ਸੰਨੀ ਦਿਓਲ ਨੇ ਮੀਡੀਆ ਨੂੰ ਪਾਈਆਂ ਲਾਹਣਤਾਂ, ਕਿਹਾ ਕੁੱਝ ਤੇ ਕਰੋ ਸ਼ਰਮ
ਅਦਾਕਾਰ ਸੰਨੀ ਦਿਓਲ ਨੇ ਆਪਣੇ ਪਿਤਾ ਅਤੇ ਸੁਪਰਸਟਾਰ ਧਰਮਿੰਦਰ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਮੀਡੀਆ ਨੂੰ ਨਿਮਰਤਾ ਨਾਲ ਪਰ ਦ੍ਰਿੜ੍ਹਤਾ ਨਾਲ ਤਿੱਤਰ-ਬਿੱਤਰ ਹੋਣ ਅਤੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕੀਤੀ। ਸੰਨੀ ਨੇ ਹੱਥ ਜੋੜ ਕੇ ਮੀਡੀਆ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਘਰ ਵਾਪਸ ਜਾਣ ਦੀ ਅਪੀਲ ਕੀਤੀ।

By : Gurpiar Thind
ਮੁੰਬਈ : ਧਰਮਿਦਰ ਦਿਓਲ ਦੀਆਂ ਮੌਤ ਦੀਆਂ ਝੂਠੀਆਂ ਖ਼ਬਰਾਂ ਨੂੰ ਲੈ ਕਿ ਅਦਾਕਾਰ ਸੰਨੀ ਦਿਓਲ ਨੇ ਧਰਮਿੰਦਰ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਮੀਡੀਆਂ ਨੂੰ ਤਿੱਤਰ-ਬਿੱਤਰ ਹੋਣ ਅਤੇ ਪਰਿਵਾਰ ਦੀ ਨਿੱਜਤਾ ਅਤੇ ਸਨਮਾਨ ਕਰਨ ਲਈ ਬੇਨਤੀ ਕਤੀ ਹੈ। ਸੰਨੀ ਦਿਓਲ ਨੇ ਮੀਡੀਆ ਨੂੰ ਹੱਥ ਜੋੜ ਕਿ ਬੇਨਤੀ ਕੀਤੀ ਕਿ ਤੁਸੀ ਆਪਣੇ ਘਰ ਵਾਪਸ ਜਾਓ।
ਸੰਨੀ ਦਿਓਲ ਆਪਣੇ ਪਿਤਾ ਨੂੰ ਮਿਲਣ ਲਈ ਧਰਮਿੰਦਰ ਦੀ ਰਿਹਾਇਸ ਤੇ ਪਹੁੰਚੇ ਸਨ ਜਿੱਥੇ ਉਹਨਾਂ ਨੇ ਮੀਡੀਆ ਨੂੰ ਇਹ ਸੰਬੋਧਨ ਕੀਤਾ। ਸੰਨੀ ਦਿਓਲ ਨੇ ਕਿਹਾ ਕਿ ਕੁੱਝ ਤੇ ਸ਼ਰਮ ਕਰੋ ਤੁਹਾਡੇ ਵੀ ਪਰਿਵਾਰ ਤੇ ਬੱਚੇ ਹਨ ਮੇਰੇ ਪਰਿਵਾਰ ਦੀ ਨਿੱਜਤਾ ਬਣਾ ਕੇ ਰੱਖੋ। ਜ਼ਿਕਰਯੋਗ ਹੈ ਕਿ ਬੁੱਧਵਾਰ ਸਵੇਰੇ, ਮਹਾਨ ਅਦਾਕਾਰ ਧਰਮਿੰਦਰ ਨੂੰ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ, ਜਿੱਥੇ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਦਾਖਲ ਕਰਵਾਇਆ ਗਿਆ ਸੀ।
ਧਰਮਿੰਦਰ ਨੂੰ ਬੁੱਧਵਾਰ ਸਵੇਰੇ 7:30 ਵਜੇ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਹੁਣ ਡਾਕਟਰ ਅਤੇ ਪਰਿਵਾਰ ਦੀ ਦੇਖ-ਰੇਖ ਹੇਠ ਹੀ ਧਰਮਿੰਦਰ ਦਾ ਇਲਾਜ ਕੀਤਾ ਜਾਵੇਗਾ ਅਤੇ ਉਹਨਾਂ ਦਾ ਇਹ ਇਲਾਜ ਘਰ ਦੇ ਵਿੱਚ ਹੀ ਕੀਤਾ ਜਾਵੇਗਾ। ਉਹਨਾਂ ਨੂੰ ਸੋਮਵਾਰ ਨੂੰ ਹਸਪਾਤਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਮੌਤ ਦੀਆਂ ਝੂਠੀਆਂ ਖ਼ਬਰਾਂ ਮੀਡੀਆਂ ਉੱਤੇ ਫੈਲ ਗਈਆਂ ਸਨ। ਇਸ ਤੋਂ ਬਾਅਦ ਮੀਡੀਆਂ ਦੀਆਂ ਝੂਠੀਆਂ ਖ਼ਬਰਾਂ ਪ੍ਰਤੀ ਪਰਿਵਾਰ ਨੇ ਸਖ਼ਤ ਇਤਰਾਜ਼ ਜਿਤਾਇਆ ਸੀ।
ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਧਰਮਿੰਦਰ ਦੀ ਸਿਹਤ ਸਥਿਰ ਹੈ ਅਤੇ ਉਹ ਠੀਕ ਹੋ ਰਹੇ ਹਨ। ਸੰਨੀ ਦਿਓਲ ਦੀ ਟੀਮ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਅਸੀਂ ਮੀਡੀਆ ਅਤੇ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਉਹ ਕਿਸੇ ਵੀ ਹੋਰ ਅਟਕਲਾਂ ਤੋਂ ਗੁਰੇਜ਼ ਕਰਨ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਅਤੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਅਤੇ ਉਹਨਾਂ ਨੂੰ ਘਰ ਵਾਪਸ ਜਾਣ ਲਈ ਕਹਿ ਦਿੱਤਾ।


