Begin typing your search above and press return to search.

Lok Sabha Election 2024: ਪਹਿਲੇ ਪੜਾਅ ਦੀਆਂ 102 ਸੀਟਾਂ ’ਚੋਂ 2019 ਵਿੱਚ ਕਿਸ ਨੂੰ ਮਿਲੀ ਸੀ ਜਿੱਤ, ਮੁਕਾਬਲੇ ’ਚ ਕੌਣ ਮਜ਼ਬੂਤ?

ਨਵੀਂ ਦਿੱਲੀ (18 ਅਪ੍ਰੈਲ), ਰਜਨੀਸ਼ ਕੌਰ : ਲੋਕ ਸਭਾ ਚੋਣਾਂ 2024 (Lok Sabha Election 2024) ਲਈ ਪਹਿਲੇ ਪੜਾਅ ਦੀ ਵੋਟਿੰਗ ਭਲਕੇ ਸ਼ੁੱਕਰਵਾਰ (19 ਅਪ੍ਰੈਲ) ਨੂੰ ਹੋਣੀ ਹੈ। ਇਸ ਦੀ ਚੋਣ ਮੁਹਿੰਮ ਬੁੱਧਵਾਰ (17 ਅਪ੍ਰੈਲ) ਨੂੰ ਖ਼ਤਮ ਹੋ ਗਈ। ਇਸ ਪੜਾਅ ਵਿੱਚ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੁੱਲ 102 ਲੋਕ ਸਭਾ ਸੀਟਾਂ (102 Lok […]

Lok Sabha First Phase Elections 2024

Lok Sabha First Phase Elections 2024

Editor EditorBy : Editor Editor

  |  18 April 2024 12:48 AM GMT

  • whatsapp
  • Telegram

ਨਵੀਂ ਦਿੱਲੀ (18 ਅਪ੍ਰੈਲ), ਰਜਨੀਸ਼ ਕੌਰ : ਲੋਕ ਸਭਾ ਚੋਣਾਂ 2024 (Lok Sabha Election 2024) ਲਈ ਪਹਿਲੇ ਪੜਾਅ ਦੀ ਵੋਟਿੰਗ ਭਲਕੇ ਸ਼ੁੱਕਰਵਾਰ (19 ਅਪ੍ਰੈਲ) ਨੂੰ ਹੋਣੀ ਹੈ। ਇਸ ਦੀ ਚੋਣ ਮੁਹਿੰਮ ਬੁੱਧਵਾਰ (17 ਅਪ੍ਰੈਲ) ਨੂੰ ਖ਼ਤਮ ਹੋ ਗਈ। ਇਸ ਪੜਾਅ ਵਿੱਚ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੁੱਲ 102 ਲੋਕ ਸਭਾ ਸੀਟਾਂ (102 Lok Sabha seats) 'ਤੇ ਵੋਟਿੰਗ ਹੋਵੇਗੀ ਅਤੇ ਵੋਟਰ ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਵਿੱਚ ਕੈਦ ਕਰਨਗੇ। ਇਸ ਦੇ ਨਤੀਜੇ 4 ਜੂਨ ਨੂੰ ਸਾਹਮਣੇ ਆਉਣਗੇ।

ਇਸ ਤੋਂ ਪਹਿਲਾਂ, ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਚੋਣ ਮੈਦਾਨ ਵਿੱਚ ਉਤਰੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਐਨਡੀਏ ਦੇ ਸਾਰੇ ਉਮੀਦਵਾਰਾਂ ਨੂੰ ਇੱਕ ਪੱਤਰ ਲਿਖਿਆ ਹੈ। ਪਹਿਲੇ ਪੜਾਅ ਦੀ ਵੋਟਿੰਗ ਤੋਂ ਦੋ ਦਿਨ ਪਹਿਲਾਂ ਰਾਮ ਨੌਮੀ ਦੇ ਮੌਕੇ 'ਤੇ ਪੀਐਮ ਮੋਦੀ ਨੇ ਉਮੀਦਵਾਰਾਂ ਨਾਲ ਨਿੱਜੀ ਤੌਰ 'ਤੇ ਵੀ ਸੰਪਰਕ ਕੀਤਾ ਸੀ।

2019 ਦੀਆਂ ਚੋਣਾਂ 'ਚ ਇਨ੍ਹਾਂ ਸੀਟਾਂ 'ਤੇ ਕਿਸ ਪਾਰਟੀ ਦੇ ਸਿਰ ’ਤੇ ਸਜਾਇਆ ਸੀ ਤਾਜ਼?

ਪਹਿਲੇ ਪੜਾਅ ਵਿੱਚ ਜਿਨ੍ਹਾਂ ਸੀਟਾਂ ਲਈ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚ ਤਾਮਿਲਨਾਡੂ ਦੀਆਂ ਸਾਰੀਆਂ 39, ਉੱਤਰਾਖੰਡ ਦੀਆਂ 5, ਅਰੁਣਾਚਲ ਪ੍ਰਦੇਸ਼ ਦੀਆਂ 2, ਮੇਘਾਲਿਆ ਦੀਆਂ 2, ਅੰਡੇਮਾਨ ਨਿਕੋਬਾਰ ਦੀ 1, ਮਿਜ਼ੋਰਮ ਦੀ 1, ਪੁਡੂਚੇਰੀ ਦੀ 1, ਸਿੱਕਮ ਦੀ 1 ਸੀਟਾਂ ਤੇ ਲਕਸ਼ਦੀਪ ਦੀ ਵੀ 1 ਸੀਟ ਸ਼ਾਮਲ ਹੈ। ਸ਼ਾਮਲ ਹਨ। ਇਸ ਤੋਂ ਇਲਾਵਾ ਰਾਜਸਥਾਨ ਦੀਆਂ 12, ਉੱਤਰ ਪ੍ਰਦੇਸ਼ ਦੀਆਂ 8, ਮੱਧ ਪ੍ਰਦੇਸ਼ ਦੀਆਂ 6, ਅਸਾਮ ਅਤੇ ਮਹਾਰਾਸ਼ਟਰ ਦੀਆਂ 5-5, ਬਿਹਾਰ ਦੀਆਂ 4, ਪੱਛਮੀ ਬੰਗਾਲ ਦੀਆਂ 3, ਮਨੀਪੁਰ ਦੀਆਂ 3, ਜੰਮੂ-ਕਸ਼ਮੀਰ, ਛੱਤੀਸਗੜ੍ਹ ਅਤੇ ਤ੍ਰਿਪੁਰਾ ਦੀ ਇੱਕ-ਇੱਕ ਸੀਟ ਹੈ।

ਜੇ ਪਿਛਲੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇਨ੍ਹਾਂ 102 ਸੀਟਾਂ ਵਿੱਚੋਂ ਯੂਪੀਏ ਨੇ 45 ਅਤੇ ਐਨਡੀਏ ਨੇ 41 ਸੀਟਾਂ ਜਿੱਤੀਆਂ ਸਨ। ਕਾਂਗਰਸ ਨੇ 65 ਸੀਟਾਂ 'ਤੇ ਚੋਣ ਲੜੀ ਸੀ, ਭਾਜਪਾ ਨੇ 60 ਸੀਟਾਂ 'ਤੇ ਚੋਣ ਲੜੀ ਸੀ ਜਦਕਿ ਡੀਐਮਕੇ ਨੇ 24 ਸੀਟਾਂ 'ਤੇ ਕਿਸਮਤ ਅਜ਼ਮਾਈ ਸੀ।

ਕਿਸ ਦਿੱਗਜ਼ ਦੀ ਕਿਸਮਤ ਦਾਅ 'ਤੇ?

ਪਹਿਲੇ ਪੜਾਅ 'ਚ ਜਿਨ੍ਹਾਂ ਦਿੱਗਜਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ, ਉਨ੍ਹਾਂ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਕਿਰਨ ਰਿਜਿਜੂ, ਸਰਬਾਨੰਦ ਸੋਨੋਵਾਲ, ਅਰਜੁਨ ਰਾਮ ਮੇਘਵਾਲ, ਜਤਿੰਦਰ ਸਿੰਘ, ਬਿਪਲਬ ਦੇਬ, ਨਬਾਮ ਤੁਕੀ, ਸੰਜੀਵ ਬਲਿਆਨ, ਏ ਰਾਜਾ, ਐਲ ਮੁਰੂਗਨ, ਕਾਰਤੀ ਚਿਦੰਬਰਮ ਅਤੇ ਟੀ ​​ਦੇਵਨਾਥ ਸ਼ਾਮਲ ਹਨ। ਯਾਦਵ ਸ਼ਾਮਲ ਹਨ।

Next Story
ਤਾਜ਼ਾ ਖਬਰਾਂ
Share it