ਅਮਰੀਕਾ ’ਚ ਭਾਰਤੀ ਵਿਦਿਆਰਥਣ ਦੀ ਮੌਤ ਮਾਮਲੇ ’ਚ ਵੱਡੀ ਕਾਰਵਾਈ
ਸਿਐਟਲ, 29 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਵਿਦਿਆਰਥਣ ਦੀ ਮੌਤ ’ਤੇ ਹੱਸਣ ਵਾਲੇ ਅਮਰੀਕੀ ਪੁਲਿਸ ਅਫ਼ਸਰ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ। ਪੁਲਿਸ ਦੀ ਤੇਜ਼ ਰਫ਼ਤਾਰ ਗੱਡੀ ਨੇ 23 ਸਾਲ ਦੀ ਇਸ ਵਿਦਿਆਰਥਣ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਗੱਡੀ ਚਲਾ ਰਿਹਾ ਪੁਲਿਸ ਅਫ਼ਸਰ ਉਸ ਦੀ ਮੌਤ ’ਤੇ […]
By : Hamdard Tv Admin
ਸਿਐਟਲ, 29 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਵਿਦਿਆਰਥਣ ਦੀ ਮੌਤ ’ਤੇ ਹੱਸਣ ਵਾਲੇ ਅਮਰੀਕੀ ਪੁਲਿਸ ਅਫ਼ਸਰ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ। ਪੁਲਿਸ ਦੀ ਤੇਜ਼ ਰਫ਼ਤਾਰ ਗੱਡੀ ਨੇ 23 ਸਾਲ ਦੀ ਇਸ ਵਿਦਿਆਰਥਣ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਗੱਡੀ ਚਲਾ ਰਿਹਾ ਪੁਲਿਸ ਅਫ਼ਸਰ ਉਸ ਦੀ ਮੌਤ ’ਤੇ ਹੱਸਦਾ ਹੋਇਆ ਦਿਖਾਈ ਦਿੱਤਾ, ਜਿਸ ਦੀ ਵੀਡੀਓ ਕਾਫ਼ੀ ਵਾਇਰਲ ਹੋਈ।
ਡਿਊਟੀ ਤੋਂ ਹਟਾਇਆ ਗਿਆ ਮੌਤ ’ਤੇ ਹੱਸਣ ਵਾਲਾ ਪੁਲਿਸ ਅਫ਼ਸਰ
ਇਸੇ ਸਾਲ ਜਨਵਰੀ ਮਹੀਨੇ ਵਿੱਚ 23 ਸਾਲ ਦੀ ਭਾਰਤੀ ਵਿਦਿਆਰਥਣ ਜਾਨ੍ਹਵੀ ਕੰਡੁਲਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਸੜਕ ਪਾਰ ਕਰ ਰਹੀ ਜਾਨਵੀ ਨੂੰ ਪੁਲਿਸ ਦੀ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਟੱਕਰ ਇੰਨੀ ਭਿਆਨਕ ਸੀ ਕਿ ਜਾਨਵੀ ਕੰਡੁਲਾ 25 ਫੁੱਟ ਤੋਂ ਜ਼ਿਆਦਾ ਦੂਰ ਜਾ ਕੇ ਡਿੱਗੀ। ਇਸ ਦੇ ਚਲਦਿਆਂ ਉਸ ਨੇ ਜ਼ਖਮਾਂ ਦੀ ਤਾਬ ਨਾਲ ਝੱਲਦਿਆਂ ਦਮ ਤੋੜ ਦਿੱਤਾ। ਪੁਲਿਸ ਦੀ ਇਸ ਗੱਡੀ ਨੂੰ ਸਿਐਟਲ ਪੁਲਿਸ ਦਾ ਅਫ਼ਸਰ ਡੈਨੀਅਲ ਆਡਰਰ ਚਲਾ ਰਿਹਾ ਸੀ। ਡੈਨੀਅਲ ਦੀ ਇੱਕ ਵੀਡੀਓ ਕਾਫ਼ੀ ਵਾਇਰਲ ਹੋਈ, ਜਿਸ ਵਿੱਚ ਉਹ ਹਾਦਸੇ ਮਗਰੋਂ ਭਾਰਤੀ ਵਿਦਿਆਰਥਣ ਦੀ ਮੌਤ ’ਤੇ ਹੱਸਦਾ ਹੋਇਆ ਦਿਖਾਈ ਦਿੱਤਾ।
ਜਾਨ੍ਹਵੀ ਕੰਡੁਲਾ ਨੂੰ ਪੁਲਿਸ ਦੀ ਤੇਜ਼ ਰਫ਼ਤਾਰੀ ਗੱਡੀ ਨੇ ਮਾਰੀ ਸੀ ਟੱਕਰ
ਪੁਲਿਸ ਵਿਭਾਗ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਬੌਡੀਕੈਮ ਦੀ ਫੁਟੇਜ ਜਾਰੀ ਕੀਤੀ ਸੀ, ਜਿਸ ਵਿੱਚ ਪੁਲਿਸ ਅਧਿਕਾਰੀ ਡੈਨੀਅਲ ਹਾਦਸੇ ਮਗਰੋਂ ਹੱਸਦਾ ਦਿਖਾਈ ਦੇ ਰਿਹਾ ਸੀ।
ਲਗਭਗ 15 ਦਿਨ ਪਹਿਲਾਂ ਸਿਐਟਲ ਕਮਿਨਿਊਟੀ ਪੁਲਿਸ ਕਮਿਸ਼ਨ ਨੇ ਸ਼ਹਿਰ ਦੇ ਪੁਲਿਸ ਮੁਖੀ ਨੂੰ ਸਿਫਾਰਿਸ਼ ਕੀਤੀ ਸੀ ਕਿ ਪੁਲਿਸ ਅਫ਼ਸਰ ਡੈਨੀਅਲ ਨੂੰ ਡਿਊਟੀ ਤੋਂ ਹਟਾ ਦਿੱਤਾ ਜਾਵੇ ਅਤੇ ਉਸ ਦੀ ਤਨਖਾਹ ਵੀ ਰੋਕ ਦਿੱਤੀ ਜਾਵੇ।
ਮੌਤ ਮਗਰੋਂ ਪੁਲਿਸ ਅਧਿਕਾਰੀ ਡੈਨੀਅਲ ਨੇ ਉਡਾਇਆ ਸੀ ਮਜ਼ਾਕ
ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਹਿੰਦੂ ਭਾਈਚਾਰੇ ਦੇ ਲਗਭਗ 25 ਮੈਂਬਰਾਂ ਨੇ ਡੈਨੀ ਪਾਰਕ ਵਿੱਚ ਇੱਕ ਸਾਦੇ ਸਮਾਰੋਹ ਦੌਰਾਨ ਮ੍ਰਿਤਕ ਭਾਰਤੀ ਵਿਦਿਆਰਥਣ ਜਾਨਵੀ ਕੰਡੁਲਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਸੀ।
ਸੈਨ ਫਰਾਂਸਿਸਕੋ ਵਿੱਚ ਭਾਰਤ ਦੇ ਵਣਜ ਦੂਤਾਵਾਸ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਜਾਨਵੀ ਦੀ ਮੌਤ ’ਤੇ ਪੁਲਿਸ ਅਫਸਰਾਂ ਦੀ ਰਵੱਈਏ ’ਤੇ ਚਿੰਤਾ ਜਤਾਉਂਦਿਆਂ ਸਖਤ ਨਿੰਦਾ ਕੀਤੀ। ਅਮਰੀਕਾ ਵਿੱਚ ਵੱਸਦੇ ਭਾਰਤੀ ਭਾਈਚਾਰੇ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਨਸਾਫ਼ ਦੀ ਮੰਗ ਕੀਤੀ। ਵਿਦਿਆਰਥਣ ਦੀ ਯਾਦ ਵਿੱਚ ਮੋਮਬੱਤੀ ਮਾਰਚ ਵੀ ਕੱਢੇ ਗਏ ਤੇ ਕਈ ਥਾਈਂ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ ਗਈਆਂ। ਮਾਮਲਾ ਭਖਣ ਮਗਰੋਂ ਹੁਣ ਇਸ ਪੁਲਿਸ ਅਫ਼ਸਰ ਵਿਰੁੱਧ ਸਖਤ ਕਾਰਵਾਈ ਹੋਈ ਤੇ ਉਸ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ।