ਕਿਸਾਨਾਂ ਵਲੋਂ ਟਰੈਕਟਰ ਮਾਰਚ ਕੱਢ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਲੁਧਿਆਣਾ, 9 ਅਕਤੂਬਰ, ਨਿਰਮਲ : ਲੁਧਿਆਣਾ ’ਚ 20 ਪਿੰਡਾਂ ਦੇ ਲੋਕਾਂ ਨੇ ਟਰੈਕਟਰ ਮਾਰਚ ਕੱਢ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ’ਚ ਕਿਸਾਨ ਟਰੈਕਟਰ ਲੈ ਕੇ ਸੜਕਾਂ ’ਤੇ ਉਤਰ ਆਏ। ਕਿਸਾਨਾਂ ਨੇ ਐਨਐਚਏਆਈ ਦਫ਼ਤਰ ਦੇ ਬਾਹਰ ਟੈਂਟ ਲਗਾ ਕੇ ਧਰਨਾ ਦਿੱਤਾ। ਲੁਧਿਆਣਾ-ਰੋਪੜ ਗਰੀਨ ਫੀਲਡ ਹਾਈਵੇਅ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਦੇਵ ਨੂਰਵਾਲਾ ਨੇ ਦੱਸਿਆ […]
By : Hamdard Tv Admin
ਲੁਧਿਆਣਾ, 9 ਅਕਤੂਬਰ, ਨਿਰਮਲ : ਲੁਧਿਆਣਾ ’ਚ 20 ਪਿੰਡਾਂ ਦੇ ਲੋਕਾਂ ਨੇ ਟਰੈਕਟਰ ਮਾਰਚ ਕੱਢ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ’ਚ ਕਿਸਾਨ ਟਰੈਕਟਰ ਲੈ ਕੇ ਸੜਕਾਂ ’ਤੇ ਉਤਰ ਆਏ। ਕਿਸਾਨਾਂ ਨੇ ਐਨਐਚਏਆਈ ਦਫ਼ਤਰ ਦੇ ਬਾਹਰ ਟੈਂਟ ਲਗਾ ਕੇ ਧਰਨਾ ਦਿੱਤਾ।
ਲੁਧਿਆਣਾ-ਰੋਪੜ ਗਰੀਨ ਫੀਲਡ ਹਾਈਵੇਅ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਦੇਵ ਨੂਰਵਾਲਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਸਰਕਾਰ ਨੇ ਉਨ੍ਹਾਂ ਦੀਆਂ ਜ਼ਮੀਨਾਂ ’ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਜ਼ਮੀਨਾਂ ਦੇ ਰੇਟ ਬਹੁਤ ਘੱਟ ਦਿੱਤੇ ਗਏ ਹਨ।
ਐਨਐਚਆਈਏ ਅਧਿਕਾਰੀਆਂ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੇ ਆਰਬਿਟਰੇਸ਼ਨ ਕੇਸ ਦਾਇਰ ਕੀਤਾ ਹੈ, ਜਿਸ ਵਿੱਚ ਸਰਕਾਰ ਜ਼ਮੀਨਾਂ ਦੇ ਰੇਟ ਵਧਾਏਗੀ। ਕਰੀਬ ਇੱਕ ਸਾਲ ਹੋ ਗਿਆ ਹੈ ਪਰ ਉਨ੍ਹਾਂ ਨੂੰ ਪੈਸੇ ਨਹੀਂ ਮਿਲੇ ਹਨ।
ਅਸੀਂ ਵਕੀਲਾਂ ਨੂੰ ਪੈਸੇ ਵੀ ਦੇ ਚੁੱਕੇ ਹਾਂ ਪਰ ਹੁਣ ਤੱਕ 1 ਫੀਸਦੀ ਵੀ ਨਤੀਜਾ ਨਹੀਂ ਨਿਕਲ ਰਿਹਾ। ਸਰਕਾਰ ਦੀ ਨੀਅਤ ਵਿੱਚ ਫਰਕ ਹੈ। ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ।
ਲੁਧਿਆਣਾ ਤੋਂ ਰੋਪੜ ਤੱਕ, ਪਟਿਆਲਾ ਦੇ ਪਿੰਡ ਘੱਗੇ ਤੋਂ ਲੁਧਿਆਣਾ ਦੇ ਦਰਿਆ ਤੱਕ ਦੀ ਜ਼ਮੀਨ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਅਧਿਕਾਰੀਆਂ ਨੇ ਕਿਹਾ ਸੀ ਕਿ ਹੁਣ ਬਣਨ ਵਾਲੇ ਹਾਈਵੇਅ ਘੱਟੋ-ਘੱਟ 6 ਫੁੱਟ ਉਚਾ ਕਰਨਗੇ ਪਰ ਹੁਣ ਹਾਈਵੇਅ 15 ਤੋਂ 20 ਫੁੱਟ ਉੱਚਾ ਬਣਾਇਆ ਜਾ ਰਿਹਾ ਹੈ।
ਪਹਿਲਾਂ ਜਦੋਂ ਹਾਈਵੇ ਬਣਦੇ ਸਨ ਤਾਂ ਜ਼ਿਮੀਂਦਾਰਾਂ ਨੂੰ 2 ਕਰੋੜ ਰੁਪਏ ਮਿਲਦੇ ਸਨ। ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਪਹਿਲਾਂ ਨਾਲੋਂ ਵੱਧ ਪੈਸੇ ਮਿਲਣਗੇ ਪਰ ਹੁਣ ਸਰਕਾਰ ਨੇ ਲੱਖਾਂ ਰੁਪਏ ਦੇ ਕੇ ਜ਼ਮੀਨ ਖੋਹ ਲਈ ਹੈ।
ਪਰਮਿੰਦਰ ਸਿੰਘ ਚਾਵਲਾ ਪਿੰਡ ਵਲੀਪੁਰ ਕਲਾਂ ਨੇ ਦੱਸਿਆ ਕਿ ਜ਼ਮੀਨਾਂ ਦੇ ਰੇਟ ਸਹੀ ਨਾ ਮਿਲਣ ਕਾਰਨ ਅੱਜ ਕੰਮ ਬੰਦ ਕਰਵਾਉਣਾ ਪਿਆ। ਅੱਜ ਨੂਰਪੁਰ ਤੋਂ ਜੈਨਪੁਰ ਪੀਡੀ ਦਫ਼ਤਰ ਤੱਕ ਟਰੈਕਟਰ ਮਾਰਚ ਕੱਢਿਆ । ਪਿੰਡ ਖਹਿਰਾ ਬੇਟ ਦੇ ਸਰਪੰਚ ਨੇ ਦੱਸਿਆ ਕਿ ਮੇਰੇ ਪਿੰਡ ਵਿੱਚ ਪਾਪੂਲਰ ਦੀ ਸਭ ਤੋਂ ਵੱਧ ਖੇਤੀ ਕੀਤੀ ਜਾਂਦੀ ਹੈ। ਪਾਪੂਲਰ ਦਾ ਮੁਆਵਜ਼ਾ ਸਿਰਫ਼ 500 ਰੁਪਏ ਦਿੱਤਾ ਜਾ ਰਿਹਾ ਹੈ। ਅੱਜ ਕਿਸਾਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਪਿੰਡ ਤੋਂ ਮੁੱਖ ਸੜਕ ਤੱਕ ਜਾਣ ਲਈ ਸੜਕ ਵੀ ਨਹੀਂ ਦਿੱਤੀ ਗਈ।