Begin typing your search above and press return to search.

Sukhjinder Singh Randhawa ਨੇ ਮਨਰੇਗਾ ਕਾਨੂੰਨ ’ਚ ਕੀਤੇ ਗਏ ਬਦਲਾਅ ਨੂੰ ਲੈ ਕੇ ਘੇਰੀ ਕੇਂਦਰ ਸਰਕਾਰ

ਕਾਂਗਰਸ ਪਾਰਟੀ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਹੁਸ਼ਿਆਰਪੁਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦੇ ਹੋਏ ਮਨਰੇਗਾ ਸਕੀਮ ਦਾ ਨਾਮ ਬਦਲਣ ਤੇ ਕੇਂਦਰ ਸਰਕਾਰ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਇਸ ਦਾ ਨਾਮ ਬਦਲ ਕੇ ਲੋਕਾਂ ਨੂੰ ਭੁਲੇਖਾ ਪਾ ਕੇ ਇਸ ਸਕੀਮ ਨੂੰ ਖਤਮ ਕਰ ਦੇਵੇਗੀ।

Sukhjinder Singh Randhawa ਨੇ ਮਨਰੇਗਾ ਕਾਨੂੰਨ ’ਚ ਕੀਤੇ ਗਏ ਬਦਲਾਅ ਨੂੰ ਲੈ ਕੇ ਘੇਰੀ ਕੇਂਦਰ ਸਰਕਾਰ
X

Gurpiar ThindBy : Gurpiar Thind

  |  30 Dec 2025 2:22 PM IST

  • whatsapp
  • Telegram

ਹੁਸ਼ਿਆਰਪੁਰ : ਕਾਂਗਰਸ ਪਾਰਟੀ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਹੁਸ਼ਿਆਰਪੁਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦੇ ਹੋਏ ਮਨਰੇਗਾ ਸਕੀਮ ਦਾ ਨਾਮ ਬਦਲਣ ਤੇ ਕੇਂਦਰ ਸਰਕਾਰ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਇਸ ਦਾ ਨਾਮ ਬਦਲ ਕੇ ਲੋਕਾਂ ਨੂੰ ਭੁਲੇਖਾ ਪਾ ਕੇ ਇਸ ਸਕੀਮ ਨੂੰ ਖਤਮ ਕਰ ਦੇਵੇਗੀ।



ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਆਉਣ ਵਾਲੀ ਪੰਜ ਤਰੀਕ ਤੋਂ ਇੱਕ ਮੁਹਿਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਮਨਰੇਗਾ ਵਰਕਰਾਂ ਦੇ ਦਸਤਖ਼ਤ ਲੈ ਕੇ ਪੂਰੇ ਇੰਡੀਆ ਦੇ ਵਿੱਚ ਇਹ ਕੇਂਦਰ ਸਰਕਾਰ ਖਿਲਾਫ ਪ੍ਰੋਟੈਸਟ ਕੀਤਾ ਜਾਵੇਗਾ। ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਨੂੰ ਜਿੱਤਿਆ ਸੀ ਉਸੀ ਤਰ੍ਹਾਂ ਕੇਂਦਰ ਤੋਂ ਇਸ ਸਕੀਮ ਦੇ ਤਹਿਤ ਵੀ ਜਿੱਤ ਪ੍ਰਾਪਤ ਕੀਤੀ ਜਾਵੇਗੀ।



ਹੁਸ਼ਿਆਰਪੁਰ ਪਹੁੰਚੇ ਕਾਂਗਰਸੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਅਪਰੇਸ਼ਨ ਸਿੰਧੂਰ ’ਤੇ ਸਵਾਲ ਚੱਕਦੇ ਹੋਏ ਕਿਹਾ ਕਿ ਜੇਕਰ ਅਮਰੀਕਾ ਵਰਗੇ ਦੇਸ਼ ਕਿਸੇ ਮਿਸ਼ਨ ਨੂੰ ਲਾਈਵ ਚਲਾ ਸਕਦੇ ਹਨ ਤਾਂ ਇੰਡੀਆ ਨੂੰ ਵੀ ਅਪਰੇਸ਼ਨ ਸਿੰਧੂਰ ’ਤੇ ਲਾਈਵ ਚਲਾਉਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਭਾਰਤ ਵਾਸੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਡੀਆ ਵੱਲੋਂ ਉਹਨਾਂ ਦੇ ਕਿੰਨੇ ਅਤਵਾਦੀ ਮਾਰੇ ਗਏ ਹਨ ਭਾਰਤ ਨੂੰ ਪਾਕਿਸਤਾਨ ਨਾਲ ਦੋ ਟੁੱਕ ਗੱਲ ਕਰਨੀ ਚਾਹੀਦੀ ਹੈ।


ਪੰਜਾਬ ਵਿੱਚ ਆਏ ਦਿਨ ਹੀ ਚੱਲ ਰਹੀਆਂ ਗੋਲੀਆਂ ਅਤੇ ਆ ਰਹੀਆਂ ਧਰਮੀ ਭਰੀਆਂ ਕਾਲਾਂ ਤੇ ਸੁਖਜਿੰਦਰ ਰੰਧਾਵਾ ਨੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਜਿਸ ਸਟੇਟ ਦਾ ਮੁੱਖ ਮੰਤਰੀ ਸੰਜੀਦਾ ਨਾ ਹੋਵੇ ਉੱਥੇ ਕਾਨੂੰਨ ਦੀ ਸਥਿਤੀ ਅਜਿਹੀ ਹੀ ਹੋਵੇਗੀ, ਰੰਧਾਵਾ ਨੇ ਕਿਹਾ ਕਿ ਚਾਰ ਸਾਲਾਂ ਦੇ ਵਿੱਚ ਕੋਈ ਪੱਕਾ ਡੀਜੀਪੀ ਤਾਂ ਪੰਜਾਬ ਨੂੰ ਇਹ ਸਰਕਾਰ ਦੇ ਨਹੀਂ ਸਕੀ ਹੋਰ ਇਸ ਸਰਕਾਰ ਤੋਂ ਕੀ ਆਸ ਕੀਤੀ ਜਾ ਸਕਦੀ ਹੈ।



ਨਵਜੋਤ ਕੌਰ ਸਿੱਧੂ ਦੇ ਸਵਾਲ ’ਤੇ ਜਵਾਬ ਦਿੰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਉਨ੍ਹਾਂ ਦੀ ਪਾਰਟੀ ਵਿੱਚ ਨਹੀਂ ਹੈ ਅਤੇ ਉਸਨੇ ਜੋ ਪੈਸਿਆਂ ਵਾਲਾ ਬਿਆਨ ਦਿੱਤਾ ਸੀ ਉਸ ਤੋਂ ਵੀ ਉਹ ਮੁੱਕਰ ਚੁੱਕੀ ਹੈ

Next Story
ਤਾਜ਼ਾ ਖਬਰਾਂ
Share it