ਸੁਰੀਲੀ ਤੇ ਬੁਲੰਦ ਆਵਾਜ਼ ਦਾ ਮਾਲਕ ਗਾਇਕ ਇੰਦਰ ਮਾਨ
ਇੰਦਰ ਮਾਨ ਮਿਊਜੀਕ ਦੇ ਵਿਸ਼ੇ ਤੇ ਪਾਕਿਸਤਾਨ ਦੀ ਯੂਨੀਵਰਸਿਟੀ 'ਚ ਜਾਕੇ ਪੀ.ਐਚ.ਡੀ. ਦੀ ਪੜ੍ਹਾਈ ਵੀ ਕਰ ਚੁੱਕੇ ਹਨ ਅਤੇ ਪੜ੍ਹਾਈ ਦੇ ਮਾਮਲੇ 'ਚ ਉਹ ਬਾਕੀ ਸਿੰਗਰਾਂ ਨਾਲੋਂ ਵੱਧ ਸਿੱਖਿਆ ਹਾਸਲ ਕਰ ਚੁੱਕੇ ਹਨ। ਪੜ੍ਹਾਈ-ਲਿਖਾਈ ਚੰਗੀ ਹੋਣ ਕਰਕੇ ਉਨਾਂ ਅੰਦਰ ਚੰਗਾ ਗਿਆਨ ਭਰਿਆ ਹੋਇਆ ਹੈ।

ਕੋਟਕਪੂਰਾ : ਗਾਇਕੀ ਤਾਂ ਬਹੁਤ ਸੁਣੀ ਹੋਵੇਗੀ ਪਰ ਕਿਸੇ ਖਾਸ ਮਕਸਦ ਜਾਂ ਕਿਸੇ ਚੰਗੇ ਵਿਸ਼ੇ ਤੇ ਗਾਇਕੀ ਕਰਨਾ ਅਤੇ ਸੁਣਨਾ ਬਾਹਲਾ ਹੀ ਔਖਾ ਏ, 'ਅਜਿਹੇ ਗਾਇਕ, ਅਜਿਹੀਆਂ ਗਾਇਕੀਆਂ' ਦੁਨੀਆ ਤੇ ਬਹੁਤ ਹੀ ਘੱਟ ਵੇਖਣ ਨੂੰ ਮਿਲਦੀ ਹੈ ਤੇ ਅਕਸਰ ਬਹੁਤ ਹੀ ਘੱਟ ਲੱਭਦੀ ਏ। ਅਜਿਹੀ ਕਲਾ, ਅਜਿਹੀ ਦਾਤ ਪਰਮਾਤਮਾ ਨੇ ਬਹੁਤ ਹੀ ਘੱਟ ਬੰਦੇਆਂ ਨੂੰ ਬਖਸ਼ੀ ਹੁੰਦੀ ਹੈ ਜੋ ਕਿ ਕੁਦਰਤੀ ਅਜਿਹੀ ਕਲਾ ਲੈ ਕੇ ਪੈਦਾ ਹੁੰਦੇ ਹਨ।ਅਜਿਹੀ ਹੀ ਇੱਕ ਖਾਸ ਕਲਾ ਫਰੀਦਕੋਟ ਜਿਲ੍ਹੇ ਦੇ ਸ਼ਹਿਰ ਕੋਟਕਪੂਰਾ ਦੀ ਸ਼ਾਨ ਤੇ ਖਾਸ ਕਰ ਕੋਟਕਪੂਰਾ ਦਾ ਮਾਣ ਯਾਨੀ ਕਿ ਕੋਟਕਪੂਰੇ ਸ਼ਹਿਰ ਦਾ, ਕੋਟਕਪੂਰੇ ਵਾਲਾ ਗਾਇਕ ਇੰਦਰ ਮਾਨ ਜਿਸਨੂੰ ਕੋਟ ਵਾਲਾ ਮਾਨ ਵੀ ਕਿਹਾ ਜਾਂਦਾ ਹੈ।
ਇੰਦਰ ਮਾਨ ਮਿਊਜੀਕ ਦੇ ਵਿਸ਼ੇ ਤੇ ਪਾਕਿਸਤਾਨ ਦੀ ਯੂਨੀਵਰਸਿਟੀ 'ਚ ਜਾਕੇ ਪੀ.ਐਚ.ਡੀ. ਦੀ ਪੜ੍ਹਾਈ ਵੀ ਕਰ ਚੁੱਕੇ ਹਨ ਅਤੇ ਪੜ੍ਹਾਈ ਦੇ ਮਾਮਲੇ 'ਚ ਉਹ ਬਾਕੀ ਸਿੰਗਰਾਂ ਨਾਲੋਂ ਵੱਧ ਸਿੱਖਿਆ ਹਾਸਲ ਕਰ ਚੁੱਕੇ ਹਨ। ਪੜ੍ਹਾਈ-ਲਿਖਾਈ ਚੰਗੀ ਹੋਣ ਕਰਕੇ ਉਨਾਂ ਅੰਦਰ ਚੰਗਾ ਗਿਆਨ ਭਰਿਆ ਹੋਇਆ ਹੈ। ਇਸ ਤੋਂ ਇਲਾਵਾ ਉਨਾਂ ਦੀ ਗਾਇਕੀ ਵਿੱਚ ਵੀ ਚੰਗੀ ਲਿਆਕਤ ਦੇਖਣ ਨੂੰ ਮਿਲਦੀ ਹੈ, ਜਿਸ ਨੂੰ ਪਰਮਾਤਮਾ ਨੇ ਸਰੋਤੇਆਂ ਦੇ ਦਿਲਾਂ ਦੀਆਂ ਤਾਰਾਂ ਅੰਦਰੋਂ ਰੂਹ ਤੱਕ ਛਿੜ ਜਾਣ ਤੱਕ ਜਿੰਨੀ ਅਤੇ ਮਾਹੌਲ ਬਣੀ ਰੱਖਣ ਵਰਗੀ ਅਣਮੁੱਲੀ ਦਾਤ ਬਖਸ਼ੀ ਹੈ। ਇਸਤੇ ਕਿ ਪੂਰੇ ਦਾ ਪੂਰਾ ਫਰੀਦਕੋਟ ਜਿਲ੍ਹਾ ਤੇ ਖਾਸ ਕਰ ਕੋਟਕਪੂਰਾ ਸ਼ਹਿਰ ਬਹੁਤ ਹੀ ਮਾਣ ਕਰਦਾ ਹੈ ਕਿਓਂਕੀ ਆਖਿਰ ਇਹ ਕੋਟ ਵਾਲਾ ਮਾਨ ਹੈ ਯਾਨੀ ਕਿ ਇਹ ਕੋਟਕਪੂਰਾ ਤੋਂ ਹਨ।
ਜਾਣਕਾਰੀ ਮੁਤਾਬਕ ਗਾਇਕ ਇੰਦਰ ਮਾਨ ਜੋ ਕਿ ਜਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਨਾਲ ਸਬੰਧਤ ਨੇ ਪਰ ਅੱਜ ਕੱਲ ਸੰਧਵਾਂ ਵਿਖੇ ਜੋ ਕਿ ਸਪੀਕਰ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਅਤੇ ਵਿਧਾਇਕ ਕੋਟਕਪੂਰਾ ਕੁਲਤਾਰ ਸਿੰਘ ਸੰਧਵਾਂ ਦਾ ਜੱਦੀ ਪਿੰਡ ਹੈ, ਉਨਾਂ ਦੀ ਰਿਹਾਇਸ਼ ਤੋਂ ਅੱਗੇ ਥੋੜੀ ਦੂਰੀ ਤੇ ਸਥਿਤ ਸੰਧਵਾਂ ਵਿਖੇ ਹੀ ਬਣੇ ਬਿਜਲੀ ਗਰਿੱਡ ਦੇ ਬਿਲਕੁੱਲ ਸਾਹਮਣੇ ਬਣੀ ਆਪਣੀ ਰਿਹਾਇਸ਼ ਵਿਖੇ ਰਹਿ ਰਹੇ ਹਨ। ਗਾਇਕ ਇੰਦਰ ਮਾਨ ਦੇ ਪਿਤਾ ਸ. ਕੁਲਦੀਪ ਸਿੰਘ ਹਨ ਅਤੇ ਮਾਤਾ ਜਸਵੀਰ ਕੌਰ ਦੀ ਕੁੱਖੋਂ ਉਨਾਂ ਨੇ ਜਨਮ ਲਿਆ। ਕੋਟਕਪੂਰਾ ਦੇ ਫਰੀਦਕੋਟ ਰੋਡ ਤੇ ਔਰਬਿੱਟ ਸਿਨੇਮੇ ਦੇ ਬਿਲਕੁਲ ਸਾਹਮਣੇ ਭਲੇ ਵੇਲੇ 'ਚ ਉਥੇ ਪਹਿਲਾਂ ਰਹੇ ਪੰਜਾਬ ਕਾਨਵੈਂਟ ਸਕੂਲ ਵਿੱਚ ਉਨਾਂ ਪੰਜਵੀਂ ਤੱਕ ਦੀ ਪੜ੍ਹਾਈ ਕੀਤੀ ਅਤੇ ਫਿਰ ਉਨਾਂ ਪੰਜਵੀਂ ਤੋਂ ਬਾਅਦ ਦੱਸਵੀਂ ਤੱਕ ਆਪਣੀ ਪੜ੍ਹਾਈ ਸਰਕਾਰੀ ਸਕੂਲ ਪਿੰਡ ਸੰਧਵਾਂ ਵਿਖੇ ਕੀਤੀ।
ਗਿਆਰਵੀਂ ਤੇ ਬਾਹਰਵੀਂ ਉਨਾਂ ਨੇ ਕੋਟਕਪੂਰਾ ਦੇ ਸਰਕਾਰੀ ਸਕੂਲ ਡਾ. ਹਰੀ ਸਿੰਘ ਸੇਵਕ (ਮੁੰਡੇਆਂ ਵਾਲੇ ਸਕੂਲ) ਵਿਖੇ ਕੀਤੀ। ਬਾਹਰਵੀਂ ਕਰਨ ਤੋਂ ਬਾਅਦ ਬੀ.ਏ. ਉਨਾਂ ਨੇ ਬਰਜਿੰਦਰਾ ਕਾਲਜ ਫਰੀਦਕੋਟ ਅਤੇ ਬੀ.ਐਡ. ਸ਼੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਤੇ ਕੀਤੀ। ਗਾਇਕ ਇੰਦਰ ਮਾਨ ਦੱਸਦੇ ਨੇ ਕਿ ਸਿੰਗਿੰਗ ਦਾ ਸੌਂਕ ਉਨਾਂ ਨੂੰ ਸ਼ੁਰੂਆਤੀ 3-4 ਸਾਲ ਦੀ ਉਮਰ 'ਚ ਹੀ ਸੀਗਾ ਤੇ ਫਿਰ ਅੱਲਾ ਨੇ ਵੀ ਉਸਤੇ ਰਹਿਮਤ ਬਖਸ਼ੀ ਤੇ ਫਿਰ ਉਨਾਂ ਨੇ ਆਪਣੇ ਲੈਵਲ ਤੇ ਨਿਰੰਤਰ ਅਭਿਆਸ ਤੇ ਰਿਆਸ ਕਰਦੇਆਂ-ਕਰਦੇਆਂ ਡਿਗਦੇ ਢਹਿੰਦੇਆਂ ਖੁਦ ਹੀ ਆਪਣੀ ਗਾਇਕੀ ਨੂੰ ਉਭਾਰਿਆ ਤੇ ਅੱਜ ਦੇ ਇੱਕ ਚਮਕਦੇ ਸਿਤਾਰੇ ਬਣੇ ਹਨ।
ਗਾਇਕ ਇੰਦਰ ਮਾਨ ਦੱਸਦੇ ਨੇ ਕਿ ਸ਼ੁਰੂ ਤੋਂ ਹੀ ਉਨਾਂ ਦਾ ਪਰਿਵਾਰਕ ਖੇਤੀਬਾੜੀ ਪਰਿਵਾਰ ਹੈ ਅਤੇ ਉਹ ਖੁਦ ਵੀ ਖੇਤੀ ਕਿੱਤੇ ਨਾਲ ਜੁੜੇ ਹੋਏ ਹਨ ਤੇ ਖੇਤੀ ਵਗੈਰਾ ਕਰਦੇ ਵੀ ਹਨ ਪਰ ਜਿਆਦਾ ਉਹ ਆਪਣੇ ਘਰ ਤੋਂ ਬਾਹਰ ਹੀ ਰਹੇ ਹਨ ਅਤੇ ਉਨਾਂ ਨੂੰ ਖੇਤੀ ਤੋਂ ਜਿਆਦਾ ਗਾਰਡਨਿੰਗ ਵਗੈਰਾ ਯਾਨੀ ਕਿ ਫੁੱਲ-ਬੂਟੇ ਅਤੇ ਸਬਜੀ-ਫਲ ਆਦਿ ਲਗਾਉਣਾ ਵੀ ਵਧੇਰੇ ਪਸੰਦ ਹੈ। ਉਹ ਦੱਸਦੇ ਨੇ ਕਿ ਹੁਣ ਤੱਕ ਉਨਾਂ ਦੀ ਆਵਾਜ਼ 'ਚ 25 ਦੇ ਕਰੀਬ ਗਾਣੇ ਆ ਚੁੱਕੇ ਹਨ ਤੇ 50 ਤੋਂ ਉੱਪਰ ਗੀਤ ਉਹ ਅੱਗੇ ਹੋਰਾਂ ਗਾਇਕਾਂ ਆਦਿ ਨੂੰ ਲਿਖਕੇ ਦੇ ਚੁੱਕੇ ਹਨ। 4 ਤੋਂ 5 ਫਿਲਮਾਂ ਵਿੱਚ ਉਨਾਂ ਬਤੌਰ ਐਕਟਰ ਕੰਮ ਕੀਤਾ ਹੈ ਅਤੇ ਆਪਣੀ ਲਿਖਤ ਆਦਿ ਵੀ ਦੇ ਚੁੱਕੇ ਹਨ।
ਇਸ ਮੌਕੇ ਉਨਾਂ ਆਪਣੀ ਰਿਹਾਈਸ਼ ਤੇ ਹਮਦਰਦ ਟੀਵੀ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ ਦੌਰਾਨ ਆਪਣੇ ਗਾਇਕੀ ਕਰਿਅਰ ਅਤੇ ਹੋਰ ਆਪਣੇ ਜੀਵਨ ਦੀਆਂ ਗੱਲਾਂ ਅਤੇ ਆਪਣੀ ਜਿੰਦਗੀ ਦੇ ਅਹਿਮ ਹਿੱਸੇ, ਯਾਦਾਂ ਸਾਂਝੀਆਂ ਕੀਤੀਆਂ ਹਨ ਅਤੇ ਕੁਝ ਅਜਿਹੀਆਂ ਗੱਲਾਂ ਆਪਣੀ ਗੱਲਬਾਤ ਦੌਰਾਨ ਜੋ ਉਨਾਂ ਨੇ ਕਹਿਆਂ ਹਨ ਜੋ ਕਿ ਸਰਕਾਰ ਦੇ ਧਿਆਨ 'ਚ ਆਉਣੀਆਂ ਬਹੁਤ ਹੀ ਜਰੂਰੀ ਹਨ।