ਕੈਨੇਡਾ ਦੇ ਕਾਲਜਾਂ ਦਾ ਕਿਉਂ ਹੋਣ ਜਾ ਰਿਹਾ ਬੁਰਾ ਹਾਲ?
By : Sandeep Kaur
ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਿਦਆਰਥੀਆਂ ਦੀ ਗਿਣਤੀ ਨੂੰ ਸੀਮਤ ਕੀਤੇ ਜਾਣ ਤੋਂ ਲਗਭਗ ਇੱਕ ਸਾਲ ਬਾਅਦ, ਓਨਟਾਰੀਓ ਲਈ ਲਗਭਗ 50 ਪ੍ਰਤੀਸ਼ਤ ਦੀ ਗਿਰਾਵਟ ਦੇ ਨਤੀਜੇ ਵਜੋਂ, ਸੂਬੇ ਦੇ ਕਾਲਜਾਂ ਨੇ ਡੂੰਘੀ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕਈ ਕਾਲਜਾਂ ਨੇ ਵੱਡੇ ਬਦਲਾਅ ਅਤੇ ਪ੍ਰੋਗਰਾਮਾਂ ਨੂੰ ਮੁਅੱਤਲ ਕਰਨ ਦੀ ਘੋਸ਼ਣਾ ਕੀਤੀ ਹੈ। ਓਨਟਾਰੀਓ ਦੇ ਕਾਲਜ ਅੰਤਰਰਾਸ਼ਟਰੀ ਵਿਿਦਆਰਥੀਆਂ ਦੀ ਫੰਡਿੰਗ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਸਨ। ਅੰਤਰਰਾਸ਼ਟਰੀ ਵਿਿਦਆਰਥੀ ਓਨਟਾਰੀਓ ਦੇ ਸਾਰੇ ਪਬਲਿਕ ਕਾਲਜਾਂ ਲਈ ਆਮਦਨ ਦਾ ਸਭ ਤੋਂ ਵੱਡਾ ਸਰੋਤ ਸੀ। ਕਾਲਜਾਂ 'ਚ ਕੈਨੇਡੀਅਨ ਬੌਰਨ ਵਿਿਦਆਰਥੀਆਂ ਨਾਲੋਂ ਅੰਤਰਰਾਸ਼ਟਰੀ ਵਿਿਦਆਰਥੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ॥ 2019 'ਚ ਫੋਰਡ ਸਰਕਾਰ ਵੱਲੋਂ ਘਰੇਲੂ ਟਿਊਸ਼ਨ ਫੀਸਾਂ 'ਚ 10 ਪ੍ਰਤੀਸ਼ਤ ਦੀ ਕਮੀ ਕੀਤੀ ਗਈ ਸੀ ਅਤੇ ਇਸ ਨੂੰ ਸੀਮਤ ਕਰ ਦਿੱਤਾ ਗਿਆ ਸੀ ਪਰ ਅੰਤਰਰਾਸ਼ਟਰੀ ਵਿਿਦਆਰਥੀਆਂ ਲਈ ਟਿਊਸ਼ਨ ਫੀਸਾਂ 'ਤੇ ਕੋਈ ਸੀਮਾ ਨਹੀਂ ਲਗਾਈ ਸੀ। ਨਤੀਜੇ ਵਜੋਂ ਪਿਛਲੇ ਸਾਲ ਕਾਲਜਾਂ ਦੀ ਕੁੱਲ ਆਮਦਨ ਦਾ 32 ਪ੍ਰਤੀਸ਼ਤ ਅੰਤਰਰਾਸ਼ਟਰੀ ਵਿਿਦਆਰਥੀਆਂ ਤੋਂ ਆਇਆ ਸੀ। ਇਸ ਦੀ ਤੁਲਨਾ ਘਰੇਲੂ ਵਿਿਦਆਰਥੀਆਂ ਦੇ ਮੁਕਾਬਲੇ ਸਿਰਫ਼ 11 ਫ਼ੀਸਦੀ ਸੀ।
2023-24 'ਚ ਕੁੱਲ 160,000 ਘਰੇਲੂ ਵਿਿਦਆਰਥੀ ਦਾਖਲ ਹੋਏ ਅਤੇ 215,000 ਅੰਤਰਰਾਸ਼ਟਰੀ ਵਿਿਦਆਰਥੀਆਂ ਨੇ ਦਾਖਲਾ ਲਿਆ ਸੀ ਜੋ ਪਿਛਲੇ ਸਾਲ ਨਾਲੋਂ 43-ਫੀਸਦੀ ਵਾਧਾ ਦਰਸਾਉਂਦਾ ਹੈ। ਦਸਤਾਵੇਜ਼ਾਂ ਦੇ ਅਨੁਸਾਰ, ਇਨ੍ਹਾਂ ਵਿਿਦਆਰਥੀਆਂ ਦੀ ਵੱਡੀ ਬਹੁਗਿਣਤੀ ਭਾਰਤ ਤੋਂ ਸੀ। 67 ਫੀਸਦੀ ਵਿਿਦਆਰਥੀ ਭਾਰਤ ਤੋਂ, ਪੰਜ ਫੀਸਦੀ ਫਿਲੀਪੀਨਜ਼ ਅਤੇ ਪੰਜ ਫੀਸਦੀ ਨੇਪਾਲ ਤੋਂ ਆਏ ਸਨ। ਨੌਰਥਰਨ ਕਾਲਜ 'ਚ ਸਭ ਤੋਂ ਵੱਧ 88 ਪ੍ਰਤੀਸ਼ਤ ਅੰਤਰਰਾਸ਼ਟਰੀ ਵਿਿਦਆਰਥੀ ਦਾਖਲਾ ਲੈਂਦੇ ਸਨ। ਲੈਂਬਟਨ ਕਾਲਜ 'ਚ 85 ਪ੍ਰਤੀਸ਼ਤ, ਕੋਨੇਸਟੋਗਾ 'ਚ 77 ਪ੍ਰਤੀਸ਼ਤ, ਕੈਨੇਡੋਰ ਅਤੇ ਕੈਮਬ੍ਰੀਅਨ 'ਚ 75 ਪ੍ਰਤੀਸ਼ਤ ਅੰਤਰਰਾਸ਼ਟਰੀ, ਨਿਆਗਰਾ, ਸੌਲਟ ਅਤੇ ਲੋਇਲਿਸਟ ਕਾਲਜਾਂ 'ਚ 72 ਪ੍ਰਤੀਸ਼ਤ ਅੰਤਰਰਾਸ਼ਟਰੀ ਦਾਖਲਾ ਲੈਂਦੇ ਸਨ।
ਇਸ ਸਾਲ ਓਨਟਾਰੀਓ 'ਚ ਕਾਲਜਾਂ 'ਚ ਜਾਣ ਵਾਲੇ ਅੰਤਰਰਾਸ਼ਟਰੀ ਵਿਿਦਆਰਥੀਆਂ ਦੀ ਗਿਣਤੀ 'ਚ ਗਿਰਾਵਟ ਆਈ ਹੈ ਜਿਸ ਕਾਰਨ ਸ਼ੈਰੀਡਨ ਕਾਲਜ, ਸੂਬੇ ਦੇ ਸਭ ਤੋਂ ਵੱਡੇ ਪੋਸਟ-ਸੈਕੰਡਰੀ ਸਿੱਖਿਆ ਸੰਸਥਾਵਾਂ 'ਚੋਂ ਇੱਕ ਨੇ ਨਵੰਬਰ 'ਚ 40 ਪ੍ਰੋਗਰਾਮਾਂ ਨੂੰ ਮੁਅੱਤਲ ਕਰ ਦਿੱਤਾ। ਸੇਨੇਕਾ ਕਾਲਜ ਅਸਥਾਈ ਤੌਰ 'ਤੇ ਆਪਣੇ ਮਾਰਖਮ, ਓਨਟ., ਕੈਂਪਸ ਨੂੰ ਪੂਰੀ ਤਰ੍ਹਾਂ ਬੰਦ ਕਰ ਰਿਹਾ ਹੈ। ਮੋਹੌਕ ਕਾਲਜ ਨੇ ਆਪਣੇ 20 ਪ੍ਰਤੀਸ਼ਤ ਪ੍ਰਸ਼ਾਸਕੀ ਸਟਾਫ਼ ਦੀ ਛਾਂਟੀ ਕਰ ਦਿੱਤੀ ਅਤੇ 2025 ਲਈ 16 ਪ੍ਰੋਗਰਾਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਕਿਸੇ ਵੀ ਕਾਲਜ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਪੂਰਾ ਸੈਕਟਰ ਇੱਕ ਨਾਜ਼ੁਕ ਟਿਿਪੰਗ ਪੁਆਇੰਟ 'ਤੇ ਪਹੁੰਚ ਰਿਹਾ ਹੈ। ਇਸ ਰਿਪੋਰਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੰਤਰਰਾਸ਼ਟਰੀ ਵਿਿਦਆਰਥੀਆਂ 'ਤੇ ਕੈਪ ਲੱਗਣ ਦਾ ਸਭ ਤੋਂ ਬੁਰਾ ਪ੍ਰਭਾਵ ਕੈਨੇਡਾ 'ਚ ਓਨਟਾਰੀਓ ਦੇ ਕਾਲਜਾਂ 'ਤੇ ਪਿਆ ਹੈ।