ਕੋਮਾ ਤੋਂ ਹੱਸਦੀ ਹੋਈ ਉੱਠੀ ਔਰਤ, ਪੰਜ ਸਾਲ ਪਹਿਲਾਂ ਹੋਈ ਸੀ ਦੁਰਘਟਨਾ ਦਾ ਸ਼ਿਕਾਰ
ਵਾਸ਼ਿੰਗਟਨ : ਅਮਰੀਕਾ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰੀ ਹੈ, ਜਿੱਥੇ ਇੱਕ ਔਰਤ ਨੂੰ ਪੰਜ ਸਾਲ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ ਹੋਸ਼ ਆ ਗਿਆ। ਜਦੋਂ ਔਰਤ ਕੋਮਾ ਵਿੱਚ ਸੀ ਤਾਂ ਉਸਦੀ ਮਾਂ ਉਸਨੂੰ ਚੁਟਕਲੇ ਸੁਣਾਉਂਦੀ ਸੀ। ਇੱਕ ਦਿਨ ਉਹ ਆਪਣੀ ਮਾਂ ਦੇ ਇੱਕ ਚੁਟਕਲੇ 'ਤੇ ਹੱਸਦੇ ਹੋਏ ਕੋਮਾ ਤੋਂ ਜਾਗ ਗਈ। ਮਿਸ਼ੀਗਨ ਦੀ ਰਹਿਣ ਵਾਲੀ […]
By : Editor (BS)
ਵਾਸ਼ਿੰਗਟਨ : ਅਮਰੀਕਾ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰੀ ਹੈ, ਜਿੱਥੇ ਇੱਕ ਔਰਤ ਨੂੰ ਪੰਜ ਸਾਲ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ ਹੋਸ਼ ਆ ਗਿਆ। ਜਦੋਂ ਔਰਤ ਕੋਮਾ ਵਿੱਚ ਸੀ ਤਾਂ ਉਸਦੀ ਮਾਂ ਉਸਨੂੰ ਚੁਟਕਲੇ ਸੁਣਾਉਂਦੀ ਸੀ। ਇੱਕ ਦਿਨ ਉਹ ਆਪਣੀ ਮਾਂ ਦੇ ਇੱਕ ਚੁਟਕਲੇ 'ਤੇ ਹੱਸਦੇ ਹੋਏ ਕੋਮਾ ਤੋਂ ਜਾਗ ਗਈ। ਮਿਸ਼ੀਗਨ ਦੀ ਰਹਿਣ ਵਾਲੀ ਇਸ ਔਰਤ ਦਾ ਨਾਂ ਜੈਨੀਫਰ ਫਲੇਵੇਲਨ ਹੈ। ਉਹ ਸਤੰਬਰ 2017 ਵਿੱਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਤੋਂ ਬਾਅਦ ਉਹ ਕੋਮਾ 'ਚ ਚਲੀ ਗਈ। ਹਸਪਤਾਲ 'ਚ ਇਲਾਜ ਦੌਰਾਨ ਉਹ ਹੌਲੀ-ਹੌਲੀ ਠੀਕ ਹੋ ਰਹੀ ਸੀ। ਔਰਤ ਦੇ ਹੋਸ਼ 'ਚ ਆਉਣ ਤੋਂ ਬਾਅਦ ਜਿੱਥੇ ਪਰਿਵਾਰਕ ਮੈਂਬਰ ਕਾਫੀ ਖੁਸ਼ ਹਨ, ਉਥੇ ਹੀ ਡਾਕਟਰਾਂ ਨੇ ਇਸ ਨੂੰ ਚਮਤਕਾਰ ਦੱਸਿਆ ਹੈ।
ਜੈਨੀਫਰ ਦੀ ਮਾਂ ਪੈਗੀ ਮੀਨਸ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਜਦੋਂ ਉਹ ਕੋਮਾ ਤੋਂ ਉੱਠੀ ਤਾਂ ਉਹ ਬਹੁਤ ਉੱਚੀ-ਉੱਚੀ ਹੱਸ ਰਹੀ ਸੀ ਅਤੇ ਉਸਨੇ ਅਜਿਹਾ ਪਹਿਲਾਂ ਕਦੇ ਨਹੀਂ ਕੀਤਾ ਸੀ। ਪੈਗੀ ਮੀਨਜ਼ ਆਪਣੀ ਧੀ ਦੇ ਠੀਕ ਹੋਣ 'ਤੇ ਬਹੁਤ ਖੁਸ਼ ਅਤੇ ਭਾਵੁਕ ਹੈ। ਉਨ੍ਹਾਂ ਕਿਹਾ ਕਿ ਸਾਡਾ ਹਰ ਸੁਪਨਾ ਪੂਰਾ ਹੋਇਆ ਹੈ। ਜੋ ਦਰਵਾਜ਼ੇ ਬੰਦ ਸਨ, ਮੁੜ ਖੁੱਲ੍ਹ ਗਏ। ਇਸ ਦੇ ਨਾਲ ਹੀ ਮਹਿਲਾ ਦਾ ਪਤੀ ਪਿਛਲੇ ਪੰਜ ਸਾਲਾਂ ਤੋਂ ਕੋਮਾ ਦੌਰਾਨ ਉਸਦੀ ਦੇਖਭਾਲ ਕਰ ਰਿਹਾ ਹੈ। ਹੁਣ ਉਹ ਉਸਦੇ ਚੱਲਣ ਅਤੇ ਬੋਲਣ 'ਤੇ ਕੰਮ ਕਰ ਰਹੇ ਹਨ।
ਜੈਨੀਫਰ ਦੀ ਮਾਂ ਨੇ ਦੱਸਿਆ ਕਿ ਉਹ ਜਾਗ ਗਈ ਹੈ ਪਰ ਅਜੇ ਵੀ ਠੀਕ ਤਰ੍ਹਾਂ ਬੋਲ ਨਹੀਂ ਪਾ ਰਹੀ ਹੈ। ਹਾਲਾਂਕਿ ਉਹ ਸਿਰ ਹਿਲਾ ਕੇ ਜਵਾਬ ਦਿੰਦੀ ਹੈ। ਉਸ ਨੇ ਦੱਸਿਆ ਕਿ ਸ਼ੁਰੂ 'ਚ ਉਹ ਬਹੁਤ ਸੌਂਦੀ ਸੀ ਪਰ ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ।
ਜਦੋਂ ਜੈਨੀਫਰ ਨੂੰ ਹੋਸ਼ ਆਈ ਤਾਂ ਡਾਕਟਰ ਵੀ ਕਾਫੀ ਹੈਰਾਨ ਰਹਿ ਗਏ। ਮਿਸ਼ੀਗਨ ਦੇ ਮੈਰੀ ਫ੍ਰੀ ਬੈੱਡ ਰੀਹੈਬਲੀਟੇਸ਼ਨ ਹਸਪਤਾਲ ਵਿੱਚ ਉਸਦੇ ਡਾਕਟਰ, ਡਾ. ਰਾਲਫ਼ ਵੈਂਗ ਨੇ ਕਿਹਾ ਕਿ ਉਹ ਨਾ ਸਿਰਫ਼ ਜਾਗ ਪਈ ਹੈ, ਸਗੋਂ ਠੀਕ ਵੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਬਹੁਤ ਘੱਟ ਹੁੰਦਾ ਹੈ ਅਤੇ ਸਿਰਫ਼ ਇੱਕ ਤੋਂ ਦੋ ਫੀਸਦੀ ਮਰੀਜ਼ ਕੋਮਾ ਤੋਂ ਜਾਗਦੇ ਹਨ ਅਤੇ ਇੰਨੀ ਜਲਦੀ ਠੀਕ ਹੋ ਜਾਂਦੇ ਹਨ। ਠੀਕ ਹੋਣ ਤੋਂ ਬਾਅਦ ਜੈਨੀਫਰ ਆਪਣੇ ਬੇਟੇ ਜੂਲੀਅਨ ਦਾ ਫੁੱਟਬਾਲ ਮੈਚ ਦੇਖਣ ਵੀ ਗਈ। ਜਦੋਂ ਜੈਨੀਫਰ ਕੋਮਾ 'ਚ ਚਲੀ ਗਈ ਤਾਂ ਉਸ ਦਾ ਬੇਟਾ ਸਿਰਫ 11 ਸਾਲ ਦਾ ਸੀ। ਜੂਲੀਅਨ ਵੀ ਆਪਣੀ ਮਾਂ ਦੇ ਠੀਕ ਹੋਣ ਤੋਂ ਬਹੁਤ ਖੁਸ਼ ਹੈ।