Begin typing your search above and press return to search.

ਮਰਨ ਕਿਨਾਰੇ ਪਏ ਬੰਦੇ ਦੀ ਲੱਗੀ ਇੰਨੇ ਕਰੋੜ ਦੀ ਲਾਟਰੀ, ਦੇਖੋ ਕਿਵੇਂ ਖੁੱਲ੍ਹਿਆ ਕਿਸਮਤ ਦਾ ਤਾਲਾ

ਅਮਰੀਕਾ, 1 ਮਈ, ਪਰਦੀਪ ਸਿੰਘ: ਇਨਸਾਨ ਵੱਲੋਂ ਅਮੀਰ ਬਣਨ ਲਈ ਸਖ਼ਤ ਮਿਹਨਤ ਕੀਤੀ ਜਾਂਦੀ ਹੈ ਪਰ ਇਸ ਦੌਰਾਨ ਇਨਸਾਨ ਆਪਣੀ ਕਿਸਮਤ ’ਤੇ ਭਰੋਸਾ ਨਹੀਂ ਛੱਡਦਾ। ਕਿਸੇ ਨਾ ਕਿਸੇ ਤਰ੍ਹਾਂ ਆਪਣੀ ਕਿਸਮਤ ਅਜਮਾਉਂਦਾ ਰਹਿੰਦਾ ਪਰ ਜਦੋਂ ਜ਼ਿੰਦਗੀ ਦੀ ਉਮੀਦ ਛੱਡ ਚੁੱਕੇ ਕਿਸੇ ਵਿਅਕਤੀ ਦੀ ਲਾਟਰੀ ਲੱਗ ਜਾਵੇ ਤਾਂ ਸੋਚੋ ਕੀ ਹੋਵੇਗਾ? ਅਜਿਹਾ ਹੀ ਕੁੱਝ ਕੈਂਸਰ ਤੋਂ […]

ਮਰਨ ਕਿਨਾਰੇ ਪਏ ਬੰਦੇ ਦੀ ਲੱਗੀ ਇੰਨੇ ਕਰੋੜ ਦੀ ਲਾਟਰੀ, ਦੇਖੋ ਕਿਵੇਂ ਖੁੱਲ੍ਹਿਆ ਕਿਸਮਤ ਦਾ ਤਾਲਾ
X

Editor EditorBy : Editor Editor

  |  1 May 2024 12:55 PM IST

  • whatsapp
  • Telegram

ਅਮਰੀਕਾ, 1 ਮਈ, ਪਰਦੀਪ ਸਿੰਘ: ਇਨਸਾਨ ਵੱਲੋਂ ਅਮੀਰ ਬਣਨ ਲਈ ਸਖ਼ਤ ਮਿਹਨਤ ਕੀਤੀ ਜਾਂਦੀ ਹੈ ਪਰ ਇਸ ਦੌਰਾਨ ਇਨਸਾਨ ਆਪਣੀ ਕਿਸਮਤ ’ਤੇ ਭਰੋਸਾ ਨਹੀਂ ਛੱਡਦਾ। ਕਿਸੇ ਨਾ ਕਿਸੇ ਤਰ੍ਹਾਂ ਆਪਣੀ ਕਿਸਮਤ ਅਜਮਾਉਂਦਾ ਰਹਿੰਦਾ ਪਰ ਜਦੋਂ ਜ਼ਿੰਦਗੀ ਦੀ ਉਮੀਦ ਛੱਡ ਚੁੱਕੇ ਕਿਸੇ ਵਿਅਕਤੀ ਦੀ ਲਾਟਰੀ ਲੱਗ ਜਾਵੇ ਤਾਂ ਸੋਚੋ ਕੀ ਹੋਵੇਗਾ? ਅਜਿਹਾ ਹੀ ਕੁੱਝ ਕੈਂਸਰ ਤੋਂ ਪੀੜਤ ਇਕ ਵਿਅਕਤੀ ਦੇ ਨਾਲ ਹੋਇਆ, ਜਿਸ ਦੀ ਅਜਿਹੀ ਕਿਸਮਤ ਚਮਕੀ ਕਿ ਉਹ ਦੁਨੀਆ ਦੇ ਅਮੀਰ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ।

ਅਮਰੀਕਾ ਦੇ ਓਰੇਗਾਨ ਸਟੇਟ ਦੇ ਸ਼ਹਿਰ ਪੋਰਟਲੈਂਟ ਦੇ ਰਹਿਣ ਵਾਲੇ 46 ਸਾਲਾਂ ਦੇ ਚੇਂਗ ਚਾਰਲੀ ਸੈਫ਼ਾਨ 10 ਹਜ਼ਾਰ ਕਰੋੜ ਦੀ ਲਾਟਰੀ ਲੱਗ ਗਈ। ਦੱਸ ਦੇਈਏ ਕਿ ਚਾਰਲੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਹ ਜ਼ਿਆਦਾ ਕੰਮਕਾਰ ਵੀ ਨਹੀਂ ਕਰ ਸਕਦਾ। ਚਾਰਲੀ ਦੀ ਕਿਸਮਤ ਅਜਿਹੀ ਚਮਕੀ ਕਿ ਮਿੰਟਾਂ ਵਿਚ ਹੀ ਇੰਨਾ ਜ਼ਿਆਦਾ ਅਮੀਰ ਹੋ ਗਿਆ ਕਿ ਉਸ ਦੀ ਖ਼ਬਰ ਪੂਰੀ ਦੁਨੀਆ ਵਿਚ ਫੈਲ ਗਈ।

ਇਕ ਮੀਡੀਆ ਰਿਪੋਰਟ ਮੁਤਾਬਕ ਚਾਰਲੀ ਸ਼ੈਫ਼ਾਨ ਨੇ ਪਾਵਰਬਾਲ ਲਾਟਰੀ ਖੇਡੀ ਸੀ, ਇਸੇ ਤੋਂ ਉਸ ਦੀ ਕਿਸਮਤ ਅਜਿਹੀ ਚਮਕੀ ਕਿ ਉਹ ਜਿੱਤ ਗਿਆ। ਇਨਾਮ ਦੀ ਰਾਸ਼ੀ 1.3 ਬਿਲੀਅਨ ਡਾਲਰ ਹੈ ਜੋ ਭਾਰਤੀ ਰੁਪਏ ਵਿਚ 10845 ਕਰੋੜ ਰੁਪਏ ਬਣਦੀ ਹੈ। ਇਹ ਪਾਕਿਸਤਾਨ ਵੱਲੋਂ ਹਾਲ ਹੀ ਵਿਚ ਲਏ ਗਏ 9 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਤੋਂ ਵੀ ਜ਼ਿਆਦਾ ਹੈ। ਟੈਕਸ ਕੱਟਣ ਤੋਂ ਬਾਅਦ ਚਾਰਲੀ ਨੂੰ ਕੁੱਲ 3522 ਕਰੋੜ ਰੁਪਏ ਮਿਲਣਗੇ। 8 ਸਾਲਾਂ ਤੋਂ ਕੈਂਸਰ ਨਾਲ ਜੂਝ ਰਹੇ ਚਾਰਲੀ ਨੇ ਇਹ ਸਾਰੀ ਜਾਣਕਾਰੀ ਓਰੇਗਾਨ ਲਾਟਰੀ ਵੱਲੋਂ ਕੀਤੀ ਗਈ ਇਕ ਪ੍ਰੈੱਸ ਕਾਨਫਰੰਸ ਵਿਚ ਦਿੱਤੀ ਗਈ।

ਚਾਰਲੀ ਨੇ ਦੱਸਿਆ ਕਿ ਉਹ ਅਤੇ ਉਸ ਦੀ 37 ਸਾਲਾਂ ਦੀ ਪਤਨੀ ਡੁਆਨ ਪੇਨ ਸ਼ੈਫ਼ਾਨ ਅੱਧੇ ਪੈਸੇ ਹੀ ਲੈ ਰਹੇ ਹਨ ਕਿਉਂਕਿ ਬਾਕੀ ਦੇ ਪੈਸੇ ਉਹ ਆਪਣੀ ਇਕ 55 ਸਾਲਾ ਦੋਸਤ ਲਾਈਜ਼ਾ ਚਾਓ ਨੂੰ ਦੇਣਗੇ ਕਿਉਂਕਿ ਲਾਈਜ਼ਾ ਨੇ ਹੀ ਲਾਟਰੀ ਦੀ ਟਿਕਟ ਖ਼ਰੀਦਣ ਵਿਚ 100 ਡਾਲਰ ਦੀ ਮਦਦ ਕੀਤੀ ਸੀ। ਚਾਰਲੀ ਨੂੰ ਜਿਵੇਂ ਹੀ ਲਾਟਰੀ ਦਫ਼ਤਰ ਤੋਂ ਉਸ ਦੇ ਜੇਤੂ ਹੋਣ ਬਾਰੇ ਖ਼ਬਰ ਮਿਲੀ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਪਰ ਉਸ ਨੂੰ ਕਾਫ਼ੀ ਸਮੇਂ ਤੱਕ ਇਹ ਮਜ਼ਾਕ ਹੀ ਲੱਗ ਰਿਹਾ ਸੀ ਕਿਉਂਕਿ ਹਾਲੇ ਇਕ ਦਿਨ ਪਹਿਲਾਂ ਹੀ ਉਸਦੀ ਦੋਸਤ ਲਾਈਜ਼ਾ ਨੇ ਉਸ ਨੂੰ ਫ਼ੋਨ ’ਤੇ ਟਿਕਟ ਦੀ ਤਸਵੀਰ ਭੇਜ ਕੇ ਮਜ਼ਾਕ ਕੀਤਾ ਸੀ ਕਿ ਹੁਣ ਉਹ ਅਰਬਪਤੀ ਬਣ ਗਏ ਹਨ। ਇਸ ਕਰਕੇ ਚਾਰਲੀ ਨੂੰ ਲਾਟਰੀ ਦਫ਼ਤਰ ਵੱਲੋਂ ਆਈ ਖ਼ਬਰ ਵੀ ਮਜ਼ਾਕ ਹੀ ਲੱਗ ਰਹੀ ਸੀ ਪਰ ਜਦੋਂ ਉਸ ਨੂੰ ਪੂਰਾ ਯਕੀਨ ਹੋ ਗਿਆ ਤਾਂ ਉਸ ਨੇ ਤੁਰੰਤ ਆਪਣੀ ਦੋਸਤ ਲਾਈਜ਼ਾ ਨੂੰ ਫ਼ੋਨ ਕਕਰੇ ਆਖਿਆ ਕਿ ਹੁਣ ਉਨ੍ਹਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਉਹ ਸੱਚਮੁੱਚ ਹੀ ਅਮੀਰ ਹੋ ਚੁੱਕੇ ।

ਓਰੇਗਾਨ ਲਾਟਰੀ ਦੇ ਅਨੁਸਾਰ 1.3 ਬਿਲੀਅਨ ਡਾਲਰ ਦੀ ਲਾਟਰੀ ਇਤਿਹਾਸ ਦਾ ਚੌਥਾ ਸਭ ਤੋਂ ਵੱਡਾ ਪਾਵਰਬਾਲ ਜੈਕਪਾਟ ਹੈ। ਇਹ ਅਮਰੀਕੀ ਲਾਟਰੀ ਗੇਮਜ਼ ਵਿਚ ਅੱਠਵਾਂ ਸਭ ਤੋਂ ਵੱਡਾ ਪੁਰਸਕਾਰ ਹੈ। ਸਾਲ 2022 ਵਿਚ ਕੈਲੀਫੋਰਨੀਆ ਵਿਚ ਜਿੱਤਿਆ ਗਿਆ ਸਭ ਤੋਂ ਵੱਡਾ ਅਮਰੀਕੀ ਲਾਟਰੀ ਜੈਕਪਾਟ 2.04 ਬਿਲੀਅਨ ਡਾਲਰ ਦਾ ਸੀ ਜੋ ਭਾਰਤੀ ਰੁਪਏ ਅਨੁਸਾਰ 16 ਹਜ਼ਾਰ ਕਰੋੜ ਰੁਪਏ ਬਣਦਾ ਹੈ।

ਇਹ ਵੀ ਪੜ੍ਹੋ:-

ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਨੂੰ ਕਥਿਤ ਤੌਰ ਉੱਤੇ ਅਮਰੀਕਾ ਵਿੱਚ ਗੋਲੀ ਮਾਰ ਦਿੱਤੀ ਹੈ ਜਿਸਦੀ ਹਮਦਰਦ ਟੀਵੀ ਪੁਸ਼ਟੀ ਨਹੀਂ ਕਰਦਾ ਹੈ। ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਨਿਊਜ਼ ਚੈਨਲ ਨੇ ਦਾਅਵਾ ਕੀਤਾ ਹੈ ਕਿ ਗੋਲਡੀ ਬਰਾੜ ਨੂੰ ਮੰਗਲਵਾਰ ਸ਼ਾਮ ਨੂੰ ਅਮਰੀਕਾ ਦੇ ਫੇਅਰਮੌਟ ਅਤੇ ਹੋਲਟ ਐਵੇਨਿਊ ਵਿੱਚ ਗੋਲੀ ਮਾਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਗੋਲਡੀ ਬਰਾੜ ਅਪਣੇ ਇਕ ਸਾਥੀ ਨਾਲ ਘਰ ਦੇ ਬਾਹਰ ਗਲੀ ਵਿਚ ਖੜ੍ਹਾ ਸੀ। ਇਸ ਦੌਰਾਨ ਕੁੱਝ ਅਣਪਛਾਤੇ ਬਦਮਾਸ਼ ਆਏ ਅਤੇ ਫਾਇਰਿੰਗ ਕਰਨ ਤੋਂ ਬਾਅਦ ਭੱਜ ਗਏ। ਅਮਰੀਕੀ ਪੁਲਿਸ ਅਧਿਕਾਰੀ ਲੇਸਲੀ ਵਿਲੀਅਮਜ਼ ਨੇ ਇਕ ਚੈਨਲ ਨੂੰ ਦਸਿਆ ਕਿ 2 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ। ਹਾਲਾਂਕਿ ਹਮਦਰਦ ਨਿਊਜ਼ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ।

ਮਿਲੀ ਜਾਣਕਾਰੀ ਅਨੁਸਾਰ ਗੋਲੀਬਾਰੀ ਫੇਅਰਮੌਂਟ ਅਤੇ ਹੋਲਟ ਐਵੇਨਿਊਜ਼ ਉਤੇ ਸ਼ਾਮ 5:25 ਵਜੇ ਹੋਈ। ਜਦੋਂ ਇਨ੍ਹਾਂ ਦੋਵਾਂ ਥਾਵਾਂ ‘ਤੇ ਗੋਲੀਬਾਰੀ ਹੋਈ ਤਾਂ ਦੋ ਵਿਅਕਤੀ ਗਲੀ ਵਿਚ ਖੜ੍ਹੇ ਸਨ ਪਰ ਪੁਲਿਸ ਵਲੋਂ ਹਮਲੇ ਦਾ ਸ਼ਿਕਾਰ ਹੋਏ ਦੋਵਾਂ ਨੌਜਵਾਨਾਂ ਦੀ ਪਛਾਣ ਨਹੀਂ ਦੱਸੀ ਗਈ ਹੈ। ਦੱਸ ਦਈਏ ਕਿ ਕੈਨੇਡਾ ਤੋਂ ਭੱਜਣ ਮਗਰੋਂ ਗੋਲਡੀ ਬਰਾੜ ਨੇ ਅਮਰੀਕਾ ਦੇ ਫਰੈਜਨੋ ਵਿਚ ਹੀ ਪਨਾਹ ਲਈ ਸੀ ਅਤੇ ਗੋਲਡੀ ਬਰਾੜ ਦੀ ਆਖਰੀ ਲੋਕੇਸ਼ਨ ਫਰੈਜਨੋ ਹੀ ਦੱਸੀ ਜਾਂਦੀ ਹੈ।

Next Story
ਤਾਜ਼ਾ ਖਬਰਾਂ
Share it