ਲਿਵ-ਇਨ ਪਾਰਟਨਰ ਦੀ ਨਾਬਾਲਗ ਧੀ ਨਾਲ ਬਲਾਤਕਾਰ ਕੀਤਾ
ਨਵੀਂ ਦਿੱਲੀ: ਵਿਅਕਤੀ ਨੇ 14 ਸਾਲ ਦੀ ਨਾਬਾਲਗ ਲੜਕੀ ਨੂੰ ਕਥਿਤ ਤੌਰ 'ਤੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ Police ਨੇ ਦੱਸਿਆ ਕਿ ਦੋਸ਼ੀ ਅੰਕਿਤ ਯਾਦਵ (29) ਲੜਕੀ ਦੀ ਮਾਂ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿੰਦਾ ਹੈ। ਉੱਤਰੀ ਦਿੱਲੀ ਤੋਂ ਸਾਹਮਣੇ ਆਈ ਇਸ ਘਿਨਾਉਣੀ ਘਟਨਾ ਬਾਰੇ ਦੱਸਦਿਆਂ ਇੱਕ ਪੁਲਿਸ […]
By : Editor (BS)
ਨਵੀਂ ਦਿੱਲੀ: ਵਿਅਕਤੀ ਨੇ 14 ਸਾਲ ਦੀ ਨਾਬਾਲਗ ਲੜਕੀ ਨੂੰ ਕਥਿਤ ਤੌਰ 'ਤੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ Police ਨੇ ਦੱਸਿਆ ਕਿ ਦੋਸ਼ੀ ਅੰਕਿਤ ਯਾਦਵ (29) ਲੜਕੀ ਦੀ ਮਾਂ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿੰਦਾ ਹੈ। ਉੱਤਰੀ ਦਿੱਲੀ ਤੋਂ ਸਾਹਮਣੇ ਆਈ ਇਸ ਘਿਨਾਉਣੀ ਘਟਨਾ ਬਾਰੇ ਦੱਸਦਿਆਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਕਿਤ ਦੇ ਖਿਲਾਫ ਬੁਰਾੜੀ ਪੁਲਿਸ ਸਟੇਸ਼ਨ ਵਿੱਚ 14 ਜਨਵਰੀ ਨੂੰ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (18 ਜਨਵਰੀ 2024)
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 376 ਅਤੇ 506 ਅਤੇ 6 ਪੋਕਸੋ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ, 'ਪੀੜਤ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਅੰਕਿਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ, ਜੋ ਠੇਕੇ 'ਤੇ ਬੱਸ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸ ਨੇ 8 ਸਾਲ ਪਹਿਲਾਂ ਆਪਣੇ ਪਤੀ ਨੂੰ ਛੱਡ ਦਿੱਤਾ ਸੀ ਅਤੇ ਪਿਛਲੇ ਰਿਸ਼ਤੇ ਤੋਂ ਉਸ ਦੇ 3 ਬੱਚੇ ਹਨ। ਔਰਤ 23 ਜੁਲਾਈ ਨੂੰ ਹਸਪਤਾਲ ਗਈ ਸੀ ਅਤੇ ਆਪਣੇ ਬੱਚਿਆਂ ਨੂੰ ਘਰ ਛੱਡ ਗਈ ਸੀ। ਦੋਸ਼ ਹਨ ਕਿ ਅੰਕਿਤ ਨੇ ਮਾਂ ਦੀ ਗੈਰ-ਮੌਜੂਦਗੀ 'ਚ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ।