ਲਹਿੰਦੇ ਪੰਜਾਬ ’ਚ ਵੱਡਾ ਹਾਦਸਾ, 6 ਸ਼ਰਧਾਲੂਆਂ ਦੀ ਮੌਤ
ਇਸਲਾਮਾਬਾਦ, 10 ਸਤੰਬਰ (ਬਿੱਟੂ) : ਪਾਕਿਸਤਾਨ ਵਿੱਚ ਲਹਿੰਦੇ ਪੰਜਾਬ ’ਚ ਉਸ ਵੇਲੇ ਵੱਡਾ ਸੜਕ ਹਾਦਸਾ ਵਾਪਰ ਗਿਆ, ਜਦੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਪਲਟ ਗਈ। ਇਸ ਹਾਦਸੇ ਵਿੱਚ 6 ਸ਼ਰਧਾਲੂਆਂ ਦੀ ਜਾਨ ਚਲੀ ਗਈ, ਜਦਕਿ 50 ਜਣੇ ਜ਼ਖਮੀ ਹੋ ਗਏ। ਇਹ ਬੱਸ ਇਕ ਧਾਰਮਿਕ ਸਭਾ ਲਈ ਈਸਾਈ ਤੀਰਥ ਯਾਤਰੀਆਂ ਨੂੰ ਲੈ ਕੇ ਜਾ […]
By : Editor (BS)
ਇਸਲਾਮਾਬਾਦ, 10 ਸਤੰਬਰ (ਬਿੱਟੂ) : ਪਾਕਿਸਤਾਨ ਵਿੱਚ ਲਹਿੰਦੇ ਪੰਜਾਬ ’ਚ ਉਸ ਵੇਲੇ ਵੱਡਾ ਸੜਕ ਹਾਦਸਾ ਵਾਪਰ ਗਿਆ, ਜਦੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਪਲਟ ਗਈ। ਇਸ ਹਾਦਸੇ ਵਿੱਚ 6 ਸ਼ਰਧਾਲੂਆਂ ਦੀ ਜਾਨ ਚਲੀ ਗਈ, ਜਦਕਿ 50 ਜਣੇ ਜ਼ਖਮੀ ਹੋ ਗਏ।
ਇਹ ਬੱਸ ਇਕ ਧਾਰਮਿਕ ਸਭਾ ਲਈ ਈਸਾਈ ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਹਾਦਸਾ ਲਾਹੌਰ ਤੋਂ ਲਗਭਗ 50 ਕਿਲੋਮੀਟਰ ਦੂਰ ਸ਼ੇਖੂਪੁਰਾ ’ਚ ਵਾਪਰਿਆ।
ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਮਰੀਅਮਾਬਾਦ ਵਿੱਚ ਨੈਸ਼ਨਲ ਮਾਰੀਅਨ ਤੀਰਥ ’ਤੇ ਇਕ ਧਾਰਮਿਕ ਪ੍ਰੋਗਰਾਮ ਲਈ ਈਸਾਈ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੀ ਬੱਸ ਜਦੋਂ ਸ਼ੇਖੂਪੁਰਾ ਦੇ ਖੰਕਾ ਡੋਗਰਾਂ ਇਲਾਕੇ ਵਿੱਚ ਪੁੱਜੀ ਤਾਂ ਉੱਥੇ ਮੋੜ ’ਤੇ ਪਲਟ ਗਈ। ਤੇਜ਼ ਰਫ਼ਤਾਰ ਕਾਰਨ ਡਰਾਈਵਰ ਬੱਸ ਨੂੰ ਸੰਭਾਲ ਨਹੀਂ ਸਕਿਆ ਤੇ ਇਹ ਹਾਦਸਾ ਵਾਪਰ ਗਿਆ।
ਇਸ ਹਾਦਸੇ ਵਿੱਚ 6 ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 50 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਕੁੱਲ 60 ਯਾਤਰੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਮੋੜਦੇ ਸਮੇਂ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਪਲਟ ਗਈ।
ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਹਾਦਸੇ ’ਚ ਹੋਈਆਂ ਮੌਤਾਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਿਹਤ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਹਾਦਸੇ ਕਾਰਨ ਸੂਬੇ ਭਰ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।