Begin typing your search above and press return to search.

ਲੁਧਿਆਣਾ ਵਿਚ ਰੇਲਵੇ ਸਟੇਸ਼ਨ ਤੋਂ 3 ਮਹੀਨੇ ਦਾ ਬੱਚਾ ਹੋਇਆ ਗਾਇਬ

ਲੁਧਿਆਣਾ, 9 ਨਵੰਬਰ, ਨਿਰਮਲ : ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ 3 ਮਹੀਨੇ ਦਾ ਬੱਚਾ ਗਾਇਬ ਹੋ ਗਿਆ। ਸੀਵਾਨ ਤੋਂ ਪਰਵਾਰ ਲੁਧਿਆਣਾ ਵਿਚ ਆਇਆ ਸੀ ਜਿਨ੍ਹਾਂ ਨੇ ਢੰਡਾਰੀ ਦੇ ਬੁੱਢੇਵਾਲ ਰੋਡ ’ਤੇ ਜਾਣਾ ਸੀ। ਰਾਤ ਜ਼ਿਆਦਾ ਹੋਣ ਕਾਰਨ ਬੱਚੇ ਦੀ ਮਾਂ ਅਤੇ ਪਿਤਾ ਰੇਲਵੇ ਸਟੇਸ਼ਨ ’ਤੇ ਰੁਕ ਗਏ। ਬੱਚੇ ਨੂੰ ਉਨ੍ਹਾਂ ਨੇ ਬੈਂਚ ਦੇ ਥੱਲੇ ਸੁਲ੍ਹਾ […]

Ludhiana Railway Station
X

Editor EditorBy : Editor Editor

  |  9 Nov 2023 7:04 AM IST

  • whatsapp
  • Telegram


ਲੁਧਿਆਣਾ, 9 ਨਵੰਬਰ, ਨਿਰਮਲ : ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ 3 ਮਹੀਨੇ ਦਾ ਬੱਚਾ ਗਾਇਬ ਹੋ ਗਿਆ। ਸੀਵਾਨ ਤੋਂ ਪਰਵਾਰ ਲੁਧਿਆਣਾ ਵਿਚ ਆਇਆ ਸੀ ਜਿਨ੍ਹਾਂ ਨੇ ਢੰਡਾਰੀ ਦੇ ਬੁੱਢੇਵਾਲ ਰੋਡ ’ਤੇ ਜਾਣਾ ਸੀ। ਰਾਤ ਜ਼ਿਆਦਾ ਹੋਣ ਕਾਰਨ ਬੱਚੇ ਦੀ ਮਾਂ ਅਤੇ ਪਿਤਾ ਰੇਲਵੇ ਸਟੇਸ਼ਨ ’ਤੇ ਰੁਕ ਗਏ। ਬੱਚੇ ਨੂੰ ਉਨ੍ਹਾਂ ਨੇ ਬੈਂਚ ਦੇ ਥੱਲੇ ਸੁਲ੍ਹਾ ਦਿੱਤਾ। ਇਸ ਵਿਚਾਲੇ ਦੋਵੇਂ ਪਤੀ ਪਤਨੀ ਨੂੰ ਨੀਂਦ ਆ ਗਈ। ਅੱਖ ਖੁਲ੍ਹਣ ’ਤੇ ਮਾਪਿਆਂ ਨੇ ਜਦੋਂ ਬੇਟੇ ਨੂੰ ਅਪਣੇ ਕੋਲ ਨਹੀਂ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਰੌਲਾ ਪਾਉਣ ’ਤੇ ਪਤਾ ਚਲਿਆ ਕਿ ਉਨ੍ਹਾਂ ਦੇ ਬੱਚੇ ਨੂੰ ਕੋਈ ਅਣਪਛਾਤਾ ਵਿਅਕਤੀ ਚੁੱਕ ਕੇ ਲੈ ਗਿਆ। ਫਿਲਹਾਲ ਪੁਲਿਸ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ। ਰੇਲਵੇ ਸਟੇਸ਼ਨ ’ਤੇ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it