Begin typing your search above and press return to search.

ਲੁਧਿਆਣਾ ਗੈਂਗਵਾਰ ਦਾ ਲਾਈਵ ਵੀਡੀਓ ਆਇਆ ਸਾਹਮਣੇ

ਲੁਧਿਆਣਾ, 28 ਫਰਵਰੀ, ਨਿਰਮਲ : ਲੁਧਿਆਣਾ ਵਿਚ ਬੀਤੇ ਸੋਮਵਾਰ ਨੂੰ ਹੋਈ ਗੈਂਗਵਾਰ ਦਾ ਲਾਈਵ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਦਿਖ ਰਿਹਾ ਹੈ ਕਿ ਮੁਲਜ਼ਮਾਂ ਨੇ ਗੈਂਗਸਟਰ ਸੂਰਜ ਪ੍ਰਕਾਸ਼ ਉਰਫ ਬੱਬੂ ਦੀ ਕਨਪਟੀ ’ਤੇ ਗੋਲੀ ਮਾਰੀ। ਇਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਉਸ ਦਾ ਸਾਥੀ ਵੀ ਜ਼ਖਮੀ ਹੋਇਆ। ਉਸ […]

ਲੁਧਿਆਣਾ ਗੈਂਗਵਾਰ ਦਾ ਲਾਈਵ ਵੀਡੀਓ ਆਇਆ ਸਾਹਮਣੇ
X

Editor EditorBy : Editor Editor

  |  28 Feb 2024 12:23 PM IST

  • whatsapp
  • Telegram


ਲੁਧਿਆਣਾ, 28 ਫਰਵਰੀ, ਨਿਰਮਲ : ਲੁਧਿਆਣਾ ਵਿਚ ਬੀਤੇ ਸੋਮਵਾਰ ਨੂੰ ਹੋਈ ਗੈਂਗਵਾਰ ਦਾ ਲਾਈਵ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਦਿਖ ਰਿਹਾ ਹੈ ਕਿ ਮੁਲਜ਼ਮਾਂ ਨੇ ਗੈਂਗਸਟਰ ਸੂਰਜ ਪ੍ਰਕਾਸ਼ ਉਰਫ ਬੱਬੂ ਦੀ ਕਨਪਟੀ ’ਤੇ ਗੋਲੀ ਮਾਰੀ। ਇਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਉਸ ਦਾ ਸਾਥੀ ਵੀ ਜ਼ਖਮੀ ਹੋਇਆ। ਉਸ ਦੀ ਛਾਤੀ ਵਿਚ ਗੋਲੀ ਲੱਗੀ ਸੀ।

ਗੈਂਗਵਾਰ ਵਿਚ ਮਾਰੇ ਗਏ ਗੈਂਗਸਟਰ ਸੂਰਜ ਪ੍ਰਕਾਸ਼ ਅਤੇ 9 ਮਹੀਨੇ ਪਹਿਲਾਂ ਮਾਰੇ ਗਏ ਗੈਂਗਸਟਰ ਸੁਖਪ੍ਰੀਤ ਸੁੱਖਾ ਜਿਗਰੀ ਯਾਰ ਸੀ। ਦੋਵੇਂ ਹੀ ਗੈਂਗਵਾਰ ਦੌਰਾਨ ਮਾਰੇ ਗਏ। ਦੋਵਾਂ ਦੀ ਮੌਤ ਵੀ ਸੋਮਵਾਰ ਵਾਲੇ ਦਿਨ ਹੋਈ। ਸੁੱਖਾ 8 ਮਈ 2023 ਨੂੰ ਮਾਰਿਆ ਗਿਆ ।
ਉਸ ਦੀ ਮੌਤ ਤੋਂ ਬਾਅਦ ਉਸ ਦਾ ਦੋਸਤ ਸੂਰਜ ਕਾਫੀ ਸਮੇਂ ਫਰਾਰ ਰਿਹਾ। ਹੁਣ ਸੋਮਵਾਰ ਨੂੰ ਸੂਰਜ ਵੀ ਮਾਰਿਆ ਗਿਆ। ਉਸ ਦੇ ਨਾਲ ਗੈਂਗਵਾਰ ਵਿਚ ਹਰਪ੍ਰੀਤ ਨਾਂ ਦਾ ਨੌਜਵਾਨ ਵੀ ਜ਼ਖਮੀ ਹੋਇਆ। ਜਿਸ ਦੇ ਫੇਫੜਿਆਂ ਨੂੰ ਪਾਰ ਕਰਦੇ ਹੋਏ ਗੋਲੀ ਰੀਢ ਦੀ ਹੱਡੀ ਵਿਚ ਫਸ ਗਈ। ਉਸ ਨੇ ਵੀਡੀਓ ਪੋਸਟ ਕੀਤਾ ਜਿਸ ਥਾਣਾ ਹੈਬੋਵਾਲ ਦੇ ਐਸਐਚਓ ਤੇ ਗੰਭੀਰ ਦੋਸ਼ ਲਗਾਏ।

ਇਹ ਖ਼ਬਰ ਵੀ ਪੜ੍ਹੋ

ਜ਼ਮੀਨੀ ਝਗੜੇ ਵਿਚ ਵੱਡੇ ਭਰਾ ਦੀ ਜਾਨ ਲਈ
ਖੰਨਾ, 28 ਫਰਵਰੀ, ਨਿਰਮਲ : ਖੰਨਾ ਵਿਖੇ ਜ਼ਮੀਨੀ ਝਗੜੇ ਵਿਚ ਵੱਡੇ ਭਰਾ ਦੀ ਜਾਨ ਲੈ ਲਈ।
ਖੰਨਾ ਵਿਚ ਸਮਰਾਲਾ ਦੇ ਪਿੰਡ ਪੂਨੀਆ ਵਿਚ ਇੱਕ ਭਰਾ ਨੇ ਅਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦੇ ਹੋਏ ਕਤਲ ਕੀਤਾ ਗਿਆ । ਇਸ ਦੌਰਾਨ ਬਚਾਅ ਕਰਨ ਆਏ ਪਿਤਾ ਨੂੰ ਵੀ ਨਹੀਂ ਬਖਸ਼ਿਆ। ਉਸ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਦੇ ਤੌਰ ’ਤੇ ਹੋਈ। ਦੋ ਸਾਲ ਪਹਿਲਾਂ ਜਗਦੀਪ ਸਿੰਘ ਨੇ ਅਪਣੀ ਮਾਂ ਦਾ ਕਤਲ ਕੀਤਾ ਸੀ। ਇਸ ਕੇਸ ਵਿਚ ਅਜੇ ਕਰੀਬ 4 ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ।
ਜ਼ਖਮੀ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਪਰਵਾਰ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਰਹਿੰਦਾ ਸੀ। ਝਗੜੇ ਤੋਂ ਬਚਣ ਲਈ ਉਹ ਅਪਣੇ ਵੱਡੇ ਬੇਟੇ ਜਗਦੀਪ ਦੇ ਨਾਲ ਅਲੱਗ ਰਹਿਣ ਲੱਗਾ ਸੀ। ਲੇਕਿਨ ਮੰਗਲਵਾਰ ਦੀ ਰਾਤ ਨੂੰ ਉਸ ਦੇ ਛੋਟੇ ਬੇਟੇ ਦਲਬੀਰ ਸਿੰਘ ਨੇ ਆ ਕੇ ਹਮਲਾ ਕਰ ਦਿੱਤਾ।
ਪਿੰਡ ਨਿਵਾਸੀ ਪਰਗਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਦੀਪ ਸਿੰਘ ਅਤੇ ਉਸ ਦੇ ਪਿਤਾ ਰਾਮ ਸਿੰਘ ਪਿੰਡ ਵਿਚ ਅਲੱਗ ਮਕਾਨ ਵਿਚ ਰਹਿੰਦੇ ਸੀ ਅਤੇ ਛੋਟਾ ਭਰਾ ਦਲਵੀਰ ਸਿੰਘ ਪਿੰਡ ਵਿਚ ਅਲੱਗ ਰਹਿੰਦਾ ਸੀ।
ਦੋਵਾਂ ਭਰਾਵਾਂ ਵਿਚ ਕਈ ਵਾਰ ਝਗੜਾ ਹੋ ਚੁੱਕਾ ਸੀ ਅਤੇ ਕਈ ਵਾਰ ਪਿੰਡ ਦੀ ਪੰਚਾਇਤ ਵੀ ਦੋਵਾਂ ਦੇ ਵਿਚ ਸਮਝੌਤਾ ਕਰਵਾ ਚੁੱਕੀ ਸੀ।
ਮ੍ਰਿਤਕ ਜਗਦੀਪ ਸਿੰਘ ਨੇ ਦੋ ਸਾਲ ਪਹਿਲਾਂ ਅਪਣੀ ਮਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਕਰੀਬ 4 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਛੁਡ ਕੇ ਆਇਆ ਸੀ। ਬੀਤੀ ਰਾਤ ਉਸ ਦਾ ਛੋਟਾ ਭਰਾ ਦਲਬੀਰ ਸਿੰਘ ਮ੍ਰਿਤਕ ਜਗਦੀਪ ਦੇ ਘਰ ਆਇਆ ਅਤੇ ਦੋਵਾਂ ਦੇ ਵਿਚ ਝਗੜਾ ਹੋ ਗਿਆ ਜਿਸ ਵਿਚ ਜਗਦੀਪ ਸਿੰਘ ਮਾਰ ਦਿੱਤਾ ਗਿਆ।

Next Story
ਤਾਜ਼ਾ ਖਬਰਾਂ
Share it