Lok Sabha Election 2024 : ਚੋਣ ਕਮਿਸ਼ਨ ਨੇ ਟਵਿੱਟਰ ਤੋਂ ਕਈ ਆਗੂਆਂ ਦੇ ਪੋਸਟ ਹਟਾਉਣ ਦੇ ਦਿੱਤੇ ਹੁਕਮ, ਚੋਣਾਂ ਤੱਕ X 'ਤੇ ਲਾਈ ਪਾਬੰਦੀ
ਨਵੀਂ ਦਿੱਲੀ (17 ਅਪ੍ਰੈਲ), ਰਜਨੀਸ਼ ਕੌਰ : ਸੋਸ਼ਲ ਮੀਡੀਆ ਪਲੇਟਫਾਰਮ (Social Media Platform X) ਨੇ ਮੰਗਲਵਾਰ ਨੂੰ ਕਿਹਾ, ਭਾਰਤ ਦੇ ਚੋਣ ਕਮਿਸ਼ਨ (Election Commission) ਦੇ ਹੁਕਮਾਂ ਤੋਂ ਬਾਅਦ ਕੰਪਨੀ ਨੇ ਕੁੱਝ ਆਗੂਆਂ, ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੇ ਸਿਆਸੀ ਭਾਸ਼ਣ ਵਾਲੇ ਕੁੱਝ ਪੋਸਟਾਂ ਨੂੰ ਰੋਕ ਦਿੱਤਾ ਹੈ। ਮੀਡੀਆ ਰਿਪੋਰਟ ਨੇ ਕਿਹਾ, ਅਸੀਂ ਚੋਣ ਕਮਿਸ਼ਨ ਤੋਂ ਆਪਣੇ […]
By : Editor Editor
ਨਵੀਂ ਦਿੱਲੀ (17 ਅਪ੍ਰੈਲ), ਰਜਨੀਸ਼ ਕੌਰ : ਸੋਸ਼ਲ ਮੀਡੀਆ ਪਲੇਟਫਾਰਮ (Social Media Platform X) ਨੇ ਮੰਗਲਵਾਰ ਨੂੰ ਕਿਹਾ, ਭਾਰਤ ਦੇ ਚੋਣ ਕਮਿਸ਼ਨ (Election Commission) ਦੇ ਹੁਕਮਾਂ ਤੋਂ ਬਾਅਦ ਕੰਪਨੀ ਨੇ ਕੁੱਝ ਆਗੂਆਂ, ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੇ ਸਿਆਸੀ ਭਾਸ਼ਣ ਵਾਲੇ ਕੁੱਝ ਪੋਸਟਾਂ ਨੂੰ ਰੋਕ ਦਿੱਤਾ ਹੈ।
ਮੀਡੀਆ ਰਿਪੋਰਟ ਨੇ ਕਿਹਾ, ਅਸੀਂ ਚੋਣ ਕਮਿਸ਼ਨ ਤੋਂ ਆਪਣੇ ਸਾਰੇ ਪੋਸਟ ਨੂੰ ਦੁਬਾਰਾ ਤੋਂ ਪਬਲਿਸ਼ ਕਰਨ ਦੀ ਮੰਗ ਕਰਦੇ ਹਾਂ। ਦਰਅਸਲ ਮੰਗਲਵਾਰ ਨੂੰ ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿੱਟਰ) ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਲਈ ਚਾਰ ਸੋਸ਼ਲ ਮੀਡੀਆ ਪੋਸਟ ਦੀ ਜਾਣਕਾਰੀ ਦਿੱਤੀ ਹੈ। ਜਿਹਨਾਂ ਵਿੱਚ ਵਾਈਐਸਆਰ ਕਾਂਗਰਸ, ਆਮ ਆਦਮੀ ਪਾਰਟੀ, ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਤੇ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਕੁੱਝ ਪੋਸਟ ਹਟਾਉਣ ਦਾ ਹੁਕਮ ਜਾਰੀ ਕੀਤਾ ਹੈ। ਦੱਸਣਯੋਗ ਹੈ ਕਿ ਹੁਕਮ 2 ਅਪ੍ਰੈਲ ਤੇ 3 ਅਪ੍ਰੈਲ ਨੂੰ ਜਾਰੀ ਕੀਤੇ ਗਏ ਸਨ ਤੇ ਪੋਲ ਪੈਨਲ ਦੁਆਰਾ 10 ਅਪ੍ਰੈਲ ਨੂੰ ਇੱਕ ਹੋਰ ਈਮੇਲ ਭੇਜੀ ਗਈ ਸੀ।
ਚੋਣ ਕਮਿਸ਼ਨ ਨੇ ਐਕਸ ਤੋਂ ਹਟਾਏ ਪੋਸਟ
ਇਸ ਮਾਮਲੇ ਬਾਰੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਜੇ ਇਨ੍ਹਾਂ ਇਤਰਾਜ਼ਯੋਗ ਪੋਸਟਾਂ ਨੂੰ ਹਟਾਉਣ ਵਿੱਚ ਦੇਰੀ ਹੁੰਦੀ ਹੈ ਤਾਂ ਇਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੋਵੇਗੀ। ਜੋ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦੇ ਐਲਾਨ ਨਾਲ ਲਾਗੂ ਹੋ ਗਿਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਉਹ ਦੂਜੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੇ ਨਿੱਜੀ ਜੀਵਨ ਦੇ ਕਿਸੇ ਵੀ ਪਹਿਲੂ ਦੇ ਆਧਾਰ 'ਤੇ ਸਿਆਸੀ ਪਾਰਟੀਆਂ ਦੀ ਆਲੋਚਨਾ ਕਰਨ 'ਤੇ ਪਾਬੰਦੀ ਲਾਉਂਦਾ ਹੈ। ਜੋ ਸਿਆਸੀ ਪਾਰਟੀਆਂ ਨਾਲ ਸਬੰਧਤ ਨਹੀਂ ਹਨ।
ਇਹ ਵੀ ਪੜ੍ਹੋ
ਵੋਟ ਪਾਉਣ ਵਾਲਿਆਂ ਲਈ ਖ਼ਾਸ ਆਫਰ
ਲੋਕ ਸਭਾ ਚੋਣਾਂ (Lok Sabha Election 2024) ਵਿੱਚ ਹੁਣ ਕੁੱਝ ਹੀ ਦਿਨ ਬਾਕੀ ਹਨ। ਸਿਆਸੀ ਪਾਰਟੀਆਂ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਵੀ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇੱਥੇ ਸਾਰੀਆਂ ਸੱਤ ਲੋਕ ਸਭਾ ਸੀਟਾਂ ‘ਤੇ ਇੱਕੋ ਪੜਾਅ ‘ਚ ਵੋਟਿੰਗ ਹੋਣੀ ਹੈ। ਇੱਥੇ 25 ਮਈ ਨੂੰ ਵੋਟਾਂ ਪੈਣਗੀਆਂ। ਇਸ ਦੌਰਾਨ ਵੋਟਰਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਕਰੋਲ ਬਾਗ ਦੀ ਲਾਜਿੰਗ ਹਾਊਸ ਓਨਰਜ਼ ਐਸੋਸੀਏਸ਼ਨ ਅਤੇ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਨੇ ਵੱਡਾ ਐਲਾਨ ਕੀਤਾ ਹੈ।
ਦਰਅਸਲ, ਇਸ ਲੋਕ ਸਭਾ ਚੋਣਾਂ ਵਿੱਚ ਜੋ ਵੋਟਰਜ਼ ਵੋਟ ਕਰਨਗੇ, ਉਹਨਾਂ ਨੂੰ ਹੋਟਲ ਵਿੱਚ ਰੁਕਣ ਉੱਤੇ 20 ਫੀਸਦੀ ਦੀ ਛੂਟ ਮਿਲੇਗੀ। ਇਸ ਦੇ ਲਈ ਵੋਟਰ ਨੂੰ ਸਬੂਤ ਵਜੋਂ ਆਪਣੀ ਉਂਗਲੀ ‘ਤੇ ਸਿਆਹੀ ਦਾ ਨਿਸ਼ਾਨ ਦਿਖਾਉਣਾ ਹੋਵੇਗਾ। ਇਹ ਛੋਟ ਸਿਰਫ਼ ਲਾਜਿੰਗ ਹਾਊਸ ਓਨਰਜ਼ ਐਸੋਸੀਏਸ਼ਨ ਅਤੇ ਦਿੱਲੀ ਹੋਟਲ ਐਂਡ ਰੈਸਟੋਰੈਂਟ ਓਨਰਜ਼ ਐਸੋਸੀਏਸ਼ਨ ਨਾਲ ਸਬੰਧਤ ਹੋਟਲਾਂ ਵਿੱਚ ਹੀ ਮਿਲੇਗੀ।
ਇਸ ਪਹਿਲਕਦਮੀ ਦਾ ਉਦੇਸ਼ ਵੋਟਰਾਂ ਨੂੰ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਆਪਣੇ ਨਾਗਰਿਕ ਫਰਜ਼ ਨੂੰ ਨਿਭਾਉਣ ਲਈ ਉਤਸ਼ਾਹਿਤ ਕਰਨਾ ਹੈ। ਵੋਟਰਾਂ ਨੂੰ ਇਸ ਤਰ੍ਹਾਂ ਦੀ ਛੋਟ ਦੇਣ ਨਾਲ ਐਸੋਸੀਏਸ਼ਨ ਕਰੋਲ ਬਾਗ ਅਤੇ ਨਜਫਗੜ੍ਹ ਖੇਤਰਾਂ ਵਿੱਚ ਵੋਟਰ ਪ੍ਰਤੀਸ਼ਤ ਨੂੰ ਵਧਾਉਣ ਦੀ ਉਮੀਦ ਕਰ ਰਹੀ ਹੈ।
ਕਰੋਲ ਬਾਗ ਜ਼ੋਨ ਦੇ ਡਿਪਟੀ ਕਮਿਸ਼ਨਰ ਅਭਿਸ਼ੇਕ ਮਿਸ਼ਰਾ ਨੇ ਦੱਸਿਆ, ਸਾਡੇ ਮੰਨਣਾ ਹੈ ਕਿ ਹਰ ਵੋਟ ਬੇਹੱਦ ਅਹਿਮ ਹੈ ਤੇ ਨਾਗਰਿਕਾਂ ਨੂੰ ਆਪਣੇ ਲੋਕਤੰਤਰਕ ਅਧਿਕਾਰ ਦਾ ਪ੍ਰਯੋਗ ਕਰਨ ਲਈ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਇਸ ਦੇ ਲਈ ਐਮਸੀਡੀ ਦਾ ਜਨ ਸਿਹਤ ਵਿਭਾਗ ਕਰੋਲ ਬਾਗ ਖੇਤਰ ਦੇ ਵਪਾਰੀਆਂ ਨਾਲ ਸੰਪਰਕ ਕਰ ਰਿਹਾ ਹੈ। “ਇਸ ਵਿਸ਼ੇਸ਼ ਛੋਟ ਦੀ ਪੇਸ਼ਕਸ਼ ਕਰਕੇ, ਅਸੀਂ ਹੋਰ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਅਤੇ ਸਾਡੇ ਦੇਸ਼ ਦੇ ਭਵਿੱਖ ਨੂੰ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਉਮੀਦ ਕਰਦੇ ਹਾਂ।”