ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜੀਵਨ
ਚੰਡੀਗੜ੍ਹ, ਪਰਦੀਪ ਸਿੰਘ: ਪੰਜਾਬ ਵਿੱਚ ਸੂਫੀ ਅਤੇ ਗੁਰਮਤਿ ਪਰੰਪਰਾ ਨੇ ਅਧਿਆਤਮਵਾਦ ਦਾ ਨਵਾਂ ਪ੍ਰਕਾਸ਼ ਕੀਤਾ ਹੈ। ਉਥੇ ਹੀ ਸਮੇਂ-ਸਮੇਂ ਉੱਤੇ ਸੰਤ ਮਹਾਪੁਰਸ਼ਾਂ ਦੀ ਆਮਦ ਹੁੰਦੀ ਰਹੀ ਜਿੰਨ੍ਹਾਂ ਨੇ ਆਦਰਸ਼ ਸਮਾਜ ਸਿਰਜਣ ਦੇ ਨਾਲ -ਨਾਲ ਅਧਿਆਤਮਕ ਜੀਵਨ ਵਿੱਚ ਨਵੀਆਂ ਲੀਹਾਂ ਸਿਰਜੀਆਂ ਹਨ। ਇਸ ਲੜੀ ਵਿੱਚ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆ ਦੇ ਜੀਵਨ ਅਤੇ […]
By : Editor Editor
ਚੰਡੀਗੜ੍ਹ, ਪਰਦੀਪ ਸਿੰਘ: ਪੰਜਾਬ ਵਿੱਚ ਸੂਫੀ ਅਤੇ ਗੁਰਮਤਿ ਪਰੰਪਰਾ ਨੇ ਅਧਿਆਤਮਵਾਦ ਦਾ ਨਵਾਂ ਪ੍ਰਕਾਸ਼ ਕੀਤਾ ਹੈ। ਉਥੇ ਹੀ ਸਮੇਂ-ਸਮੇਂ ਉੱਤੇ ਸੰਤ ਮਹਾਪੁਰਸ਼ਾਂ ਦੀ ਆਮਦ ਹੁੰਦੀ ਰਹੀ ਜਿੰਨ੍ਹਾਂ ਨੇ ਆਦਰਸ਼ ਸਮਾਜ ਸਿਰਜਣ ਦੇ ਨਾਲ -ਨਾਲ ਅਧਿਆਤਮਕ ਜੀਵਨ ਵਿੱਚ ਨਵੀਆਂ ਲੀਹਾਂ ਸਿਰਜੀਆਂ ਹਨ। ਇਸ ਲੜੀ ਵਿੱਚ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆ ਦੇ ਜੀਵਨ ਅਤੇ ਉਨ੍ਹਾਂ ਦੀ ਭਗਤੀ ਮਾਰਗ ਬਾਰੇ ਜਾਣਦੇ ਹਨ।
ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆ ਦਾ ਪਿਛੋਕੜ
ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ 10 ਅਗਸਤ 1937 ਨੂੰ ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਮਨਸਾ ਸਿੰਘ ਦੇ ਘਰ ਪਿੰਡ ਭਰਤਗੜ੍ਹ ਜ਼ਿਲ੍ਹਾ ਰੂਪਨਗਰ ਵਿਖੇ ਹੋਇਆ ਸੀ। ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਜੀ ਢਾਈ ਸਾਲ ਦੀ ਉਮਰ ਦੇ ਸਨ ਤਾਂ ਉਹ ਭਰਤਗੜ੍ਹ ਦੇ ਕਿਲੇ ਅੰਦਰ ਜਾ ਕੇ ਸੂਰਤ ਸਿੰਘ ਦੇ ਸਿੰਘਾਸਣ 'ਤੇ ਜਾ ਬੈਠੇ ਤਾਂ ਸੂਰਤ ਸਿੰਘ ਦੇ ਪਰਿਵਾਰ ਨੇ ਉਸ ਸਮੇਂ ਹੀ ਮਹਿਸੂਸ ਕੀਤਾ ਕਿ ਇਹ ਕੋਈ ਸਾਧਾਰਨ ਬੱਚਾ ਨਹੀਂ ਹੈ। ਬਾਬਾ ਜੀ ਚਾਰ ਭਰਾ ਸਨ। ਮਿਲੀ ਜਾਣਕਾਰੀ ਮੁਤਾਬਿਕ ਬਾਬਾ ਜੀ ਬਚਪਨ ਤੋਂ ਹੀ ਰਮਤੇ ਸੁਭਾਅ ਦੇ ਮਾਲਕ ਸਨ ਅਤੇ ਬੰਧਨਾਂ ਵਿੱਚ ਬੱਝੇ ਰਹਿਣਾ ਪਸੰਦ ਨਹੀ ਕਰਦੇ ਸਨ।
ਸੰਤ ਮਹਿੰਦਰ ਸਿੰਘ ਧਿਆਨੂੰਮਾਜਰੇ ਵਾਲਿਆ ਨੇ ਬਾਬਾ ਜੀ ਦੀ ਬਾਲ ਉਮਰੇ ਵਿੱਚ ਪਛਾਣਿਆ
ਮਾਨਪੁਰ ਜਿੱਥੇ ਗੁਰਮਤਿ ਵਿਦਿਆਲਿਆ ਚਲਦਾ ਸੀ ਦਾ ਜਥਾ ਸ੍ਰੀ ਅਖੰਡ ਪਾਠ ਸਾਹਿਬ ਕਰਨ ਲਈ ਭਰਤਗੜ੍ਹ ਆਇਆ ਤਾਂ ਸੰਤ ਮਹਿੰਦਰ ਸਿੰਘ ਧਿਆਨੂੰਮਾਜਰੇ ਵਾਲੇ ਨਾਲ ਸਨ ਨੇ ਛੋਟੀ ਉਮਰ 'ਚ ਹੀ ਇਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਏ ਅਤੇ ਇਨ੍ਹਾਂ ਨੂੰ ਨਾਲ ਲੈ ਗਏ। ਉਨ੍ਹਾਂ ਆਪਣੇ ਪਿਛਲੇ ਜਨਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਪਿਛਲੇ ਜਨਮ 'ਚ ਵੀ ਇਨ੍ਹਾਂ ਸੰਤਾਂ ਨਾਲ ਕੀਰਤਨ ਹੀ ਕਰਦੇ ਸਨ। ਸੰਤ ਮਹਿੰਦਰ ਸਿੰਘ ਧਿਆਨੂੰ ਮਾਜਰੇ ਵਾਲਿਆ ਨੇ ਬਾਬਾ ਅਜੀਤ ਸਿੰਘ ਦੀ ਪ੍ਰਤਿਭਾ ਦੇਖ ਕੇ ਪਛਾਣ ਗਏ ਸਨ ਕਿ ਇਹ ਕੋਈ ਆਮ ਨਹੀ ਹਨ।
ਅਧਿਆਤਮਕ ਜੀਵਨ ਦੇ ਨਾਲ ਆਦਰਸ਼ ਸਮਾਜ ਸਿਰਜਣ ਲਈ ਵੱਡੇ ਉਪਰਾਲੇ
ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਜਿੱਥੇ ਅਧਿਆਤਮ ਨਾਲ ਸੰਗਤ ਨੂੰ ਜੋੜਦੇ ਸਨ ਉਥੇ ਹੀ ਉਨ੍ਹਾਂ ਨੇ ਆਦਰਸ਼ ਸਮਾਜ ਸਿਰਜਣ ਲਈ ਬਹੁਤ ਸਾਰੀਆਂ ਸੰਸਥਾਵਾਂ ਨਾਲ ਮਿਲ ਕੇ ਬੱਚਿਆ ਨੂੰ ਵਿਦਿਆ ਦੇਣ ਲਈ ਵੱਡੇ ਸਹਿਯੋਗ ਦਿੱਤੇ ਹਨ। ਉਨ੍ਹਾਂ ਵੱਲੋਂ ਸਮੇਂ-ਸਮੇਂ ਉੱਤੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਸਨ।
ਸੰਗਤਾਂ ਵੱਲੋ ਦੱਸੀਆ ਆਪ ਬੀਤੀਆਂ
ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆ ਜੀ ਬਾਰੇ ਸੰਗਤਾਂ ਨੇ ਆਪ ਬੀਤੀਆ ਸਾਂਝੀਆਂ ਕੀਤੀਆ ਹਨ। ਦੱਸਿਆ ਜਾਂਦਾ ਹੈ ਬਾਬਾ ਜੀ ਹਮੇਸ਼ਾ ਗੁਰਬਾਣੀ ਨਾਲ ਜੋੜਦੇ ਸਨ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਨੂੰ ਕਹਿੰਦੇ ਸਨ। ਕਈ ਵਿਅਕਤੀਆਂ ਦਾ ਕਹਿਣਾ ਹੈ ਕਿ ਬਾਬਾ ਜੀ ਹਮੇਸ਼ਾ ਗੁਰਬਾਣੀ ਨਾਲ ਇਵੇ ਜੋੜਦੇ ਕਿ ਕੈਂਸਰ ਵਰਗੇ ਵੱਡੇ ਰੋਗ ਵੀ ਖਤਮ ਹੋ ਜਾਂਦੇ ਸਨ। ਸੰਗਤਾਂ ਦਾ ਕਹਿਣਾ ਹੈ ਕਿ ਇੱਥੇ ਹਮੇਸ਼ਾ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਹਿੰਦਾ ਹੈ।
ਬਾਬਾ ਜੀ ਦੇ ਜੀਵਨ ਉੱਤੇ ਲਿਖੀ ਪੁਸਤਕ
ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲਿਆ ਨੇ ਮਨੁੱਖਤਾ ਦੀ ਭਲਾਈ ਲਈ ਆਪਣੇ ਜੀਵਨ ਦੌਰਾਨ ਬਹੁਤ ਕਲਿਆਣਕਾਰੀ ਕੰਮ ਕੀਤੇ ਹਨ। ਉਨ੍ਹਾਂ ਦੀ ਜੀਵਨੀ ਤੇ ਅਧਾਰਿਤ ਪੁਸਤਕ "ਸਾਧ ਪਠਾਏ, ਆਪਿ ਹਰਿ' ਦੀਆਂ ਕੁਝ ਸਤਰਾਂ ਅਤੇ ਸ਼ਬਦ ਜੇਕਰ ਅਸੀ ਆਪਣੇ ਜੀਵਨ ਵਿੱਚ ਅਪਨਾਉਦੇ ਹਾਂ ਤਾ ਮਾਨਵਤਾ ਦੀ ਭਲਾਈ ਦਾ ਮਾਰਗ ਦਰਸ਼ਨ ਕਰ ਲੈਦੇ ਹਾਂ।
1 ਜਨਵਰੀ 2015 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ
ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਅਜੀਤ ਸਿੰਘ ਜੀ 1 ਜਨਵਰੀ 2015 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਬਾਬਾ ਜੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਸਨ ਅਤੇ ਵਾਹਿਗੁਰੂ ਦੇ ਭਾਣਾ ਵਿੱਚ ਰਹਿਣ ਦਾ ਸੰਦੇਸ਼ ਦਿੰਦੇ ਸਨ।