Begin typing your search above and press return to search.

ਘੱਟ ਕੀਮਤ 'ਚ ਲਾਂਚ ਹੋਣ ਜਾ ਰਹੀ ਹੈ ਇਹ ਲਗਜ਼ਰੀ ਕਾਰ, ਜਾਣੋ ਪੂਰੀ ਖਬਰ

ਜੇਕਰ ਇਸ ਕਾਰ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 6 ਏਅਰਬੈਗਸ, ਆਟੋ ਹੈੱਡਲੈਂਪਸ, ਰੇਨ-ਸੈਂਸਿੰਗ ਵਾਈਪਰਸ ਅਤੇ ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰ ਕੰਪਨੀ ਵੱਲੋਂ ਦਿੱਤੇ ਗਏ ਹਨ ।

ਘੱਟ ਕੀਮਤ ਚ ਲਾਂਚ ਹੋਣ ਜਾ ਰਹੀ ਹੈ ਇਹ ਲਗਜ਼ਰੀ ਕਾਰ, ਜਾਣੋ ਪੂਰੀ ਖਬਰ
X

lokeshbhardwajBy : lokeshbhardwaj

  |  14 July 2024 7:02 PM IST

  • whatsapp
  • Telegram

ਮੁੰਬਈ : ਲੰਬੇ ਇੰਤਜ਼ਾਰ ਤੋਂ ਬਾਅਦ, ਆਖਰਕਾਰ ਭਾਰਤ ਵਿੱਚ Tata Curvv ਦੇ ਲਾਂਚ ਦੀ ਤਾਰੀਖ ਸਾਮਣੇ ਆਈ ਹੈ । ਇਸ ਮਾਡਲ ਨੂੰ ਜੁਲਾਈ ਦੇ ਅੰਤ ਤੱਕ ਲਾਂਚ ਕੀਤੇ ਜਾਣ ਦੀ ਅਫਵਾਹ ਸੀ ਪਰ ਹੁਣ ਟਾਟਾ ਮੋਟਰਜ਼ ਨੇ 7 ਅਗਸਤ 2024 ਨੂੰ ਇਸਦੀ ਲਾਂਚ ਦੀ ਪੁਸ਼ਟੀ ਕਰਦੇ ਹੋਏ ਮੀਡੀਆ ਨੂੰ ਅਧਿਕਾਰਤ ਸੱਦੇ ਭੇਜ ਕੇ ਅਫਵਾਹਾਂ ਖਤਮ ਕਰ ਦਿੱਤੀਆਂ ਹਨ । ਜ਼ਿਆਦਾਤਰ ਲੋਕਾਂ ਵੱਲੋਂ ਉਮੀਦ ਕੀਤੀ ਜਾਂਦੀ ਹੈ, ਆਉਣ ਵਾਲੀ Curvv ਨੇ Tata SUV ਤੋਂ ਕਈ ਵਧੀਆ ਫੀਚਰਜ਼ ਨਾਲ ਲੈਸ ਹੋਵੇਗੀ । ਜੇਕਰ ਗੱਲ ਕਰੀਏ ਇਸਦੇ ਡੈਸ਼ਬੋਰਡ ਅਤੇ ਸੈਂਟਰ ਕੰਸੋਲ ਦੀ ਤਾਂ ਇਸ ਕਾਰ 'ਚ ਉਸ ਦਾ ਸਮੁੱਚਾ ਡਿਜ਼ਾਇਨ Tata Nexon ਵਰਗਾ ਹੈ ਅਤੇ ਇੱਕ ਡਿਊਲ-ਟੋਨ ਬਲੈਕ ਐਂਡ ਵਾਈਟ ਕਲਰ ਚ ਆਕਰਸ਼ਿਤ ਕਰਦਾ ਹੈ । ਨਿਓਨ ਦੇ ਉਲਟ, ਕਰਵਵ ਨੂੰ ਇਸਦੇ ਚਾਰ-ਸਪੋਕ ਸਟੀਅਰਿੰਗ ਵ੍ਹੀਲ ਦੇ ਨਾਲ ਟਾਟਾ ਸਫਾਰੀ ਤੋਂ ਇੱਕ ਨਵੀਂ 12.3-ਇੰਚ ਟੱਚਸਕ੍ਰੀਨ ਇਨਫੋਟੇਨਮੈਂਟ ਯੂਨਿਟ ਮਿਲਦੀ ਹੈ । ਜੇਕਰ ਇਸ ਕਾਰ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 6 ਏਅਰਬੈਗਸ, ਆਟੋ ਹੈੱਡਲੈਂਪਸ, ਰੇਨ-ਸੈਂਸਿੰਗ ਵਾਈਪਰਸ ਅਤੇ ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰਾਂ ਵਾਲਾ 360-ਡਿਗਰੀ ਕੈਮਰਾ ਵਰਗੇ ਫੀਚਰਜ਼ ਦੇਣ ਦੀ ਸੰਭਾਵਾਨਾਵਾਂ ਲਾਈਆਂ ਜਾ ਰਹੀਆਂ ਨੇ ।

ਕਾਰ ਬਾਜ਼ਾਰ 'ਚ ਇਸ ਕੀਮਤ ਨਾਲ ਲਾਂਚ ਹੋਵੇਗੀ ਟਾਟਾ ਕਰਵ

ਨਵੀਂ ਟਾਟਾ ਕਰਵ ਹੁੰਡਈ ਕ੍ਰੇਟਾ ਵਰਗੇ ਮਾਡਲਾਂ ਨੂੰ ਮਾਕਿਟ ਚ ਸਿੱਧੀ ਟੱਕਰ ਦੇ ਸਕਦੀ ਹੈ । ਕਰਵ ਪੈਟਰੋਲ ਅਤੇ ਡੀਜ਼ਲ ਦੀ ਕੀਮਤ 13 ਲੱਖ ਰੁਪਏ ਤੋਂ 23 ਲੱਖ ਰੁਪਏ (ਆਨ-ਰੋਡ, ਮੁੰਬਈ) ਦੇ ਵਿਚਕਾਰ ਹੋ ਸਕਦੀ ਹੈ। ਜਦੋਂ ਕਿ ਇਸਦੇ ਇਲੈਕਟ੍ਰੋਨਿਕ ਕਾਰ ਦੀ ਕੀਮਤ 17 ਲੱਖ ਤੋਂ 27 ਲੱਖ ਰੁਪਏ (ਆਨ-ਰੋਡ, ਮੁੰਬਈ) ਤੱਕ ਸਕਦੀ ਹੈ ।

Next Story
ਤਾਜ਼ਾ ਖਬਰਾਂ
Share it