲੀ ਦਲ ਦਾ ਆਪਣਾ ਸ਼ਾਨਾਮੱਤਾ ਇਤਿਹਾਸ ਰਿਹਾ ਏ। ਉਨ੍ਹਾਂ ਆਖਿਆ ਕਿ ਜੇਕਰ ਪਾਰਟੀ ਇਸ ਤਰੀਕੇ ਨਾਲ ਫ਼ੈਸਲੇ ਲਵੇਗੀ ਤਾਂ ਯਕੀਨਨ ਤੌਰ ’ਤੇ ਪੰਜਾਬ ਦੇ ਲੋਕ ਪਾਰਟੀ ਦਾ ਡਟ ਕੇ ਸਾਥ ਦੇਣਗੇ।
ਦੱਸ ਦਈਏ ਕਿ ਪੂਰੇ ਮਾਲਵਾ ਖੇਤਰ ਵਿਚੋਂ ਪਾਰਟੀ ਦੇ ਇਕਲੌਤੇ ਵਿਧਾੲਕ ਮਨਪ੍ਰੀਤ ਸਿੰਘ ਇਆਲੀ ਪਿਛਲੇ ਕਾਫ਼ੀ ਸਮੇਂ ਤੋਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਨੇ। ਉਨ੍ਹਾਂ ਨੇ ਲੰਬੇ ਸਮੇਂ ਤੋਂ ਪਾਰਟੀ ਗਤੀਵਿਧੀਆਂ ਤੋਂ ਦੂਰੀ ਬਣਾਈ ਹੋਈ ਐ।
ਇਸ ਤੋਂ ਇਲਾਵਾ ਉਨ੍ਹਾਂ ਦੇ ਪਾਰਟੀ ਲੀਡਰਸ਼ਿਪ ਨਾਲ ਕਈ ਵਿਚਾਰਕ ਮਤਭੇਦ ਵੀ ਸਾਹਮਣੇ ਆ ਚੁੱਕੇ ਨੇ ਪਰ ਇਸ ਵੀਡੀਓ ਵਿਚ ਉਨ੍ਹਾਂ ਆਖਿਆ ਕਿ ਉਹ ਜੋ ਕੁੱਝ ਵੀ ਨੇ, ਅਕਾਲੀ ਦਲ ਦੀ ਬਦੌਲਤ ਨੇ, ਇਸ ਲਈ ਪਾਰਟੀ ਨੂੰ ਬਿਨਾਂ ਮਸਲੇ ਹੱਲ ਕੀਤੇ ਭਾਜਪਾ ਨਾਲ ਬਿਲਕੁਲ ਵੀ ਗਠਜੋੜ ਨਹੀਂ ਕਰਨਾ ਚਾਹੀਦਾ।