Begin typing your search above and press return to search.

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੋਲ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਨੌਜਵਾਨ ਦੀ ਮੌਕੇ 'ਤੇ ਹੋਈ ਮੌਤ ਤੇ ਤਿੰਨ ਜ਼ਖ਼ਮੀ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੋਲ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐਂਤਵਾਰ ਰਾਤ ਨੂੰ ਜਲੰਧਰ ਨੈਸ਼ਨਲ ਹਾਈਵੇਅ 'ਤੇ ਲਵਲੀ ਯੂਨੀਵਰਸਿਟੀ ਨੇੜੇ ਸਥਿਤ ਬਰਗਰ ਕਿੰਗ ਨੇੜੇ ਦੋ ਵਾਹਨਾਂ ਅਤੇ ਇੱਕ ਬਾਈਕ ਦੀ ਟੱਕਰ ਹੋ ਗਈ। ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੋਲ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਨੌਜਵਾਨ ਦੀ ਮੌਕੇ ਤੇ ਹੋਈ ਮੌਤ ਤੇ ਤਿੰਨ ਜ਼ਖ਼ਮੀ
X

Gurpiar ThindBy : Gurpiar Thind

  |  24 Nov 2025 2:30 PM IST

  • whatsapp
  • Telegram

ਕਪੂਰਥਲਾ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੋਲ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐਂਤਵਾਰ ਰਾਤ ਨੂੰ ਜਲੰਧਰ ਨੈਸ਼ਨਲ ਹਾਈਵੇਅ 'ਤੇ ਲਵਲੀ ਯੂਨੀਵਰਸਿਟੀ ਨੇੜੇ ਸਥਿਤ ਬਰਗਰ ਕਿੰਗ ਨੇੜੇ ਦੋ ਵਾਹਨਾਂ ਅਤੇ ਇੱਕ ਬਾਈਕ ਦੀ ਟੱਕਰ ਹੋ ਗਈ। ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਲਵਲੀ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਪੁਲਿਸ ਅਧਿਕਾਰੀ ਰੋਡ ਤੇ ਗਸਤ ਕਰ ਰਹੇ ਸਨ ਜਿੱਥੇ ਉਹਨਾਂ ਨੇ ਇਹ ਭਿਆਨਕ ਹਾਦਸੇ ਵਾਪਰਦੇ ਦੇਖਿਆ। ਰੋਡ ਸੇਫਟੀ ਫੋਰਸ ਦੇ ਏਐਸਆਈ ਬਲਜੀਤ ਰਾਮ ਨੇ ਦੱਸਿਆ ਕਿ ਉਹ ਆਪਣੇ ਰੁਟੀਨ ਅਨੁਸਾਰ ਗਸ਼ਤ 'ਤੇ ਸੀ। ਜਦੋਂ ਉਹ ਲਵਲੀ ਯੂਨੀਵਰਸਿਟੀ ਪਾਰ ਕਰਕੇ ਬਰਗਰ ਕਿੰਗ ਪਹੁੰਚਿਆ ਤਾਂ ਇੱਕ ਗੱਡੀ ਪਲਟ ਗਈ।


ਜਿਸ ਵਿੱਚ ਪਤੀ, ਪਤਨੀ ਅਤੇ ਇੱਕ ਬੱਚਾ ਸਵਾਰ ਸਨ, ਜਿਨ੍ਹਾਂ ਨੂੰ ਕਿਸੇ ਹੋਰ ਗੱਡੀ ਵਿੱਚ ਜਲੰਧਰ ਭੇਜ ਦਿੱਤਾ ਗਿਆ। ਇਸ ਕਾਰਨ ਆਵਾਜਾਈ ਕਾਫ਼ੀ ਹੌਲੀ ਹੋ ਗਈ। ਫਿਰ ਆਵਾਜਾਈ ਦੇ ਪਿੱਛੇ ਤੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ। ਜਦੋਂ ਉਨ੍ਹਾਂ ਨੇ ਵਾਪਸ ਜਾ ਕੇ ਜਾਂਚ ਕੀਤੀ ਤਾਂ ਉਨ੍ਹਾਂ ਪਾਇਆ ਕਿ ਦੋ ਵਾਹਨ ਆਪਸ ਵਿੱਚ ਟਕਰਾ ਗਏ ਸਨ ਅਤੇ ਅੱਗ ਲੱਗ ਗਈ ਸੀ।


ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਤਿੰਨ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਭਾਰੀ ਆਵਾਜਾਈ ਕਾਰਨ ਫਗਵਾੜਾ ਦੇ ਫਾਇਰ ਵਿਭਾਗ ਤੋਂ ਵਾਹਨਾਂ ਨੂੰ ਬੁਲਾਇਆ ਗਿਆ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਏਐਸਆਈ ਨੇ ਕਿਹਾ ਕਿ ਇਹ ਹਾਦਸਾ ਟ੍ਰੈਫਿਕ ਜਾਮ ਕਾਰਨ ਹੋਇਆ, ਜਿਸ ਕਾਰਨ ਦੋ ਵਾਹਨ ਆਪਸ ਵਿੱਚ ਟਕਰਾ ਗਏ।



ਸਿਵਲ ਹਸਪਤਾਲ ਫਗਵਾੜਾ ਦੇ ਇੱਕ ਡਾਕਟਰ ਨੇ ਫੋਨ 'ਤੇ ਗੱਲ ਕਰਦਿਆਂ ਦੱਸਿਆ ਕਿ ਜਲੰਧਰ ਫਗਵਾੜਾ ਰਾਸ਼ਟਰੀ ਰਾਜਮਾਰਗ 'ਤੇ ਲਿਓ ਫੋਰਟ ਪੈਟਰੋਲ ਪੰਪ ਨੇੜੇ ਦੋ ਕਾਰਾਂ ਅਤੇ ਇੱਕ ਮੋਟਰ-ਸਾਈਕਲ ਦੀ ਟੱਕਰ ਹੋ ਗਈ। ਦੋ ਲੋਕਾਂ ਨੂੰ ਇਲਾਜ ਲਈ ਉਨ੍ਹਾਂ ਕੋਲ ਲਿਜਾਇਆ ਗਿਆ, ਜਿਸ ਵਿੱਚ ਇੱਕ ਲੜਕੇ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ।

Next Story
ਤਾਜ਼ਾ ਖਬਰਾਂ
Share it