Begin typing your search above and press return to search.

ਕੀ ਗਿਆਨੀ ਰਘਬੀਰ ਤੇ ਗਿਆਨੀ ਸੁਲਤਾਨ ਸਿੰਘ ਦੀ ਹੋਵੇਗੀ ਪੱਕੀ ਛੁੱਟੀ, 27 ਨਵੰਬਰ ਨੂੰ ਐਸਜੀਪੀਸੀ ਵੱਲੋਂ ਲਿਆ ਜਾ ਸਕਦਾ ਹੈ ਵੱਡਾ ਫ਼ੈਸਲਾ

ਸ਼੍ਰੀ ਹਰਿਮੰਦਰ ਸਾਹਬਿ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਗੁਰਦੁਆਰਾ ਸ਼੍ਰੀ ਮੁਕਤਸਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਨੂੰ ਉਹਨਾਂ ਦੇ ਮੌਜੂਦਾ ਅਹੁਦਿਆਂ ਤੋਂ ਮੁਕਤ ਕੀਤੇ ਜਾਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਇਹ ਫੈਂਸਲਾ ਜਲਦ ਹੀ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਕਮੇਟੀ ਦੀ ਮੀਟਿੰਗ ਵਿੱਚ ਲਿਆ ਜਾ ਸਕਦਾ ਹੈ ਇਸ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਵੇਗੀ।

ਕੀ ਗਿਆਨੀ ਰਘਬੀਰ ਤੇ ਗਿਆਨੀ ਸੁਲਤਾਨ ਸਿੰਘ ਦੀ ਹੋਵੇਗੀ ਪੱਕੀ ਛੁੱਟੀ, 27 ਨਵੰਬਰ ਨੂੰ ਐਸਜੀਪੀਸੀ ਵੱਲੋਂ ਲਿਆ ਜਾ ਸਕਦਾ ਹੈ ਵੱਡਾ ਫ਼ੈਸਲਾ
X

Gurpiar ThindBy : Gurpiar Thind

  |  26 Nov 2025 6:53 PM IST

  • whatsapp
  • Telegram

ਅੰਮ੍ਰਿਤਸਰ : ਸ਼੍ਰੀ ਹਰਿਮੰਦਰ ਸਾਹਬਿ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਗੁਰਦੁਆਰਾ ਸ਼੍ਰੀ ਮੁਕਤਸਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਨੂੰ ਉਹਨਾਂ ਦੇ ਮੌਜੂਦਾ ਅਹੁਦਿਆਂ ਤੋਂ ਮੁਕਤ ਕੀਤੇ ਜਾਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਇਹ ਫੈਂਸਲਾ ਜਲਦ ਹੀ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਕਮੇਟੀ ਦੀ ਮੀਟਿੰਗ ਵਿੱਚ ਲਿਆ ਜਾ ਸਕਦਾ ਹੈ ਇਸ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਵੇਗੀ।

ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਵੱਲੋਂ ਉਨ੍ਹਾਂ ਨੂੰ ਹਟਾਉਣ ਦੀ ਖ਼ਬਰ ਮਿਲਣ ਉੱਤੇ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਤੋਂ ਲੰਬੀ ਛੁੱਟੀ ਲੈ ਲਈ ਅਤੇ ਵਿਦੇਸ਼ ਯਾਤਰਾ 'ਤੇ ਚਲੇ ਗਏ। ਗਿਆਨੀ ਰਘਬੀਰ ਸਿੰਘ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਸਿੱਖ ਧਰਮ ਦੇ ਪ੍ਰਚਾਰ ਲਈ ਛੇ ਮਹੀਨੇ ਦੀ ਛੁੱਟੀ 'ਤੇ ਗਏ ਹਨ।



ਪ੍ਰਧਾਨ ਧਾਮੀ ਨੇ ਉਨ੍ਹਾਂ ਦੀ ਛੁੱਟੀ ਮਨਜ਼ੂਰ ਕਰ ਲਈ ਹੈ। ਗਿਆਨੀ ਰਘੁਬੀਰ ਨੂੰ 179 ਦਿਨਾਂ ਲਈ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ ਕਈ ਧਾਰਮਿਕ ਸੂਤਰਾਂ ਤੋਂ ਪਤਾ ਲੱਗੇ ਹੈ ਕਿ ਗਿਆਨੀ ਰਘੁਬੀਰ ਨੇ ਆਪ ਛੁੱਟੀ ਨਹੀਂ ਲਈ ਹੈ ਉਹਨਾਂ ਨੂੰ ਛੁੱਟੀ ਉੱਤੇ ਭੇਜਿਆ ਗਿਆ ਹੈ। ਕਿਹਾ ਗਿਆ ਹੈ ਕਿ ਗਿਆਨੀ ਰਘਬੀਰ ਸਿੰਘ ਦੀ ਨੌਕਰੀ ਵਿੱਚ ਅਜੇ ਵੀ ਤਿੰਨ ਸਾਲ ਬਾਕੀ ਹਨ। ਗਿਆਨੀ ਸੁਲਤਾਨ ਸਿੰਘ ਨੂੰ ਇੱਕ ਸਾਲ ਲਈ ਛੁੱਟੀ ਦੀ ਮਨਜ਼ੂਰੀ ਦਿੱਤੀ ਗਈ ਹੈ।

ਸੂਤਰਾਂ ਦੇ ਅਨੁਸਾਰ ਦੋਵੇਂ ਜਥੇਦਾਰਾਂ ਦੀ ਛੁੱਟੀ ਦਾ ਮੁੱਖ ਕਾਰਨ ਦੋ ਦਸੰਬਰ ਦੇ ਫੈਸਲਿਆਂ ਅਤੇ ਜਾਰੀ ਕੀਤੇ ਗਏ ਫਰਮਾਨ ਨੂੰ ਲੈ ਕਿ ਹੈ। ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦਾ ਫ਼ਖ਼ਰ-ਏ-ਕੌਮ ਸਨਮਾਨ ਜੋ ਉਹਨਾਂ ਨੂੰ ਚੰਗੇ ਕੰਮਾਂ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲਿਆ ਸੀ ਉਹ ਵੀ ਵਾਪਸ ਲੈਣ ਦਾ ਵੀ ਫ਼ਰਮਾਨ ਜਾਰੀ ਕਰਨ ਵਾਲੇ ਜਥੇ ਵਿੱਚ ਗਿਆਨੀ ਰਘੁਬੀਰ ਸਿੰਘ ਵੀ ਸਾਮਲ ਸਨ। ਸੌ ਇਹਨਾਂ ਗੱਲਾਂ ਕਰਕੇ ਹੀ ਕਈ ਸੀਨੀਅਰ ਅਕਾਲੀ ਦਲ ਦੇ ਵੱਡੇ ਨੇਤਾ ਤੇ ਲੀਡਰਸ਼ਿਪ ਨਰਾਜ਼ ਸੀ। ਅਤੇ ਆਉਣ ਵਾਲੇ ਦਿਨਾਂ ਵਿੱਚ ਗਿਆਨੀ ਰਘੁਬੀਰ ਸਿੰਘ ਨੂੰ ਹੋ ਸਕਦੇ ਕਿ ਪੱਕੀ ਛੁੱਟੀ ਤੇ ਭੇਜਿਆ ਜਾਵੇਗਾ।

Next Story
ਤਾਜ਼ਾ ਖਬਰਾਂ
Share it