ਪਿਟਬੁੱਲ ਕੁੱਤੇ ਨੇ ਮਚਾਇਆ ਕਹਿਰ
ਲੁਧਿਆਣਾ, 11 ਦਸੰਬਰ, ਨਿਰਮਲ : ਪਿਟਬੁੱਲ ਵਲੋਂ ਹਮਲੇ ਦੀ ਕੋਈ ਨਾ ਕੋਈ ਖ਼ਬਰ ਸੁਣਨ ਨੂੰ ਮਿਲ ਹੀ ਜਾਂਦੀ ਹੈ। ਇਸੇ ਤਰ੍ਹਾਂ ਹੁਣ ਲੁਧਿਆਣਾ ਚੌਕ ਵਿੱਚ ਜਦੋਂ ਮਾਲਕ ਸੈਰ ਕਰ ਰਿਹਾ ਸੀ ਤਾਂ ਪਿੱਟਬੁਲ ਕੁੱਤਾ ਰੱਸੀ ਤੋੜ ਕੇ ਕਾਬੂ ਤੋਂ ਬਾਹਰ ਹੋ ਗਿਆ। ਉਸ ਨੇ ਚੌਕ ’ਤੇ ਘੋੜੇ ’ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਘੋੜੇ ਨੂੰ […]

By : Editor Editor
ਲੁਧਿਆਣਾ, 11 ਦਸੰਬਰ, ਨਿਰਮਲ : ਪਿਟਬੁੱਲ ਵਲੋਂ ਹਮਲੇ ਦੀ ਕੋਈ ਨਾ ਕੋਈ ਖ਼ਬਰ ਸੁਣਨ ਨੂੰ ਮਿਲ ਹੀ ਜਾਂਦੀ ਹੈ। ਇਸੇ ਤਰ੍ਹਾਂ ਹੁਣ ਲੁਧਿਆਣਾ ਚੌਕ ਵਿੱਚ ਜਦੋਂ ਮਾਲਕ ਸੈਰ ਕਰ ਰਿਹਾ ਸੀ ਤਾਂ ਪਿੱਟਬੁਲ ਕੁੱਤਾ ਰੱਸੀ ਤੋੜ ਕੇ ਕਾਬੂ ਤੋਂ ਬਾਹਰ ਹੋ ਗਿਆ। ਉਸ ਨੇ ਚੌਕ ’ਤੇ ਘੋੜੇ ’ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਘੋੜੇ ਨੂੰ ਕਰੀਬ 10 ਮਿੰਟ ਤੱਕ ਆਪਣੇ ਜਬਾੜਿਆਂ ਵਿੱਚ ਫੜੀ ਰੱਖਿਆ। ਇਹ ਦੇਖ ਕੇ ਲੋਕ ਇਕੱਠੇ ਹੋ ਗਏ। ਕਾਫੀ ਮਿਹਨਤ ਤੋਂ ਬਾਅਦ ਲੋਕਾਂ ਨੇ ਘੋੜੇ ਨੂੰ ਆਜ਼ਾਦ ਕਰਵਾਇਆ। ਇਸ ਤੋਂ ਬਾਅਦ ਸੜਕ ’ਤੇ ਪੈਦਲ ਜਾ ਰਹੀ ਔਰਤ ’ਤੇ ਕੁੱਤੇ ਨੇ ਹਮਲਾ ਕਰ ਦਿੱਤਾ। ਚਸ਼ਮਦੀਦ ਵਿਨੈ ਨੇ ਦੱਸਿਆ ਕਿ ਉਹ ਆਪਣੇ ਬੌਸ ਦੇ ਦਫ਼ਤਰ ਦੇ ਬਾਹਰ ਮੌਜੂਦ ਸੀ। ਫਿਰ ਪਿੱਟਬੁਲ ਕੁੱਤਾ ਹਮਲਾਵਰ ਹੋ ਗਿਆ। ਲੋਕਾਂ ਨੇ ਇਧਰ-ਉਧਰ ਭੱਜ ਕੇ ਆਪਣੀ ਜਾਨ ਬਚਾਈ। ਮੌਕੇ ’ਤੇ ਮੌਜੂਦ ਰਾਮ ਦੁਲਾਰ ਨੇ ਦੱਸਿਆ ਕਿ ਇਹ ਕੁੱਤਾ ਪਿਛਲੇ 2 ਦਿਨਾਂ ਤੋਂ ਵੀ ਇਲਾਕੇ ’ਚ ਘੁੰਮ ਰਿਹਾ ਸੀ। ਇਸ ਮਾਮਲੇ ਸਬੰਧੀ ਜਨਕਪੁਰੀ ਚੌਕੀ ਦੇ ਇੰਚਾਰਜ ਬਲੌਰ ਸਿੰਘ ਨੇ ਦੱਸਿਆ ਕਿ ਇਹ ਕੁੱਤਾ ਕਾਲੜਾ ਇੰਡਸਟਰੀ ਨਾਲ ਸਬੰਧਤ ਹੈ। ਘੋੜੇ ’ਤੇ ਦੰਦਾਂ ਦੇ ਨਿਸ਼ਾਨ ਹਨ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।


