ਇਟਲੀ ’ਚ ਲਵਪ੍ਰੀਤ ਕੌਰ ਨੇ ਪਾਈਆਂ ਨਵੀਆਂ ਪੈੜਾਂ
ਰੋਮ, (ਗੁਰਸ਼ਰਨ ਸਿੰਘ ਸੋਨੀ) ਪੰਜਾਬੀਆ ਦੀਆਂ ਹੋਣਹਾਰ ਧੀਆਂ ਜਿਵੇਂ ਇਟਲੀ ਵਿਚ ਅੱਜ-ਕੱਲ੍ਹ ਸਫਲਤਾ ਦੇ ਝੰਡੇ ਬੁਲੰਦ ਕਰ ਰਹੀਆਂ ਹਨ। ਕੋਈ ਪੁਲਸ ਵਿੱਚ ਝੰਡੇ ਬੁਲੰਦ ਕਰ ਰਹੀ ਹੈ ਕੋਈ ਵਕੀਲ ਬਣ ਭਾਈਚਾਰੇ ਦੀ ਸੇਵਾ ਕਰ ਰਹੀ ਹੈ ਇੰਝ ਜਾਪਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਅਮਰੀਕਾ, ਕਨੇਡਾ ਅਤੇ ਇੰਗਲੈਂਡ ਵਾਂਗ ਇਥੇ ਵੀ ਪੰਜਾਬੀਆਂ ਦੀ ਚੜਤ […]
By : Editor Editor
ਰੋਮ, (ਗੁਰਸ਼ਰਨ ਸਿੰਘ ਸੋਨੀ) ਪੰਜਾਬੀਆ ਦੀਆਂ ਹੋਣਹਾਰ ਧੀਆਂ ਜਿਵੇਂ ਇਟਲੀ ਵਿਚ ਅੱਜ-ਕੱਲ੍ਹ ਸਫਲਤਾ ਦੇ ਝੰਡੇ ਬੁਲੰਦ ਕਰ ਰਹੀਆਂ ਹਨ। ਕੋਈ ਪੁਲਸ ਵਿੱਚ ਝੰਡੇ ਬੁਲੰਦ ਕਰ ਰਹੀ ਹੈ ਕੋਈ ਵਕੀਲ ਬਣ ਭਾਈਚਾਰੇ ਦੀ ਸੇਵਾ ਕਰ ਰਹੀ ਹੈ ਇੰਝ ਜਾਪਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਅਮਰੀਕਾ, ਕਨੇਡਾ ਅਤੇ ਇੰਗਲੈਂਡ ਵਾਂਗ ਇਥੇ ਵੀ ਪੰਜਾਬੀਆਂ ਦੀ ਚੜਤ ਸਿਰ ਚੜ੍ਹ ਕੇ ਬੋਲੇਗੀ।
ਪੰਜਾਬੀਆਂ ਦੀ ਇਟਲੀ ਦੇ ਚੁਫੇਰੇ ਝੰਡੀ ਹੋਵੇਗੀ। ਇੱਕ ਅਜਿਹੀ ਹੀ ਪੰਜਾਬ ਦੀ ਧੀ ਨੂੰ ਅੱਜ ਅਸੀਂ ਤੁਹਾਨੂੰ ਮਿਲਣ ਜਾ ਰਹੇ ਹਾਂ। ਮਾਪਿਆਂ ਦੀ ਹੋਣਹਾਰ ਧੀ ਲਵਪ੍ਰੀਤ ਕੌਰ ਸਪੁੱਤਰੀ ਜਗਦੀਸ ਪੌੜਵਾਲ ਤੇ ਬੀਬੀ ਜਸਵੰਤ ਕੌਰ ਵਾਸੀ ਨਵਾਂ ਸ਼ਹਿਰ(ਸ਼ਹੀਦ ਭਗਤ ਸਿੰਘ ਨਗਰ) ਨੇ ਵਿੱਦਿਆਦਕ ਖੇਤਰ ਵਿੱਚ ਪਿਛਲੇ ਇੱਕ ਦਹਾਕੇ ਤੋਂ ਜੋ ਕਾਮਯਾਬੀ ਦੇ ਝੰਡੇ ਗੱਡੇ ਹਨ ਉਸ ਨੂੰ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕ ਵੀ ਸਲੂਕ ਕਰਦੇ ਹਨ। ਸੰਨ 2014 ਨੂੰ ਪਰਿਵਾਰ ਨਾਲ ਇਟਲੀ ਦੇ ਤੁਸਕਾਨਾ ਸੂਬੇ ਦੇ ਸ਼ਹਿਰ ਇਮਪੋਲੀ( ਫਿਰੈਂਸੇ)ਆਈ ਲਵਪ੍ਰੀਤ ਕੌਰ ਜਿਸ ਦੀ ਉਮਰ ਮਹਿਜ ਇਸ ਸਮੇਂ 24 ਸਾਲ ਹੈ ਉਸ ਨੇ ਪਹਿਲਾਂ ਸੰਨ 2020 ਵਿੱਚ ਡੈਂਟਲ ਟੈਕਨੀਸ਼ੀਅਨ ਦੇ ਕੋਰਸ ਵਿੱਚ 5 ਸਾਲ ਸਖ਼ਤ ਪੜ੍ਹਾਈ ਕਰਦਿਆਂ 100 ਵਿੱਚੋਂ 100 ਨੰਬਰ ਲੈ ਪਹਿਲਾਂ ਮੁਕਾਮ ਹਾਸਲ ਕਰਦਿਆਂ ਮਾਪਿਆਂ ਸਮੇਤ ਦੇਸ਼ ਦਾ ਨਾਮ ਚਮਕਾਇਆ ਸੀ ਤੇ ਫਿਰ ਇਸ ਬੱਚੀ ਨੂੰ ਜੂਨੀਅਰ ਡੈਂਟਿਸਟ ਭਾਵ ਦੰਦਾਂ ਦੇ ਡਾਕਟਰ ਦੀ ਡਿਗਰੀ ਕਰਨ ਲਈ ਦਾਖਲਾ ਮਿਲ ਗਿਆ ਜਿਸ ਨੂੰ ਹੁਣ ਇਸ ਬੱਚੀ ਨੇ 110 ਵਿੱਚੋਂ 108 ਨੰਬਰ ਲੈਕੇ ਆਪਣੀ ਕਲਾਸ ਵਿੱਚੋਂ ਟਾਪ ਕੀਤਾ ਹੈ।
ਕਾਮਯਾਬੀ ਦੇ ਇਸ ਮੁਕਾਮ ਉੱਤੇ ਪਹੁੰਚ ਕੇ ਲਵਪ੍ਰੀਤ ਕੌਰ ਤੁਸਕਾਨਾ ਸੂਬੇ ਦੀ ਪਹਿਲੀ ਅਜਿਹੀ ਪੰਜਾਬਣ ਬਣੀ ਹੈ ਜਿਸ ਨੇ ਯੂਨੀਅਰ ਡੈਂਟਿਸਟ ਦੀ ਡਿਗਰੀ ਵਿੱਚ ਟਾਪ ਕਰਕੇ ਆਪਣੇ ਪਰਿਵਾਰ ਸਮੇਤ ਪੂਰੇ ਭਾਰਤ ਦਾ ਨਾਮ ਇਟਲੀ ਵਿੱਚ ਰੌਸ਼ਨ ਕੀਤਾ ਹੈ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਲਵਪ੍ਰੀਤ ਕੌਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਸਿਰ ਬੰਨਦਿਆਂ ਕਿਹਾ ਕਿ ਇਹ ਬੁਲੰਦੀ ਸਿਰਫ਼ ਮਾਪਿਆ ਦੇ ਆਸ਼ੀਰਵਾਦ ਤੇ ਮਿਹਨਤ ਦਾ ਨਤੀਜਾ ਹੈ।ਜਿਹੜੇ ਵੀ ਬੱਚੇ ਭਾਰਤ ਤੋਂ ਇਟਲੀ ਆ ਰਹੇ ਹਨ ਖਾਸਕਰ ਕੁੜੀਆਂ ਉਹ ਇਟਲੀ ਆਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਇੱਥੇ ਹੁਸ਼ਿਆਰ ਬੱਚਿਆਂ ਨੂੰ ਸਰਕਾਰ ਬਹੁਤ ਹੀ ਸਹੂਲਤਾਂ ਦਿੰਦੀ ਹੈ ਉਸ ਨੇ ਜਿਹੜੀ ਵੀ ਹੁਣ ਤੱਕ ਪੜ੍ਹਾਈ ਕੀਤੀ ਉਹ ਬਿਲਕੁਲ ਮੁੱਫਤ ਕੀਤੀ ਹੈ। ਲਵਪ੍ਰੀਤ ਕੌਰ ਜਲਦ ਹੀ ਦੰਦਾਂ ਦੇ ਡਾਕਟਰ ਵਜੋਂ ਸੇਵਾਵਾਂ ਸ਼ੁਰੂ ਕਰਨ ਜਾ ਰਹੀਆਂ ਜਿਸ ਲਈ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਉਸ ਨੂੰ ਵਿਸ਼ੇਸ਼ ਵਧਾਈਆਂ ਮਿਲ ਰਹੀਆਂ ਹਨ।