ਵਿਰੋਧੀਆਂ ਨਾਲ ਖੁੱਲ੍ਹੀ ਬਹਿਸ ਲਈ ਭਗਵੰਤ ਮਾਨ ਨੇ ਮੰਗੀ ਜਗ੍ਹਾ
ਚੰਡੀਗ੍ਹੜ, 11 ਅਕਤੂਬਰ (ਪ੍ਰਵੀਨ ਕੁਮਾਰ) : ਪੰਜਾਬ ਵਿੱਚ ਦਿਨੋ ਦਿਨ ਸਿਆਸਤ ਭੱਖਦੀ ਨਜ਼ਰ ਆ ਰਹੀ ਹੈ। ਜਿੱਥੇ ਸ਼ਰ੍ਹੇਆਮ ਸਰਕਾਰ ਤੇ ਵਿਰੋਧੀਆਂ ਵਿਚਕਾਰ ਬਹਿਸ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ। ਜਿੱਥੇ ਪੰਜਾਬ ਸਰਕਾਰ ਆਪਣੇ ਕੰਮਾ ਦਾ ਦਾਅਵਾ ਕਰ ਰਹੀ ਹੈ। ਉੱਥੇ ਵਿਰੋਧੀ ਵੀ ਸਰਕਾਰ ਦੇ ਕਈ ਮੁੱਦਿਆ ਨੂੰ ਲੈ ਕੇ ਮੈਦਾਨ ਵਿੱਚ ਆਉਂਣ ਲਈ ਤਿਆਰ […]
By : Hamdard Tv Admin
ਚੰਡੀਗ੍ਹੜ, 11 ਅਕਤੂਬਰ (ਪ੍ਰਵੀਨ ਕੁਮਾਰ) :
ਪੰਜਾਬ ਵਿੱਚ ਦਿਨੋ ਦਿਨ ਸਿਆਸਤ ਭੱਖਦੀ ਨਜ਼ਰ ਆ ਰਹੀ ਹੈ। ਜਿੱਥੇ ਸ਼ਰ੍ਹੇਆਮ ਸਰਕਾਰ ਤੇ ਵਿਰੋਧੀਆਂ ਵਿਚਕਾਰ ਬਹਿਸ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ। ਜਿੱਥੇ ਪੰਜਾਬ ਸਰਕਾਰ ਆਪਣੇ ਕੰਮਾ ਦਾ ਦਾਅਵਾ ਕਰ ਰਹੀ ਹੈ। ਉੱਥੇ ਵਿਰੋਧੀ ਵੀ ਸਰਕਾਰ ਦੇ ਕਈ ਮੁੱਦਿਆ ਨੂੰ ਲੈ ਕੇ ਮੈਦਾਨ ਵਿੱਚ ਆਉਂਣ ਲਈ ਤਿਆਰ ਹਨ। ਖਾਸ ਕਰਕੇ ਪਾਣੀ ਦੇ ਮੁੱਦਾ।
ਪਿੱਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆ ਨੂੰ ਚੈਲੰਜ ਕੀਤਾ ਸੀ ਕਿ ਵਿਰੋਧੀ ਧਿਰ ਦਾ ਕੋਈ ਵੀ ਨੇਤਾ ਸਾਡੇ ਨਾਲ ਨੂੰ ਖੁੱਲ੍ਹੇ ਵਿਚ ਬਹਿਸ ਜਾ ਸਵਾਲ ਜਵਾਬ ਕਰ ਸਕਦਾ ਹੈ। ਜਿਸ ਨੂੰ ਲੈ ਕੇ ਵਿਰੋਧੀਆਂ ਦੀ ਨੀਦ ਹਰਾਮ ਹੋ ਗਈ ਹੈ। ਇਸ ਨੂੰ ਲੈ ਕੇ ਵਿਰੋਧੀਆਂ ਨੇ ਵੀ ਕਮਰ ਕਸ ਲਈ ਹੈ। ਵਿਰੋਧੀਆਂ ਨੇ ਕਿਹਾ ਕੀ ਅਸੀ ਖੁੱਲ੍ਹੀ ਬਹਿਸ ਲਈ ਤਿਆਰ ਹਾਂ।
ਇਸ ਨੂੰ ਲੈ ਕੇ ਭਗਵੰਤ ਮਾਨ ਵੱਲੋਂ 1 ਨਵੰਬਰ ਨੂੰ ਇਸ ਬਹਿਸ ਲਈ ਪ੍ਰਸ਼ਾਸ਼ਨ ਕੋਲੋਂ ਟੈਗੌਰ ਥਿਐਟਰ ਦੀ ਜਗ੍ਹਾ ਦੀ ਮੰਗ ਕੀਤੀ ਹੈ। ਉਨ੍ਹਾਂ ਪੁੱਛਿਆ ਹੈ ਕਿ ਇਸ ਸਥਾਨ ਮਿਲ ਸਕਦਾ ਹੈ ਜਾ ਨਹੀ। ਇਸ ਦਾ ਫੈਸਲਾ ਬੁੱਧਵਾਰ ਨੂੰ ਯੂਟੀ ਚੰਡੀਗ੍ਹੜ ਦੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਦੇ ਮੁੱਖ ਅਧਿਕਾਰੀ ਕਰਨਗੇ। ਫਿਲਹਾਲ ਰਾਜਨੀਤਕ ਜਾਂ ਹੋਰ ਗਤੀਵਿਧੀਆ ਦੇ ਲਈ ਟੈਗੋਰ ਥਿਐਟਰ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਆਗਿਆ ਨਹੀ ਦਿੱਤੀ ਜਾਦੀ ਹੈ।
ਦੂਸਰੇ ਪਾਸੇ ਸੂਬੇ ਸਰਕਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖੁੱਲ੍ਹੀ ਬਹਿਸ ਦੇ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਦੇ ਵੱਲੋਂ ਸੂਬੇ ਦੇ ਉਦਯੋਗਪਤੀਆਂ ਅਤੇ ਹੋਰ ਸਮਾਜਿਕ ਸਖਸ਼ੀਅਤਾਂ ਨੂੰ ਵੀ ਬੁਲਾਇਆ ਜਾਏਗਾ, ਜੋ ਮੁੱਖ ਮੰਤਰੀ ਦੇ ਨਾਲ ਵਿਰੋਧੀ ਨੇਤਾਵਾਂ ਦੇ ਸਵਾਲਾਂ ਦੇ ਜਵਾਬਾਂ ਦੀ ਉਦਾਹਰਨਾ ਦੇਣਗੇ।
ਇਸ ਮੁੱਦੇ ਤੇ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋ ਵੀ ਇੱਕ ਟਵੀਟ ਕਰ ਕੇ ਇੱਕ ਤੰਜ ਕਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਨਵੰਬਰ ਨੂੰ ਵਿਰੋਧੀਆਂ ਨਾਲ ਖੁੱਲ੍ਹੀ ਬਹਿਸ ਲਈ ਟੈਗੋਰ ਥਿਅਟਰ ਨੂੰ ਚੁਨਣਾ ਠੀਕ ਨਹੀ। ਉਨ੍ਹਾਂ ਟਵੀਟ ਵਿੱਚ ਲਿਖਇਆ ਹੈ ਕਿ ਕਿ ਐਸਵਾਈਐਲ ਦੇ ਮੁੱਦੇ ਤੇ ਬਹਿਸ ਕਰਨ ਲਈ ਟੈਗੋਰ ਥਿਐਟਰ ਦੀ ਮੰਗ ਕਰ ਕੇ ਸਾਬਿਤ ਕਰ ਦਿੱਤਾ ਹੈ ਕਿ ਪੁਰਾਣੀਆਂ ਆਦਤਾ ਜਾਂਦੀਆਂ ਨਹੀ! ਜਾਖੜ ਨੇ ਨੇ ਦੋ ਲਾਇਨਾਂ ਵਿੱਚ ਕਿਹਾ ਕਿ “ ਵਾਰਿਸ ਸ਼ਾਹ ਨਾ ਆਦਤਾ ਜਾਦੀਆਂ ਨੇ , ਭਲੇ ਕੱਟਿਏ ਪੋਰੀਆਂ-ਪੋਰੀਆਂ ਜੀ। ”
ਹੁਣ ਦੇਖਣਾ ਇਹ ਹੋਵੇਗਾ ਕਿ ਇਹ ਬਹਿਸ ਹੁੰਦੀ ਹੈ ਜਾ ਨਹੀ। ਜੇਕਰ ਹੁੰਦੀ ਹੈ ਤਾਂ ਸਰਕਾਰ ਵਿਰੋਧੀਆਂ ਤੇ ਭਾਰੀ ਪੈਂਦੀ ਹੈ ਜਾ ਵਿਰੋਧੀ ਸਰਕਾਰ ਤੇ ਭਾਰੀ ਪੈਂਦੇ ਹਨ। ਇਸ ਸਮਾ ਆਉਂਣ ਤੇ ਪਤਾ ਲਗੇਗਾ।