Begin typing your search above and press return to search.

ਮਨੀਪੁਰ ਹਿੰਸਾ ਨੂੰ ਲੈ ਕੇ ਖੜਗੇ ਨੇ ਘੇਰੇ ਪੀਐਮ ਮੋਦੀ

ਮਨੀਪੁਰ, 27 ਸਤੰਬਰ : ਮਨੀਪੁਰ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਨੀਪੁਰ ਵਿਚ ਚੱਲ ਰਹੇ ਤਣਾਅ ਅਤੇ ਹਿੰਸਾ ਨੂੰ ਲੈ ਪ੍ਰਧਾਨ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉੱਤਰ-ਪੂਰਬੀ ਰਾਜ ਹੁਣ ਜੰਗ ਦਾ ਮੈਦਾਨ ਬਣ ਚੱੁਕਿਆ ਹੈ। ਖੜਗੇ ਨੇ ਕਿਹਾ ਕਿ 147 ਦਿਨਾਂ ਤੋਂ […]

ਮਨੀਪੁਰ ਹਿੰਸਾ ਨੂੰ ਲੈ ਕੇ ਖੜਗੇ ਨੇ ਘੇਰੇ ਪੀਐਮ ਮੋਦੀ
X

Hamdard Tv AdminBy : Hamdard Tv Admin

  |  27 Sept 2023 11:42 AM IST

  • whatsapp
  • Telegram

ਮਨੀਪੁਰ, 27 ਸਤੰਬਰ : ਮਨੀਪੁਰ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਨੀਪੁਰ ਵਿਚ ਚੱਲ ਰਹੇ ਤਣਾਅ ਅਤੇ ਹਿੰਸਾ ਨੂੰ ਲੈ ਪ੍ਰਧਾਨ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉੱਤਰ-ਪੂਰਬੀ ਰਾਜ ਹੁਣ ਜੰਗ ਦਾ ਮੈਦਾਨ ਬਣ ਚੱੁਕਿਆ ਹੈ।

ਖੜਗੇ ਨੇ ਕਿਹਾ ਕਿ 147 ਦਿਨਾਂ ਤੋਂ ਮਣੀਪੁਰ ਦੇ ਲੋਕ ਬਹੁਤ ਦੁਖੀ ਹਨ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਕੋਲ ਰਾਜ ਦਾ ਦੌਰਾ ਕਰਨ ਦਾ ਸਮਾਂ ਨਹੀਂ ਹੈ। ਉਨਾਂ ਕਿਹਾ ਕੇ ਹਿੰਸਾ ਵਿੱਚ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਭਿਆਨਕ ਤਸਵੀਰਾਂ ਨੇ ਇੱਕ ਵਾਰ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਝਗੜੇ ਵਿੱਚ ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਹਥਿਆਰ ਬਣਾਇਆ ਗਿਆ ਹੈ। ਕਾਂਗਰਸ ਪ੍ਰਧਾਨ ਖੜਗੇ ਨੇ ਇਹ ਗੱਲਾਂ ਐਕਸ ’ਤੇ ਸਾਂਝੀ ਕੀਤੀ ਇਕ ਪੋਸਟ ਵਿਚ ਆਖੀਆਂ।

ਮਨੀਪੁਰ ਵਿਚ ਮੰਗਲਵਾਰ ਨੂੰ ਮੋਬਾਇਲ ਇੰਟਰਨੈਟ ਸੇਵਾਵਾਂ ਬਹਾਲ ਹੋਣ ਤੋਂ ਤੁਰੰਤ ਬਾਅਦ, ਦੋ ਵਿਦਿਆਰਥੀਆਂ ਦੀ ਫੋਟੋਆਂ ਜਿੰਨਾਂ ਦੀ ਹੱਤਿਆ ਕਰ ਦਿੱਤੀ ਗਈ, ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ। ਦੱਸ ਦੇਈਏ ਕਿ ਇਹ ਵਿਦਿਆਰਥੀ ਕਈ ਦਿਨਾਂ ਤੋਂ ਲਾਪਤਾ ਸਨ। ਇੰਟਰਨੈੱਟ ਸੇਵਾ ਬਹਾਲ ਹੁੰਦਿਆਂ ਹੀ ਉਨ੍ਹਾਂ ਦੀਆਂ ਫੋਟੋਆਂ ਵਾਇਰਲ ਹੋਈਆਂ, ਜਿਸ ਵਿੱਚ ਉਨ੍ਹਾਂ ਨੂੰ ਇੱਕ ਹਥਿਆਰਬੰਦ ਸਮੂਹ ਦਾ ਇੱਕ ਅਸਥਾਈ ਜੰਗਲ ਕੈਂਪ ਲੱਗਣ ਵਾਲੇ ਘਾਹ ਦੇ ਮੈਦਾਨ ਵਿੱਚ ਬੈਠੇ ਦੇਖਿਆ ਜਾ ਸਕਦਾ ਹੈ।

ਇਸ ਤੋਂ ਬਾਅਦ ਉਥੋਂ ਦੇ ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਨੇ ਪੂਰੇ ਜ਼ੋਰ ਨਾਲ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਦੇ ਚਲਦਿਆਂ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਰੈਪਿਡ ਐਕਸ਼ਨ ਫੋਰਸ (ਆਰਏਐਫ) ਦੇ ਕਰਮਚਾਰੀਆਂ ਨਾਲ ਵੀ ਝੜਪ ਹੋਈ, ਜਿਸ ਵਿੱਚ 25 ਤੋਂ 30 ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿਦਿਆਰਥੀਆਂ ਦੇ ਕਤਲ ਹੋਇਆ, ਉਨ੍ਹਾਂ ਦੀ ਜਾਂਚ ਕੇਂਦਰੀ ਜਾਂਚ ਬਿਉਰੋ (ਸੀਬੀਆਈ) ਦੇ ਨਿਰਦੇਸ਼ਕ ਅਜੈ ਭਟਨਾਗਰ ਦੀ ਅਗਵਾਈ ਹੇਠ ਹੋਵੇਗੀ। ਰਿਪੋਰਟ ਅਨੁਸਾਰ ਬੁੱਧਵਾਰ ਨੂੰ ਟੀਮ ਵਿੱਚ ਉੱਚ ਅਧਿਕਾਰੀ ਸ਼ਾਮਲ ਹੋਣਗੇ।

ਦੱਸ ਦਈਏ ਕੇ ਮਨੀਪੁਰ ਵਿੱਚ ਹਿੰਸਾ ਪਹਿਲੀ ਵਾਰ 3 ਮਈ ਨੂੰ ਸ਼ੁਰੂ ਹੋਈ ਸੀ ਜਦੋਂ ਬਹੁਗਿਣਤੀ ਮੀਤੀ ਭਾਇਚਾਰੇ ਵੱਲੋਂ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ਵਿੱਚ ਇੱਕ ਕਬਾਇਲੀ ਏਕਤਾ ਮਾਰਚ ਦੌਰਾਨ ਝੜਪਾਂ ਸ਼ੁਰੂ ਹੋਈਆਂ ਸਨ, ਜਦੋਂ ਕਿ ਮਨੀਪੁਰ ਦੀ ਆਬਾਦੀ ਦਾ ਲਗਭਗ 53 ਪ੍ਰਤੀਸ਼ਤ ਮੈਤੀ ਲੋਕ ਹਨ ਜੋ ਨਾਗਾ ਅਤੇ ਕੂਕੀ ਸਮੇਤ ਆਦਿਵਾਸੀ ਕੁੱਲ ਆਬਾਦੀ ਦਾ 40 ਪ੍ਰਤੀਸ਼ਤ ਬਣਦੇ ਹਨ। ਮਈ ਤੋਂ ਲੈ ਕਿ ਹੁਣ ਤੱਕ ਸੂਬੇ ਵਿੱਚ ਨਸਲੀ ਝੜਪਾਂ ਵਿੱਚ 175 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਕਈ ਸੈਂਕੜੇ ਜ਼ਖ਼ਮੀ ਹੋ ਚੁੱਕੇ ਹਨ।

Next Story
ਤਾਜ਼ਾ ਖਬਰਾਂ
Share it