Begin typing your search above and press return to search.

ਕੈਨੇਡਾ ’ਚ ਮਨੁੱਖੀ ਤਸਕਰੀ ਦੇ ਦੋਸ਼ ਹੇਠ ਪੰਜਾਬੀ ਸਣੇ ਤਿੰਨ ਕਾਬੂ

ਕੈਨੇਡਾ ਦੇ ਨਿਆਗਰਾ ਰੀਜਨ ਦੀ ਪੁਲਿਸ ਵੱਲੋਂ ਜਿਸਮਫਰੋਸ਼ੀ ਦੇ ਧੰਦੇ ਅਤੇ ਬੱਚਿਆਂ ਨੂੰ ਵਰਗਲਾਉਣ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ

ਕੈਨੇਡਾ ’ਚ ਮਨੁੱਖੀ ਤਸਕਰੀ ਦੇ ਦੋਸ਼ ਹੇਠ ਪੰਜਾਬੀ ਸਣੇ ਤਿੰਨ ਕਾਬੂ
X

Upjit SinghBy : Upjit Singh

  |  5 Dec 2025 6:36 PM IST

  • whatsapp
  • Telegram

ਨਿਆਗਰਾ ਫ਼ਾਲਜ਼ : ਕੈਨੇਡਾ ਦੇ ਨਿਆਗਰਾ ਰੀਜਨ ਦੀ ਪੁਲਿਸ ਵੱਲੋਂ ਜਿਸਮਫਰੋਸ਼ੀ ਦੇ ਧੰਦੇ ਅਤੇ ਬੱਚਿਆਂ ਨੂੰ ਵਰਗਲਾਉਣ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ 33 ਸਾਲ ਦੇ ਗੁਰਪ੍ਰੀਤ ਸਿੰਘ ਅਤੇ 22 ਸਾਲ ਦੇ ਮਹਿਦੀ ਬੁਦਕ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਨਿਆਗਰਾ ਰੀਜਨਲ ਪੁਲਿਸ ਦੇ ਮੁਖੀ ਬਿਲ ਫੌਰਡੀ ਨੇ ਕਿਹਾ ਕਿ ਹਿਊਮਨ ਟ੍ਰੈਫ਼ਿਕਿੰਗ ਬੇਹੱਦ ਸੰਗੀਨ ਅਪਰਾਧ ਹੈ ਅਤੇ ਇਨ੍ਹਾਂ ਗ੍ਰਿਫ਼ਤਾਰੀਆਂ ਰਾਹੀਂ ਖਤਰੇ ਦੀ ਜ਼ਦ ਵਿਚ ਆਏ ਸਮਾਜ ਦੇ ਮੈਂਬਰਾਂ ਨੂੰ ਬਚਾਉਣ ਹਿਤ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਪਤਾ ਲਗਦਾ ਹੈ।

ਨਿਆਗਰਾ ਰੀਜਨਲ ਪੁਲਿਸ ਨੇ ਕੀਤੀ ਕਾਰਵਾਈ

ਪੁਲਿਸ ਵੱਲੋਂ ਹਿਊਮਨ ਟ੍ਰੈਫ਼ਿਕਿੰਗ ਦੇ ਜਾਲ ਵਿਚੋਂ ਬਚ ਨਿਕਲਣ ਵਿਚ ਸਫ਼ਲ ਰਹੇ ਲੋਕਾਂ ਨੂੰ ਅਪੀਲ ਕੀਤੀ ਗਹੀ ਹੈ ਕਿ ਉਹ ਕੈਨੇਡੀਅਨ ਹਿਊਮਨ ਟ੍ਰੈਫ਼ਿਕਿੰਗ ਹੌਟਲਾਈਨ 1833 900 1010 ’ਤੇ ਸੰਪਰਕ ਕਰਨ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਦੇ ਇੱਛਕ ਲੋਕ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਕਾਲ ਕਰ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਮਹਿਦੀ ਬੁਦਕ ਵਿਰੁੱਧ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਸੈਕਸੁਅਲ ਸਰਵਿਸਿਜ਼ ਦੇ ਮਕਸਦ ਨਾਲ ਟੈਲੀਫ਼ੋਨ ਰਾਹੀਂ ਵਰਗਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਤੀਜੇ ਸ਼ੱਕੀ ਉਮਰ 36 ਸਾਲ ਦੱਸੀ ਜਾ ਰਹੀ ਹੈ ਪਰ ਅਦਾਲਤ ਵੱਲੋਂ ਲਾਈ ਰੋਕ ਦੇ ਮੱਦੇਨਜ਼ਰ ਸੇਂਟ ਕੈਥਰੀਨਜ਼ ਨਾਲ ਸਬੰਧਤ ਸ਼ੱਕੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਤਿੰਨੋ ਸ਼ੱਕੀਆਂ ਨੂੰ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਣ ਤੱਕ ਹਿਰਾਸਤ ਵਿਚ ਰੱਖਿਆ ਗਿਆ ਹੈ।

Next Story
ਤਾਜ਼ਾ ਖਬਰਾਂ
Share it