ਅਮਰੀਕਾ ’ਚ ਸਮੂਹਿਕ ਕਤਲ ਦੀਆਂ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ
ਸੈਕਰਾਮੈਂਟੋ, (ਹੁਸਨ ਲੜੋਆ ਬੰਗਾ) ਅਮਰੀਕਾ ਦੇ ਫਲੋਰਿਡਾ ਰਾਜ ਦੇ ਦੱਖਣ ਵਿਚ ਇਕ ਟਰੱਕ ਵਿਚੋਂ ਧਮਕੀਆਂ ਭਰੇ ਲਿਖਤੀ ਨੋਟ ਮਿਲਣ ਉਪਰੰਤ ਟਰੱਕ ਦੇ ਡਰਾਈਵਰ ਇਕ 19 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਲੈਣ ਦੀ ਰਿਪੋਰਟ ਹੈ। ਪਾਮ ਬੀਚ ਕਾਊਂਟੀ ਦੇ ਸ਼ੈਰਿਫ ਦਫਤਰ ਦੇ ਇਕ ਹਲਫੀਆ ਬਿਆਨ ਅਨੁਸਾਰ ਇਕ ਟਰੈਫਿਕ ਸਟਾਪ ਤੇ ਆਮ ਵਾਂਗ ਛਾਣਬੀਣ ਦੌਰਾਨ ਹੈਨਰੀ ਹੋਰਟਨ […]
By : Hamdard Tv Admin
ਸੈਕਰਾਮੈਂਟੋ, (ਹੁਸਨ ਲੜੋਆ ਬੰਗਾ) ਅਮਰੀਕਾ ਦੇ ਫਲੋਰਿਡਾ ਰਾਜ ਦੇ ਦੱਖਣ ਵਿਚ ਇਕ ਟਰੱਕ ਵਿਚੋਂ ਧਮਕੀਆਂ ਭਰੇ ਲਿਖਤੀ ਨੋਟ ਮਿਲਣ ਉਪਰੰਤ ਟਰੱਕ ਦੇ ਡਰਾਈਵਰ ਇਕ 19 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਲੈਣ ਦੀ ਰਿਪੋਰਟ ਹੈ। ਪਾਮ ਬੀਚ ਕਾਊਂਟੀ ਦੇ ਸ਼ੈਰਿਫ ਦਫਤਰ ਦੇ ਇਕ ਹਲਫੀਆ ਬਿਆਨ ਅਨੁਸਾਰ ਇਕ ਟਰੈਫਿਕ ਸਟਾਪ ਤੇ ਆਮ ਵਾਂਗ ਛਾਣਬੀਣ ਦੌਰਾਨ ਹੈਨਰੀ ਹੋਰਟਨ ਨਾਮੀ ਨੌਜਵਾਨ ਜਿਸ ਪਿਕ ਅੱਪ ਟਰੱਕ ਨੂੰ ਚਲਾ ਰਿਹਾ ਸੀ, ਉਸ ਵਿਚੋਂ ਕਈ ਲਿਖਤੀ ਪੱਤਰ ਬਰਾਮਦ ਹੋਏ ਜਿਨਾਂ ਵਿਚ ਹਥਿਆਰ ਖਰੀਦਣ ਤੇ ਉਪਰੰਤ ਓਕੀਕੋਬੀ ਹਾਈ ਸਕੂਲ ਦੇ ਹਰ ਵਿਅਕਤੀ ਨੂੰ ਮਾਰ ਦੇਣ ਦੀ ਯੋਜਨਾ ਦਾ ਜਿਕਰ ਕੀਤਾ ਗਿਆ ਸੀ।
ਕਬਜ਼ੇ ਵਿਚੋਂ ਬਰਾਮਦ ਹੋਏ ਧਮਕੀਆਂ ਭਰੇ ਲਿਖਤੀ ਪੱਤਰ
ਹੋਰਟਨ ਨੇ ਮਈ 2022 ਵਿਚ ਓਕੀਕੋਬੀ ਕਾਊਂਟੀ ਵਿਚ ਸਥਿੱਤ ਉਕਤ ਹਾਈ ਸਕੂਲ ਤੋਂ ਗਰੈਜੂਏਸ਼ਨ ਕੀਤੀ ਸੀ। ਹਲਫੀਆ ਬਿਆਨ ਅਨੁਸਾਰ ਹੋਰਟਨ ਨੇ ਗ੍ਰਿਫਤਾਰੀ ਉਪਰੰਤ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਕੁਝ ਸਮਾਂ ਪਹਿਲਾਂ ਦਿਮਾਗੀ ਸਮੱਸਿਆ ਪੈਦਾ ਹੋਈ ਸੀ ਤੇ ਉਸ ਦੇ ਦਿਮਾਗ ਵਿਚ ਸਮੂਹਿਕ ਹੱਤਿਆਵਾਂ ਕਰਨ ਦੇ ਵਿਚਾਰ ਆਉਂਦੇ ਹਨ।
ਉਹ ਆਪਣੇ 22 ਵੇਂ ਜਨਮ ਦਿਨ ਤੇ 2 ਜਨਵਰੀ 2026 ਨੂੰ ਹਾਈ ਸਕੂਲ ਦੇ 15 ਲੋਕਾਂ ਨੂੰ ਮਾਰਨਾ ਚਹੁੰਦਾ ਸੀ। ਪੁਲਿਸ ਵੱਲੋਂ ਇਹ ਪੁੱਛੇ ਜਾਣ ਤੇ ਕਿ ਉਹ ਕਿਥੇ ਜਾ ਰਿਹਾ ਸੀ ਤਾਂ ਉਸ ਨੇ ਕਿਹਾ ਉਹ ਮਿਆਮੀ ਦੇ ਇਕ ਚਰਚ ਵਿਚ ਜਾਣਾ ਚਹੁੰਦਾ ਸੀ ਜਿਥੇ ਵੀ ਉਸ ਦੀ ਸਮੂਹਿਕ ਹੱਤਿਆਵਾਂ ਕਰਨ ਦੀ ਯੋਜਨਾ ਸੀ।
ਸੁਪਰਡੈਂਟ ਕੇਨ ਕੇਨਵਰਥੀ ਨੇ ਕਿਹਾ ਹੈ ਕਿ ਓਕੀਕੋਬੀ ਕਾਊਂਟੀ ਸਕੂਲ ਡਿਸਟ੍ਰਿਕਟ ਇਸ ਮਾਮਲੇ ਦੀ ਜਾਂਚ ਵਿਚ ਸ਼ੈਰਿਫ ਦਫਤਰ ਤੇ ਸਟੇਟ ਅਟਾਰਨੀ ਦਫਤਰ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ।