Begin typing your search above and press return to search.

ਲੋਕ ਸਭਾ ਚੋਣ 2024 : ਚੋਣ ਕਮਿਸ਼ਨ ਨੇ ਜਾਰੀ ਕੀਤੀ ਰੇਟ ਲਿਸਟ

ਨਵੀਂ ਦਿੱਲੀ : ਲੋਕ ਸਭਾ ਚੋਣਾਂ 2024 ਦੌਰਾਨ ਉਮੀਦਵਾਰਾਂ, ਸਿਆਸੀ ਪਾਰਟੀਆਂ ਅਤੇ ਅਧਿਕਾਰੀਆਂ ਦੇ ਖਰਚੇ 'ਤੇ ਨਕੇਲ ਕੱਸਦਿਆਂ ਚੋਣ ਕਮਿਸ਼ਨ ਨੇ ਖਾਣ-ਪੀਣ ਵਾਲੀਆਂ ਵਸਤਾਂ ਦੀ ਰੇਟ ਲਿਸਟ ਜਾਰੀ ਕਰ ਦਿੱਤੀ ਹੈ, ਤਾਂ ਜੋ ਫਜ਼ੂਲ ਖਰਚੀ ਨੂੰ ਰੋਕਿਆ ਜਾ ਸਕੇ।15 ਰੁਪਏ 'ਚ ਸਮੋਸਾ ਅਤੇ 60 ਰੁਪਏ 'ਚ ਸਾਦੀ ਰੋਟੀ ਥਾਲੀਛੋਲੇ-ਭਟੂਰੇ ਦੀ ਕੀਮਤ 40 ਰੁਪਏ ਪ੍ਰਤੀ ਥਾਲੀਪਰਾਠਾ […]

ਲੋਕ ਸਭਾ ਚੋਣ 2024 : ਚੋਣ ਕਮਿਸ਼ਨ ਨੇ ਜਾਰੀ ਕੀਤੀ ਰੇਟ ਲਿਸਟ
X

Editor (BS)By : Editor (BS)

  |  13 March 2024 11:18 AM IST

  • whatsapp
  • Telegram

ਨਵੀਂ ਦਿੱਲੀ : ਲੋਕ ਸਭਾ ਚੋਣਾਂ 2024 ਦੌਰਾਨ ਉਮੀਦਵਾਰਾਂ, ਸਿਆਸੀ ਪਾਰਟੀਆਂ ਅਤੇ ਅਧਿਕਾਰੀਆਂ ਦੇ ਖਰਚੇ 'ਤੇ ਨਕੇਲ ਕੱਸਦਿਆਂ ਚੋਣ ਕਮਿਸ਼ਨ ਨੇ ਖਾਣ-ਪੀਣ ਵਾਲੀਆਂ ਵਸਤਾਂ ਦੀ ਰੇਟ ਲਿਸਟ ਜਾਰੀ ਕਰ ਦਿੱਤੀ ਹੈ, ਤਾਂ ਜੋ ਫਜ਼ੂਲ ਖਰਚੀ ਨੂੰ ਰੋਕਿਆ ਜਾ ਸਕੇ।
15 ਰੁਪਏ 'ਚ ਸਮੋਸਾ ਅਤੇ 60 ਰੁਪਏ 'ਚ ਸਾਦੀ ਰੋਟੀ ਥਾਲੀ
ਛੋਲੇ-ਭਟੂਰੇ ਦੀ ਕੀਮਤ 40 ਰੁਪਏ ਪ੍ਰਤੀ ਥਾਲੀ
ਪਰਾਠਾ 30 ਰੁਪਏ, ਪਨੀਰ ਪਕੌੜਾ 20 ਰੁਪਏ ਪ੍ਰਤੀ ਕਿਲੋ
ਪਕੌੜਾ 175 ਰੁਪਏ ਪ੍ਰਤੀ ਕਿਲੋ
ਗੁਲਾਬ ਜਾਮੁਨ 150 ਰੁਪਏ ਪ੍ਰਤੀ ਕਿਲੋਗ੍ਰਾਮ
ਚਾਹ 15 ਰੁਪਏ, ਚਿਕਨ 250 ਰੁਪਏ ਪ੍ਰਤੀ ਕਿਲੋਗ੍ਰਾਮ
ਮਟਨ 500 ਰੁਪਏ ਪ੍ਰਤੀ ਕਿਲੋਗ੍ਰਾਮ ਤੈਅ

ਇਸ ਤੋਂ ਇਲਾਵਾ ਡਬਲ ਬੈੱਡ ਡੀਲਕਸ ਏਅਰ ਕੰਡੀਸ਼ਨਰ (ਏ.ਸੀ.) ਕਮਰੇ ਲਈ 3,000 ਰੁਪਏ ਨਿਰਧਾਰਿਤ ਕੀਤੇ ਗਏ ਹਨ। ਡਬਲ ਬੈੱਡ ਵਾਲੇ ਏਸੀ ਕਮਰੇ ਲਈ 2 ਹਜ਼ਾਰ ਰੁਪਏ ਨਿਰਧਾਰਿਤ ਕੀਤੇ ਗਏ ਹਨ। ਇਸ ਸ਼੍ਰੇਣੀ ਵਿੱਚ ਨਾਨ-ਏਸੀ ਕਮਰੇ ਦਾ ਕਿਰਾਇਆ 1200 ਰੁਪਏ ਜਦਕਿ ਸਿੰਗਲ ਬੈੱਡ ਵਾਲੇ ਏਸੀ ਕਮਰੇ ਦਾ ਕਿਰਾਇਆ 1250 ਰੁਪਏ ਮਿੱਥਿਆ ਗਿਆ ਹੈ। ਇਸ ਤੋਂ ਇਲਾਵਾ ਚੋਣ ਪ੍ਰਚਾਰ ਵਿੱਚ ਵਾਹਨਾਂ ਨੂੰ ਸ਼ਾਮਲ ਕਰਨ ਲਈ ਵੀ ਕਮਿਸ਼ਨ ਵੱਲੋਂ ਰੇਟ ਤੈਅ ਕੀਤੇ ਗਏ ਹਨ।

Next Story
ਤਾਜ਼ਾ ਖਬਰਾਂ
Share it