Begin typing your search above and press return to search.

Nabha ਰਿਆਸਤ ਦੇ Kunwar Abhiude Pratap Singh ਦੀ ਹੋਈ ਦਸਤਾਰਬੰਦੀ, ਵੱਖ-ਵੱਖ ਸਿਆਸੀ ਤੇ ਧਾਰਮਿਕ ਆਗੂਆਂ ਨੇ ਕੀਤੀ ਸ਼ਿਰਕਤ

ਨਾਭਾ ਰਿਆਸਤ ਦੇ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਦੀ ਅੱਜ ਦਸਤਾਰਬੰਦੀ ਦੀ ਰਸਮ ਕੀਤੀ ਗਈ ਤੇ ਇਸ ਮੌਕੇ ਉਹਨਾਂ ਕਿਹਾ ਕਿ ਸਾਡੇ ਲਈ ਬਹੁਤ ਹੀ ਸੁਭਾਗਾ ਦਿਨ ਹੈ ਕਿਉਂਕਿ ਅੱਜ ਫਿਰ 124 ਸਾਲਾਂ ਬਾਅਦ ਦੁਬਾਰਾ ਤੋਂ ਇੱਕ ਚੌਕੜੇ ਦੇ ਵਿੱਚ ਬੈਠ ਕੇ ਸ੍ਰੀ ਗੁਰੂ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੰਪੰਨ ਹੋਏ ਅਤੇ ਇਸ ਮੌਕੇ ਦਸਤਾਰਬੰਦੀ ਹੋਈ।

Nabha ਰਿਆਸਤ ਦੇ Kunwar Abhiude Pratap Singh ਦੀ ਹੋਈ ਦਸਤਾਰਬੰਦੀ, ਵੱਖ-ਵੱਖ ਸਿਆਸੀ ਤੇ ਧਾਰਮਿਕ ਆਗੂਆਂ ਨੇ ਕੀਤੀ ਸ਼ਿਰਕਤ
X

Gurpiar ThindBy : Gurpiar Thind

  |  2 Feb 2026 3:21 PM IST

  • whatsapp
  • Telegram

ਨਾਭਾ : ਨਾਭਾ ਰਿਆਸਤ ਦੇ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਦੀ ਅੱਜ ਦਸਤਾਰਬੰਦੀ ਦੀ ਰਸਮ ਕੀਤੀ ਗਈ ਤੇ ਇਸ ਮੌਕੇ ਉਹਨਾਂ ਕਿਹਾ ਕਿ ਸਾਡੇ ਲਈ ਬਹੁਤ ਹੀ ਸੁਭਾਗਾ ਦਿਨ ਹੈ ਕਿਉਂਕਿ ਅੱਜ ਫਿਰ 124 ਸਾਲਾਂ ਬਾਅਦ ਦੁਬਾਰਾ ਤੋਂ ਇੱਕ ਚੌਕੜੇ ਦੇ ਵਿੱਚ ਬੈਠ ਕੇ ਸ੍ਰੀ ਗੁਰੂ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੰਪੰਨ ਹੋਏ ਅਤੇ ਇਸ ਮੌਕੇ ਦਸਤਾਰਬੰਦੀ ਹੋਈ।



ਇਸ ਮੌਕੇ ਕੁੰਵਰ ਅਭੀ ਉਦੇ ਪ੍ਰਤਾਪ ਸਿੰਘ ਦੇ ਮਾਤਾ ਰਾਣੀ ਪ੍ਰੀਤੀ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੇ ਵੱਡੀਆਂ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਅਤੇ ਇਸ ਮੌਕੇ ’ਤੇ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪੰਜਾਬ ਦੇ ਵੱਖ-ਵੱਖ ਸਿਆਸੀ ਆਗੂਆਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।



ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀਂ ਤੋਂ ਇਲਾਵਾ ਇਸ ਸਮਾਗਮ ਵਿੱਚ ਡੇਰਾ ਬਿਆਸ ਮੁਖੀ ਬਾਬਾ ਗੁਰਿਦੰਰ ਸਿੰਘ ਢਿੱਲੋਂ ਵੀ ਪੁਹੰਚੇ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਵੀ ਪਹਿਲਾਂ ਰਾਜਿਆਂ ਦੇ ਮਹਿਲ ਦੇ ਵਿੱਚ ਇਸ ਤਰ੍ਹਾਂ ਰੌਣਕਾਂ ਲੱਗਦੀਆਂ ਸਨ ਜੋ ਅੱਜ ਲੱਗੀਆਂ ਹਨ।

ਦਸਤਾਰ ਬੰਦੀ ਪ੍ਰੋਗਰਾਮ ਸਬੰਧੀ ਕੁਲਤਾਰ ਸੰਧਵਾਂ ਨੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ ਉੱਥੇ ਕਿਹਾ ਕਿ 124 ਸਾਲਾਂ ਬਾਅਦ ਮੁੜ ਦੁਬਾਰਾ ਰੌਣਕਾਂ ਲੱਗੀਆਂ। ਬੀਤੇ ਦਿਨ ਹੀ ਕੇਂਦਰ ਸਰਕਾਰ ਦਿੱਤੇ ਬਜਟ ਤੇ ਪ੍ਰਤਿਕਿਰਿਆ ਦਿੰਦੇ ਹੋਏ ਸੰਧਵਾਂ ਨੇ ਕਿਹਾ ਕਿ ਪੰਜਾਬ ਨੂੰ ਜੋ ਬਣਦਾ ਮਾਣ ਦਿੱਤਾ ਨਹੀਂ ਗਿਆ।

Next Story
ਤਾਜ਼ਾ ਖਬਰਾਂ
Share it