Begin typing your search above and press return to search.

ਮੱਤਭੇਦਾਂ ਦੀਆਂ ਰਿਪੋਰਟਾਂ ਦਰਮਿਆਨ ਸੰਜੇ ਸਿੰਘ ਦੀ ਅਗਵਾਈ 'ਚ ਸੀਐਮ ਮਾਨ ਅਤੇ ਪੰਜਾਬ ਦੇ ਸਪੀਕਰ ਨਾਲ ਹੋਈ ਅਹਿਮ ਮੀਟਿੰਗ

ਕਿਹਾ ਜਾ ਰਿਹਾ ਹੈ ਕਿ ਇਹ ਮੀਟਿੰਗ ਸੰਜੇ ਸਿੰਘ ਨੇ ਅਗਵਾਈ ਵਿੱਚ ਹੀ ਕੀਤੀ ਗਈ ਹੈ, ਜਿਸ 'ਚ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀ ਜ਼ਰੂਰੀ ਮੰਨਿਆ ਜਾ ਰਿਹਾ ਹੈ

ਮੱਤਭੇਦਾਂ ਦੀਆਂ ਰਿਪੋਰਟਾਂ ਦਰਮਿਆਨ ਸੰਜੇ ਸਿੰਘ ਦੀ ਅਗਵਾਈ ਚ ਸੀਐਮ ਮਾਨ ਅਤੇ ਪੰਜਾਬ ਦੇ ਸਪੀਕਰ ਨਾਲ ਹੋਈ ਅਹਿਮ ਮੀਟਿੰਗ
X

lokeshbhardwajBy : lokeshbhardwaj

  |  20 July 2024 9:52 AM IST

  • whatsapp
  • Telegram

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ੁੱਕਰਵਾਰ ਨੂੰ 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਮੌਜੂਦਗੀ 'ਚ ਮੀਟਿੰਗ ਕੀਤੀ । ਮੀਡੀਆ ਰਿਪੋਰਟਸ ਦੀ ਜਾਣਕਾਰੀ ਅਨੁਸਾਰ, ਇਹ ਮੀਟਿੰਗ ਉਸ ਸਮੇਂ ਹੋਈ ਜਿਸ ਵੇਲੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਮਾੜੇ ਪ੍ਰਦਰਸ਼ਨ ਅਤੇ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਲਈ ਸਪੀਕਰ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੁਲਾਕਾਤ ਕਰਾਵਾਉਣ ਦੀ ਚਰਚਾਵਾਂ ਚੱਲ ਰਹੀਆਂ ਸਨ । ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਇਕਾਂ ਨੂੰ ਨਾਲ ਲੈ ਕੇ ਸੁਨੀਤਾ ਕੇਜਰੀਵਾਲ ਨਾਲ ਮੀਟਿੰਗ ਕਰਨ ਦੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਗਿਆ ਹੈ । ਕਿਹਾ ਜਾ ਰਿਹਾ ਹੈ ਕਿ ਇਹ ਮੀਟਿੰਗ ਸੰਜੇ ਸਿੰਘ ਨੇ ਅਗਵਾਈ ਵਿੱਚ ਹੀ ਕੀਤੀ ਗਈ ਹੈ, ਜਿਸ 'ਚ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀ ਜ਼ਰੂਰੀ ਮੰਨਿਆ ਜਾ ਰਿਹਾ ਹੈ । ਮੀਡੀਆ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਾਜ ਸਭਾ ਮੈਂਬਰ ਸੰਜੇ ਸਿੰਘ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਦੀਆਂ ਯੋਜਨਾਵਾਂ ਦਾ ਐਲਾਨ ਕਰਨ ਲਈ ਵੀਰਵਾਰ ਤੋਂ ਹੀ ਚੰਡੀਗੜ੍ਹ ਵਿਚ ਦੱਸੇ ਜਾ ਰਹੇ ਹਨ । ਇਹ ਵੀ ਕਿਹਾ ਜਾ ਰਿਹਾ ਹੈ ਕਿ 'ਆਪ' ਨੇ ਹਰਿਆਣਾ 'ਵਿਧਾਨ ਸਭਾ ਚੋਣਾ 'ਚ ਇਕੱਲੇ ਹੀ ਮੈਦਾਨ ਚ ਉੱਤਰਨ ਦਾ ਫੈਸਲਾ ਕੀਤਾ ਹੈ । ਕਿਆਸਾਂ ਇਹ ਵੀ ਲੱਗ ਰਹੀਆਂ ਨੇ ਕਿ 'ਆਪ' ਪਾਰਟੀ ਸਾਰੀਆਂ 90 ਵਿਧਾਨ ਸਭਾ ਸੀਟਾਂ 'ਤੇ ਚੋਣ ਲੜ ਸਕਦੀ ਹੈ ।

Next Story
ਤਾਜ਼ਾ ਖਬਰਾਂ
Share it