India-Pakistan T20 World Cup ਮੈਚ ਦੇਖਣ ਵਾਲੇ ਦਰਸ਼ਕਾ ਨੂੰ ਨਹੀਂਂ ਮਿਲ ਰਹੀਆਂ ਟਿਕਟਾਂ, ਵੈੱਬਸਾਈਟ ਹੋਈ ਕਰੈਸ਼
ਟੀ-20 ਵਿਸ਼ਵ ਕੱਪ 2026, ਇੱਕ ਦਹਾਕੇ ਬਾਅਦ ਉਪ-ਮਹਾਂਦੀਪ ਵਿੱਚ ਵਾਪਸ ਹੋਣ ਜਾ ਰਿਹਾ। ਇਹ 7 ਫਰਵਰੀ ਨੂੰ ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਸ਼ੁਰੂ ਹੋਣ ਵਾਲਾ ਹੈ।

By : Gurpiar Thind
ਦਿੱਲੀ : ਟੀ-20 ਵਿਸ਼ਵ ਕੱਪ 2026, ਇੱਕ ਦਹਾਕੇ ਬਾਅਦ ਉਪ-ਮਹਾਂਦੀਪ ਵਿੱਚ ਵਾਪਸ ਹੋਣ ਜਾ ਰਿਹਾ। ਇਹ 7 ਫਰਵਰੀ ਨੂੰ ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਸ਼ੁਰੂ ਹੋਣ ਵਾਲਾ ਹੈ। ਪਹਿਲੀ ਵਾਰ, ਇਸ ਆਈ.ਸੀ.ਸੀ. ਮੈਗਾ-ਈਵੈਂਟ ਵਿੱਚ ਪੰਜ ਮਹਾਂਦੀਪਾਂ ਦੀਆਂ 20 ਟੀਮਾਂ ਇੱਕ ਟਰਾਫੀ ਲਈ ਮੁਕਾਬਲਾ ਕਰਨਗੀਆਂ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ, ਕ੍ਰਿਕਟ ਨੂੰ ਲੈ ਕੇ ਬਹੁਤ ਚਰਚਾ ਹੋਈ ਹੈ, ਪਰ ਫੇਰ ਵੀ ਪ੍ਰਸੰਸਕਾਂ ਵਿੱਚ ਨਰਾਜ਼ਗੀ ਦੇਖੀ ਜਾ ਰਹੀ ਹੈ।
ਪਾਕਿਸਤਾਨ ਆਪਣੇ ਮੈਚ ਭਾਰਤ ਵਿੱਚ ਨਹੀਂ ਖੇਡੇਗਾ। ਇੱਕ ਨਿਰਪੱਖ ਸਥਾਨ 'ਤੇ ਜਾਣ ਨਾਲ ਕੋਲੰਬੋ ਨੂੰ 15 ਫਰਵਰੀ, 2026 ਨੂੰ ਭਾਰਤ-ਪਾਕਿਸਤਾਨ ਦੇ ਵੱਡੇ ਮੁਕਾਬਲੇ ਦੀ ਮੇਜ਼ਬਾਨੀ ਕਰਨ ਦਾ ਵੱਡਾ ਮੌਕਾ ਮਿਲਿਆ ਹੈ। ਇਹ ਬਲਾਕਬਸਟਰ ਮੈਚ ਟੂਰਨਾਮੈਂਟ ਵਿੱਚ ਉਤਸ਼ਾਹ ਵਧਾਏਗਾ ਪਰ ਇਸ ਤੋਂ ਪਹਿਲਾਂ ਪ੍ਰਸ਼ੰਸਕਾਂ ਵਿੱਚ ਇੱਕ ਭਾਰੀ ਨਰਾਜਗੀ ਦੇਖੀ ਜਾ ਰਹੀ ਹੈ।
ਦਰਅਸਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਟੀ-20 ਵਿਸ਼ਵ ਕੱਪ 2026 ਦਾ ਮੈਚ 15 ਫਰਵਰੀ ਨੂੰ ਕੋਲੰਬੋ ਵਿੱਚ ਖੇਡਿਆ ਜਾਵੇਗਾ। ਇਸ ਹਾਈ-ਵੋਲਟੇਜ ਮੈਚ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੁੰਦੇ ਹੀ ਅਧਿਕਾਰਤ ਵੈੱਬਸਾਈਟ ਕਰੈਸ਼ ਹੋ ਗਈ। ਰਿਪੋਰਟਾਂ ਦੇ ਅਨੁਸਾਰ, ਵੈੱਬਸਾਈਟ 'ਤੇ ਟਿਕਟਾਂ ਦੀ ਟ੍ਰੈਫਿਕ ਵਿੱਚ ਅਚਾਨਕ ਵਾਧਾ ਹੋਇਆ, ਜਿਸ ਕਾਰਨ ਸਰਵਰ ਦਬਾਅ ਹੇਠ ਆਉਣ ਕਾਰਣ ਕਰੈਸ਼ ਹੋ ਗਿਆ।
ਭਾਰਤ-ਪਾਕਿਸਤਾਨ ਟੀ-20 ਵਿਸ਼ਵ ਕੱਪ ਮੈਚ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੁੰਦੇ ਹੀ ਅਧਿਕਾਰਤ ਵੈੱਬਸਾਈਟ, ਬੁੱਕ ਮਾਈ ਸ਼ੋਅ ਕਰੈਸ਼ ਹੋ ਗਈ। ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਲਈ ਟਿਕਟਾਂ ਦੀ ਵਿਕਰੀ ਦੇ ਦੂਜੇ ਪੜਾਅ ਦੇ ਸ਼ੁਰੂ ਹੋਣ ਤੋਂ ਕੁਝ ਮਿੰਟ ਬਾਅਦ, ਕੋਲੰਬੋ ਵਿੱਚ ਇਸ ਬਹੁਤ ਜ਼ਿਆਦਾ ਉਡੀਕੇ ਗਏ ਮੈਚ ਦੀ ਭਾਰੀ ਮੰਗ ਸੀ। ਭਾਰਤ-ਪਾਕਿਸਤਾਨ ਮੈਚ ਲਈ ਟਿਕਟਾਂ ਨੂੰ ਇਸ ਪੜਾਅ ਵਿੱਚ ਸ਼ਾਮਲ ਕੀਤਾ ਗਿਆ, ਜਿਸ ਕਾਰਨ ਵੈੱਬਸਾਈਟ 'ਤੇ ਟ੍ਰੈਫਿਕ ਵਿੱਚ ਅਚਾਨਕ ਵਾਧਾ ਹੋਇਆ। ਵੈੱਬਸਾਈਟ ਦੇ ਸਰਵਰ ਦਬਾਅ ਨੂੰ ਸੰਭਾਲਣ ਵਿੱਚ ਅਸਮਰੱਥ ਸਨ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਇੱਕੋ ਸਮੇਂ ਲੌਗਇਨ ਕਰਨ ਅਤੇ ਟਿਕਟਾਂ ਖਰੀਦਣ ਦੀ ਕੋਸ਼ਿਸ਼ ਕਰਨ ਕਾਰਨ ਕਰੈਸ਼ ਹੋ ਗਏ।
ਬਹੁਤ ਸਾਰੇ ਉਪਭੋਗਤਾਵਾਂ ਨੇ ਅਸਫਲ ਲੈਣ-ਦੇਣ ਅਤੇ ਲੰਬੇ ਇੰਤਜ਼ਾਰ ਦੇ ਸਮੇਂ ਦੀ ਸ਼ਿਕਾਇਤ ਕੀਤੀ। ਇੱਕੋ ਸਮੇਂ ਜ਼ਿਆਦਾ ਗਿਣਤੀ ਵਿੱਚ ਬੇਨਤੀਆਂ ਹੋਣ ਕਾਰਨ ਸਰਵਰ ਕਰੈਸ਼ ਹੋ ਗਏ। ਭਾਰਤ ਅਤੇ ਪਾਕਿਸਤਾਨ ਵਿਚਕਾਰ ਇਹ ਬਹੁਤ ਹੀ ਉਡੀਕਿਆ ਜਾਣ ਵਾਲਾ ਮੈਚ 15 ਫਰਵਰੀ ਨੂੰ ਖੇਡਿਆ ਜਾਵੇਗਾ।
ਭਾਰਤ ਨੇ ਆਉਣ ਵਾਲੇ ਟੀ-20 ਵਿਸ਼ਵ ਕੱਪ ਲਈ ਆਪਣੀ ਸ਼ੁਰੂਆਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਨੇ ਅਜੇ ਤੱਕ ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਹੈ। ਸੂਰਿਆਕੁਮਾਰ ਯਾਦਵ ਨੂੰ ਟੀਮ ਇੰਡੀਆ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਟੀ-20 ਵਿਸ਼ਵ ਕੱਪ ਲਈ ਗਰੁੱਪ ਏ ਵਿੱਚ ਅਮਰੀਕਾ, ਨਾਮੀਬੀਆ ਅਤੇ ਨੀਦਰਲੈਂਡ ਦੇ ਨਾਲ ਰੱਖਿਆ ਗਿਆ ਹੈ।
ਭਾਰਤੀ ਟੀਮ ਦੇ ’ਚ ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੰਜੂ ਸੈਮਸਨ, ਸ਼ਿਵਮ ਦੂਬੇ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ, ਕੁਲਦੀਪ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ ਅਤੇ ਰਿੰਕੂ ਸਿੰਘ ਸ਼ਾਮਲ ਰਹਿਣਗੇ।
ਹੁਣ ਤੱਕ ਭਾਰਤ-ਪਾਕਿਸਤਾਨ ਟੀ-20 ਵਿਸ਼ਵ ਕੱਪ ਰਿਕਾਰਡ ਕੀ ਰਿਹਾ ਇਸ ਬਾਰੇ ਵੀ ਜਾਣਦੇ ਹਾ:
ਪਾਕਿਸਤਾਨ ਦਾ ਟੀ-20 ਵਿਸ਼ਵ ਕੱਪ ਵਿੱਚ ਭਾਰਤ ਵਿਰੁੱਧ ਰਿਕਾਰਡ ਚੰਗਾ ਨਹੀਂ ਹੈ। ਟੀ-20 ਵਿਸ਼ਵ ਕੱਪ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਹੁਣ ਤੱਕ ਕੁੱਲ ਅੱਠ ਮੈਚ ਖੇਡੇ ਗਏ ਹਨ। ਭਾਰਤ ਨੇ ਇਨ੍ਹਾਂ ਵਿੱਚੋਂ ਸੱਤ ਮੈਚ ਜਿੱਤ ਕੇ ਇੱਕ ਪਾਸੜ ਦਬਦਬਾ ਬਣਾਈ ਰੱਖਿਆ ਹੈ। ਦੂਜੇ ਪਾਸੇ, ਪਾਕਿਸਤਾਨ ਇੱਕ ਮੈਚ ਜਿੱਤਣ ਵਿੱਚ ਕਾਮਯਾਬ ਰਿਹਾ।


