ਵੇਖੋ, ਪੰਜਾਬ ਬੀਜੇਪੀ ਵਿਚ ਕੀਤੀਆਂ ਗਈਆਂ 46 ਨਵੀਆਂ ਨਿਯੁਕਤੀਆਂ ਦੀ ਲਿਸਟ
ਚੰਡੀਗੜ੍ਹ, 20 ਅਕਤੂਬਰ, ਨਿਰਮਲ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵਲੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਤੇ ਸਮੁੱਚੀ ਕੇਂਦਰੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅੱਜ ਪੰਜਾਬ ਭਾਜਪਾ ਦੇ ਬੁਲਾਰਿਆਂ, ਪੈਨਲਿਸਟ, ਮੀਡੀਆ ਮੈਨੇਜਮੈਟ, ਆਈ.ਟੀ. ਕਨਵੀਨਰ ਪੰਜਾਬ ਦੀ ਨਿਯੁਕਤੀ ਕੀਤੀ ਗਈ, ਜਿਸ ਬਾਰੇ ਜਾਣਕਾਰੀ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ […]

By : Hamdard Tv Admin
ਚੰਡੀਗੜ੍ਹ, 20 ਅਕਤੂਬਰ, ਨਿਰਮਲ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵਲੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਤੇ ਸਮੁੱਚੀ ਕੇਂਦਰੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅੱਜ ਪੰਜਾਬ ਭਾਜਪਾ ਦੇ ਬੁਲਾਰਿਆਂ, ਪੈਨਲਿਸਟ, ਮੀਡੀਆ ਮੈਨੇਜਮੈਟ, ਆਈ.ਟੀ. ਕਨਵੀਨਰ ਪੰਜਾਬ ਦੀ ਨਿਯੁਕਤੀ ਕੀਤੀ ਗਈ, ਜਿਸ ਬਾਰੇ ਜਾਣਕਾਰੀ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉਭਾ ਨੇ ਦਿੱਤੀ।

ਦੱਸਦੇ ਚਲੀਏ ਕਿ ਇਸ ਦੌਰਾਨ ਕਰਨਲ ਜੈਬੰਸ ਸਿੰਘ ਨੂੰ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 8 ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਨਾਲ ਹੀ ਸਟੇਟ ਮੀਡੀਆ ਪੈਨਲ ਲਿਸਟ ਵਿਚ 32 ਲੋਕਾਂ ਨੂੰ ਜਗ੍ਹਾ ਮਿਲੀ ਹੈ। ਮੀਡੀਆ ਮੈਨੇਜਮੈਂਟ ਦੇ ਲਈ 4 ਲੋਕਾਂ ਨੂੰ ਨਿਯੁਕਤ ਕੀਤਾ ਗਿਆ ਹੈ। ਇੰਦਰਜੀਤ ਸਿੰਘ ਨੂੰ ਆਈਟੀ ਕਨਵੀਨਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ।



