Begin typing your search above and press return to search.
ਨਕਾਬਪੋਸ਼ ਲੁਟੇਰਿਆਂ ਵੱਲੋਂ ਕਾਰ ਖੋਹਣ ਦੇ ਮਾਮਲੇ ਮਹਿਕਾਸ਼ ਸੋਹਲ ਗ੍ਰਿਫ਼ਤਾਰ
ਟੋਰਾਂਟੋ, 23 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਸਕਾਰਬ੍ਰੋਅ ਵਿਖੇ ਦਸੰਬਰ ਦੇ ਸ਼ੁਰੂ ਵਿਚ ਨਕਾਬਪੋਸ਼ ਲੁਟੇਰਿਆਂ ਵੱਲੋਂ ਕਾਰ ਖੋਹਣ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਨੇ ਦੂਜਾ ਸ਼ੱਕੀ ਵੀ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦੀ ਸ਼ਨਾਖਤ ਮਿਸੀਸਾਗਾ ਨਾਲ ਸਬੰਧਤ 21 ਸਾਲ ਦੇ ਮਹਿਕਾਸ਼ ਸੋਹਲ ਵਜੋਂ ਕੀਤੀ ਗਈ ਹੈ। 15 ਦਸੰਬਰ ਨੂੰ ਵਾਪਰੀ ਘਟਨਾ ਪਿਛਲੇ ਦਿਨੀਂ 24 […]
By : Editor Editor
ਟੋਰਾਂਟੋ, 23 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਸਕਾਰਬ੍ਰੋਅ ਵਿਖੇ ਦਸੰਬਰ ਦੇ ਸ਼ੁਰੂ ਵਿਚ ਨਕਾਬਪੋਸ਼ ਲੁਟੇਰਿਆਂ ਵੱਲੋਂ ਕਾਰ ਖੋਹਣ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਨੇ ਦੂਜਾ ਸ਼ੱਕੀ ਵੀ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦੀ ਸ਼ਨਾਖਤ ਮਿਸੀਸਾਗਾ ਨਾਲ ਸਬੰਧਤ 21 ਸਾਲ ਦੇ ਮਹਿਕਾਸ਼ ਸੋਹਲ ਵਜੋਂ ਕੀਤੀ ਗਈ ਹੈ। 15 ਦਸੰਬਰ ਨੂੰ ਵਾਪਰੀ ਘਟਨਾ ਪਿਛਲੇ ਦਿਨੀਂ 24 ਸਾਲ ਦੇ ਮਰਸੀਹ ਮੁਹੰਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪ੍ਰੋਵਿਨਸ਼ੀਅਲ ਕਾਰਜੈਕਿੰਗ ਜੁਆਇੰਟ ਟਾਸਕ ਫੋਰਸ ਨੇ ਮਾਮਲੇ ਆਪਣੇ ਹੱਥਾਂ ਵਿਚ ਲੈਂਦਿਆਂ ਨਕਾਬਪੋਸ਼ ਲੁਟੇਰਿਆਂ ਵੱਲੋਂ ਖੋਹੀਆਂ ਕਾਰਨ ਬਰਾਮਦ ਕਰ ਲਈਆਂ ਅਤੇ ਸ਼ੱਕੀਆਂ ਬਾਰੇ ਨੋਟਿਸ ਜਾਰੀ ਕਰ ਦਿਤੇ। ਵਿਟਬੀ ਦੇ 24 ਸਾਲਾ ਮਰਸੀਹ ਮੁਹੰਮਦ ਹਿੰਸਕ ਲੁੱਟ, ਸਾਜ਼ਿਸ਼ ਘੜਨ ਅਤੇ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਚੋਰੀ ਕੀਤੀ ਪ੍ਰੌਪਰਟੀ ਰੱਖਣ ਵਰਗੇ ਕਈ ਦੋਸ਼ ਆਇਦ ਕੀਤੇ ਗਏ ਹਨ।
ਮਿਸੀਸਾਗਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ 21 ਸਾਲ ਦਾ ਪੰਜਾਬੀ ਨੌਜਵਾਨ
ਦੂਜੇ ਪਾਸੇ ਮਹਿਕਾਸ਼ ਸੋਹਲ ਵਿਰੁੱਧ ਹਿੰਸਾ, ਸਾਜ਼ਿਸ਼ ਘੜਨ ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਲਾਏ ਗਏ। ਦੋਹਾਂ ਵਿਰੁੱਧ ਲੱਗੇ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ। ਇਥੇ ਦਸਣਾ ਬਣਦਾ ਹੈ ਕਿ ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਕਾਰ ਚੋਰੀ ਅਤੇ ਪਸਤੌਲ ਦੀ ਨੋਕ ’ਤੇ ਗੱਡੀਆਂ ਖੋਹਣ ਦੇ ਮਾਮਲੇ ਵਧਦੇ ਜਾ ਰਿਹਾ ਹੈ। ਇਨ੍ਹਾਂ ਮਾਮਲਿਆਂ ਨਾਲ ਨਜਿੱਠਣ ਵਾਸਤੇ ਹੀ ਸੂਬਾ ਸਰਕਾਰ ਵੱਲੋਂ ਪ੍ਰੋਵਿਨਸ਼ੀਅਲ ਕਾਰਜੈਕਿੰਗ ਜੁਆਇੰਟ ਟਾਸਕ ਫੋਰਸ ਬਣਾਈ ਗਈ ਹੈ ਜਿਸ ਨੂੰ ਪਿਛਲੇ ਸਮੇਂ ਦੌਰਾਨ ਕਈ ਸਫ਼ਲਤਾਵਾਂ ਮਿਲੀਆਂ।
Next Story