Begin typing your search above and press return to search.

ਡੌਨਾਲਡ ਟਰੰਪ ਨਾਲ ਗੌਲਫ਼ ਖੇਡੇ ਮਹਿੰਦਰ ਸਿੰਘ ਧੋਨੀ

ਨਿਊਯਾਰਕ, 8 ਸਤੰਬਰ (ਬਿੱਟੂ) : ਮਹਿੰਦਰ ਸਿੰਘ ਧੋਨੀ ਦੀਆਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਨਾਲ ਗੌਲਫ਼ ਖੇਡਦੇ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਨੇ। ਦਰਅਸਲ, ਧੋਨੀ ਇਨ੍ਹਾਂ ਦਿਨੀਂ ਛੁੱਟੀਆਂ ਮਨਾਉਣ ਲਈ ਪਰਿਵਾਰ ਸਣੇ ਅਮਰੀਕਾ ਪੁੱਜੇ ਹੋਏ ਨੇ, ਜਿੱਥੇ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਟਰੰਪ ਨਾਲ ਗੌਲਫ਼ ਖੇਡੀ।ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਧੋਨੀ ਲਈ […]

ਡੌਨਾਲਡ ਟਰੰਪ ਨਾਲ ਗੌਲਫ਼ ਖੇਡੇ ਮਹਿੰਦਰ ਸਿੰਘ ਧੋਨੀ
X

Editor (BS)By : Editor (BS)

  |  8 Sept 2023 12:17 PM IST

  • whatsapp
  • Telegram

ਨਿਊਯਾਰਕ, 8 ਸਤੰਬਰ (ਬਿੱਟੂ) : ਮਹਿੰਦਰ ਸਿੰਘ ਧੋਨੀ ਦੀਆਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਨਾਲ ਗੌਲਫ਼ ਖੇਡਦੇ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਨੇ। ਦਰਅਸਲ, ਧੋਨੀ ਇਨ੍ਹਾਂ ਦਿਨੀਂ ਛੁੱਟੀਆਂ ਮਨਾਉਣ ਲਈ ਪਰਿਵਾਰ ਸਣੇ ਅਮਰੀਕਾ ਪੁੱਜੇ ਹੋਏ ਨੇ, ਜਿੱਥੇ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਟਰੰਪ ਨਾਲ ਗੌਲਫ਼ ਖੇਡੀ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਧੋਨੀ ਲਈ ਗ਼ੌਲਫ਼ ਮੈਚ ਦੀ ਮੇਜਬਾਨੀ ਕੀਤੀ। ਦੋਵਾਂ ਜਣੇ ਲਗਭਗ ਇੱਕ ਘੰਟਾ ਮੈਚ ਖੇਡਦੇ ਰਹੇ।


ਧੋਨੀ ਅਤੇ ਟਰੰਪ ਦੇ ਇਕੱਠਿਆਂ ਗ਼ੌਲਫ਼ ਖੇਡਦਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੇ ਨੇ। ਧੋਨੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਮਗਰੋਂ ਅਕਸਰ ਗ਼ੌਲਫ਼ ਖੇਡਦੇ ਨਜ਼ਰ ਆਉਂਦੇ ਹਨ।


ਧੋਨੀ 7 ਸਤੰਬਰ ਨੂੰ ਭਾਰਤੀ ਸਮੇਂ ਮੁਤਾਬਕ ਦੁਪਹਿਰ 12 ਵਜੇ ਅਲਕਾਰੇਜ ਅਤੇ ਅਲੈਕਜੈਂਡਰ ਜਵੇਰੇਵ ਵਿਚਾਲੇ ਯੂਐਸ ਓਪਨ ਵਿੱਚ ਖੇਡੇ ਕੁਆਰਟਰ ਫਾਈਨਲ ਦਾ ਮੁਕਾਬਲਾ ਵੀ ਦੇਖਣ ਲਈ ਪੁੱਜੇ ਹੋਏ ਸੀ। ਇਸ ਦੀ ਵੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈਆਂ। ਉਹ ਆਪਣੇ ਕੁਝ ਦੋਸਤਾਂ ਨਾਲ ਅਲਕਾਰੇਜ ਦੇ ਪਿੱਛੇ ਬੈਠੇ ਨਜ਼ਰ ਆ ਰਹੇ ਸੀ। ਆਫਿਸ਼ੀਅਲ ਬਰੌਡਕਾਸਟਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਧੋਨੀ ਦੀ ਵੀਡੀਓ ਵੀ ਸ਼ੇਅਰ ਕੀਤੀ। ਵੀਡੀਓ ਵਿੱਚ ਧੋਨੀ ਕੁਝ ਲੋਕਾਂ ਨਾਲ ਗੱਲ ਕਰਦੇ-ਕਰਦੇ ਹੱਸਦੇ ਵੀ ਨਜ਼ਰ ਆ ਰਹੇ ਸੀ।


ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ ਭਾਰਤ ਵਿਚ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿਚ ਹਨ। ਉਨ੍ਹਾਂ ਵੱਲੋਂ ਕ੍ਰਿਕਟ ਜਗਤ ਵਿਚ ਬਹੁਤ ਮੁਕਾਮ ਹਾਸਲ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਖੇਡ ਤੋਂ ਇਲਾਵਾ ਕਈ ਹੋਰ ਖੇਡਾਂ ਵੀ ਪਸੰਦ ਹਨ। ਧੋਨੀ ਦਾ ਪਹਿਲਾ ਪਿਆਰ ਫੁੱਟਬਾਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਟੈਨਿਸ ਤੇ ਗੌਲਫ ਵੀ ਕਾਫੀ ਪਸੰਦ ਹੈ।


ਚੇਨਈ ਸੁਪਰਕਿੰਗਸ ਦੇ ਕਪਤਾਨ ਧੋਨੀ ਇਨ੍ਹੀਂ ਦਿਨੀਂ ਅਮਰੀਕਾ ਵਿਚ ਹਨ। ਉਨ੍ਹਾਂ ਨੇ ਯੂਐੱਸ ਓਪਨ ਮੈਚ ਦੇਖਣ ਤੋਂ ਇਲਾਵਾ ਗੌਲਫ ਦਾ ਵੀ ਆਨੰਦ ਲਿਆ।


ਧੋਨੀ ਦੇ ਕਰੀਬੀ ਤੇ ਬਿਜ਼ਨੈੱਸਮੈਨ ਹਿਤੇਸ਼ ਸਾਂਘਵੀ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਪੋਸਟ ਕੀਤੀ, ਜਿਸ ਵਿਚ ਧੋਨੀ ਤੇ ਟਰੰਪ ਦੋਵਾਂ ਨੂੰ ਇਕੱਠੇ ਗੌਲਫ ਖੇਡਦੇ ਦੇਖਿਆ ਗਿਆ। ਦੁਬਈ ਸਥਿਤ ਵਪਾਰੀ ਸਾਂਘਵੀ ਧੋਨੀ ਦੇ ਨਾਲ ਸਨ ਤੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਭਾਰਤ ਦੇ ਸਾਬਕਾ ਕਪਤਾਨ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ।

Next Story
ਤਾਜ਼ਾ ਖਬਰਾਂ
Share it