Begin typing your search above and press return to search.

ਵਿਧਾਨ ਸਭਾ ਸੈਸ਼ਨ: ਅਮਨ ਅਰੋੜਾ ਨੇ ਹੜ੍ਹਾਂ ਦੇ ਮੁੱਦੇ 'ਤੇ ਘੇਰੀ ਮੋਦੀ ਸਰਕਾਰ ਤੇ ਨਾਲ ਹੀ ਕਾਂਗਰਸ ਨੂੰ ਵੀ ਸੁਣਾਈਆਂ ਖ਼ਰੀਆਂ ਖੋਟੀਆਂ

ਅੱਜ ਪੰਜਾਬ ਦੇ ਵਿਧਾਨ ਸਭਾ ਦੇ ਵਿਸ਼ੇਸ਼ ਸ਼ੈਸ਼ਨ ਵਿੱਚ ਵੱਖ-ਵੱਖ ਸਿਆਸੀ ਪਾਰਟੀ ਦੇ ਆਗੂਆਂ ਵਿੱਚ ਤਲਖ਼ੀ ਦੇਖਣ ਨੂੰ ਮਿਲੀ। ਸਿਆਸੀ ਪਾਰਟੀਆਂ ਆਪਣਾ-ਆਪਣਾ ਵਚਾਅ ਕਰਨ ਦੇ ਵਿੱਚ ਲੱਗੀਆ ਸਨ ਤੇ ਨਾਲ ਹੀ ਇੱਕ ਦੂਜੇ ’ਤੇ ਤੰਜ ਕਸੇ ਜਾ ਰਹੇ ਸਨ। ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਆਖ਼ਰੀ ਦਿਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹੜ੍ਹਾਂ ਦੇ ਮੁੱਦੇ ਤੇ ਜਿੱਥੇ ਕੇਂਦਰ ਸਰਕਾਰ ਨੂੰ ਘੇਰਿਆ ਉਥੇ ਹੀ ਕਾਂਗਰਸ ਨੂੰ ਵੀ ਖ਼ਰੀਆਂ ਖ਼ਰੀਆਂ ਸੁਣਾਈਆਂ।

ਵਿਧਾਨ ਸਭਾ ਸੈਸ਼ਨ: ਅਮਨ ਅਰੋੜਾ ਨੇ ਹੜ੍ਹਾਂ ਦੇ ਮੁੱਦੇ ਤੇ ਘੇਰੀ ਮੋਦੀ ਸਰਕਾਰ ਤੇ ਨਾਲ ਹੀ ਕਾਂਗਰਸ ਨੂੰ ਵੀ ਸੁਣਾਈਆਂ ਖ਼ਰੀਆਂ ਖੋਟੀਆਂ
X

Makhan shahBy : Makhan shah

  |  29 Sept 2025 4:08 PM IST

  • whatsapp
  • Telegram

ਚੰਡੀਗੜ੍ਹ (ਗੁਰਪਿਆਰ ਥਿੰਦ) – ਅੱਜ ਪੰਜਾਬ ਦੇ ਵਿਧਾਨ ਸਭਾ ਦੇ ਵਿਸ਼ੇਸ਼ ਸ਼ੈਸ਼ਨ ਵਿੱਚ ਵੱਖ-ਵੱਖ ਸਿਆਸੀ ਪਾਰਟੀ ਦੇ ਆਗੂਆਂ ਵਿੱਚ ਤਲਖ਼ੀ ਦੇਖਣ ਨੂੰ ਮਿਲੀ। ਸਿਆਸੀ ਪਾਰਟੀਆਂ ਆਪਣਾ-ਆਪਣਾ ਵਚਾਅ ਕਰਨ ਦੇ ਵਿੱਚ ਲੱਗੀਆ ਸਨ ਤੇ ਨਾਲ ਹੀ ਇੱਕ ਦੂਜੇ ’ਤੇ ਤੰਜ ਕਸੇ ਜਾ ਰਹੇ ਸਨ। ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਆਖ਼ਰੀ ਦਿਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹੜ੍ਹਾਂ ਦੇ ਮੁੱਦੇ ਤੇ ਜਿੱਥੇ ਕੇਂਦਰ ਸਰਕਾਰ ਨੂੰ ਘੇਰਿਆ ਉਥੇ ਹੀ ਕਾਂਗਰਸ ਨੂੰ ਵੀ ਖ਼ਰੀਆਂ ਖ਼ਰੀਆਂ ਸੁਣਾਈਆਂ।

ਅਮਨ ਅਰੋੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹੜ ਪ੍ਰਬੰਧਾਂ ਲਈ ਕੀ ਕੀਤਾ ਸਿਰਫ ਘੁਟਾਲਿਆਂ ਤੋਂ ਸਿਵਾਏ ਇਹਨਾਂ ਨੇ ਕੁਝ ਨਹੀਂ ਕੀਤਾ। ਅਮਨ ਅਰੋੜਾ ਨੇ ਕਿਹਾ ਕਿ ਸਿੰਚਾਈ ਘੁਟਾਲਾ ਅਜੇ ਤੱਕ ਕੋਈ ਨਹੀਂ ਭੁੱਲਿਆ ਜਿਹੜਾ ਪਿਛਲੀਆਂ ਸਰਕਾਰਾਂ ਵਿੱਚ ਹੋਇਆ ਸੀ। ਤਿੰਨ ਸਾਲਾਂ ਵਿੱਚ ਅਸੀਂ ਡਰੇਨਾਂ ਦੀ ਸਫਾਈ ਕਰਵਾਈ। ਅਮਨ ਅਰੋੜਾ ਨੇ ਇਹ ਵੀ ਆਖਿਆ ਕਿ 20 ਅਗਸਤ ਤੋਂ ਅਸੀਂ ਬੈਠਕਾਂ ਸ਼ੁਰੂ ਕਰ ਦਿੱਤੀਆਂ, ਸਾਡੇ ਵਿਧਾਇਕਾਂ ਅਤੇ ਮੰਤਰੀਆਂ ਨੇ ਗਰਾਊਂਡ ਤੇ ਉੱਤਰ ਕੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕੀਤਾ, ਅਸੀਂ ਬੰਬੂ ਘਾਟ ਚ ਫੋਟੋਆਂ ਨਹੀਂ ਖਿਚਵਾਈਆਂ।

ਅਮਨ ਅਰੋੜਾ ਨੇ ਕਿਹਾ ਕਿ ਅੰਦਰਰਾਸ਼ਟਰੀ ਸਰਹੱਦ ਤੇ ਪੰਜ ਕਿਲੋਮੀਟਰ ਤੱਕ ਡੀਸਿਲਟਿੰਗ ਦੀ ਇਜਾਜ਼ਤ ਨਹੀਂ ਹੁੰਦੀ, ਇਸ ਲਈ ਕੇਂਦਰ ਸਰਕਾਰ ਨੂੰ ਕੋਈ ਫੈਸਲਾ ਲੈਣਾ ਪੈਂਦਾ ਹੈ। ਅਮਨ ਅਰੋੜਾ ਨੇ ਕਿਹਾ ਕਿ ਸਾਡੀਆਂ ਮੰਗਾਂ ਅਤੇ ਮੁੱਦਿਆਂ ਤੇ ਹਾਲੇ ਤੱਕ ਕੇਂਦਰ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ, ਇਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਪੰਜਾਬ ਵਿਰੋਧੀ ਹੈ। ਅਰੋੜਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦੋ ਵਾਰ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਪੰਜਾਬ ਦੇ ਹਾਲਾਤ ਦੱਸੇ ਗਏ ਪਰ ਕੇਂਦਰ ਨੇ ਇਸ ਤੇ ਗੌਰ ਨਹੀਂ ਕੀਤਾ ਅਤੇ ਨਾ ਹੀ ਉਕਤ ਚਿੱਠੀਆਂ ਦਾ ਹਾਲੇ ਤੱਕ ਜਵਾਬ ਦਿੱਤਾ।

ਉੱਧਰ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਆਮ-ਆਦਮੀ ਪਾਰਟੀ ਨੂੰ ਘੇਰਿਆ ਹੈ। ਬਾਜਵਾ ਨੇ ਕਿਹਾ ਕਿ ਇੱਕ ਹਾਊਸ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਸਾਨੂੰ ਪਤਾ ਲੱਗੇ ਕਿ ਸਰਕਾਰ ਨੇ ਪਹਿਲਾਂ ਸਕੀ ਨਾਲੇ ਦੀ ਸਫ਼ਾਈ ਅਤੇ ਧੁੱਸੀ ਬੰਨ੍ਹ ਨੂੰ ਪੱਕੇ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾਂ ਨਹੀਂ। ਉੱਥੇ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰਤਾਪ ਬਾਜਵਾ ’ਤੇ ਦਰਿਆ ਦੇ ਕੰਢੇ ਸਸਤੀ ਜ਼ਮੀਨ ਖਰੀਦਣ ਤੇ ਸਟੱਡ ਲਗਾ ਕਿ ਜ਼ਮੀਨ ਨੂੰ ਹੜ੍ਹਾਂ ਤੋਂ ਬਚਾ ਕਿ ਰੱਖਣ ਲਈ ਬਾਜਵੇ ’ਤੇ ਤੰਜ ਕਸੇ ਹਨ। ਬਾਜਵਾ ਨੇ ਚੀਮਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਜ਼ਮੀਨ ਮੈਂ ਮਾਲਕਾਂ ਤੋਂ ਖ਼ਰੀਦੀ ਹੈ ਚੋਰਾਂ ਤੋਂ ਨਹੀਂ ਅਤੇ ਇਸ ਦੀ ਰਜ਼ਿਸਟਰੀ ਤੁਹਾਡੀ ਹੀ ਸਰਕਾਰ ਨੇ ਕੀਤੀ ਹੈ।

Next Story
ਤਾਜ਼ਾ ਖਬਰਾਂ
Share it