Begin typing your search above and press return to search.

Reliance Jio ਨੇ ਕੀਤੇ ਇਹ 3 ਸਸਤੇ ਪਲਾਨ ਲਾਂਚ,ਗਾਹਕਾਂ ਨੂੰ ਮਿਲੀ ਵੱਡੀ ਰਾਹਤ

ਇਹ ਪ੍ਰੀਪੇਡ ਪਲਾਨ ਸਟੈਂਡ-ਅਲੋਨ ਨਹੀਂ ਹਨ ਪਰ ਮੌਜੂਦਾ ਪਲਾਨ ਲਈ ਐਡ-ਆਨ ਹੋ ਸਕਣਗੇ । ਜ਼ਿਕਰਯੋਗ ਹੈ ਕਿ ਇਨ੍ਹਾਂ ਲਈ ਉਪਭੋਗਤਾ ਕੋਲ 5G ਸਪੋਰਟ ਡਿਵਾਈਸ ਹੋਣਾ ਜ਼ਰੂਰੀ ਹੈ ।

Reliance Jio ਨੇ ਕੀਤੇ ਇਹ 3 ਸਸਤੇ ਪਲਾਨ ਲਾਂਚ,ਗਾਹਕਾਂ ਨੂੰ ਮਿਲੀ ਵੱਡੀ ਰਾਹਤ
X

lokeshbhardwajBy : lokeshbhardwaj

  |  12 July 2024 10:11 AM IST

  • whatsapp
  • Telegram

ਭਾਰਤ ਚ ਮਸ਼ਹੂਰ ਕੰਪਨੀ Reliance ਨੇ ਇਹ ਤਿੰਨ ਨਵੇਂ ਰਿਚਾਰਜ ਪਲਾਨ ਲਾਂਚ ਕਰ ਦਿੱਤੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਪ੍ਰੀਪੇਡ ਪਲਾਨ ਸਟੈਂਡ-ਅਲੋਨ ਨਹੀਂ ਹਨ ਪਰ ਮੌਜੂਦਾ ਪਲਾਨ ਲਈ ਐਡ-ਆਨ ਹੋ ਸਕਣਗੇ । ਜ਼ਿਕਰਯੋਗ ਹੈ ਕਿ ਇਨ੍ਹਾਂ ਲਈ ਉਪਭੋਗਤਾ ਕੋਲ 5G ਸਪੋਰਟ ਡਿਵਾਈਸ ਹੋਣਾ ਜ਼ਰੂਰੀ ਹੈ, ਤਾਂ ਯੂਜਰਜ਼ ਇਹ ਨਵੇਂ ਪਲਾਨ ਨਾਲ ਅਨਲਿਮਟਿਡ 5G ਕਨੈਕਟੀਵਿਟੀ ਦੀ ਕਰ ਸਕਦੇ ਨੇ । ਹਾਲਾਂਕਿ, ਅਨਲਿਮਟਿਡ 5G ਡੇਟਾ ਤਾਂ ਹੀ ਉਪਲਬਧ ਹੋਵੇਗਾ ਜੇਕਰ ਇਹ Jio True 5G ਨੈੱਟਵਰਕ ਨਾਲ ਕਨੈਕਟ ਹੈ ਅਤੇ ਡਿਵਾਈਸ ਵਿੱਚ 5G ਸਪੋਰਟ ਵੀ ਹੋਣੀ ਚਾਹੀਦੀ ਹੈ। ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਲੋਕ 1.5 ਜੀਬੀ ਡਾਟਾ ਯੂਜ਼ ਕਰਦੇ ਨੇ ਜਿਸ ਲਈ ਲੋਕਾਂ ਵੱਲੋਂ ਇਹ ਜ਼ਿਆਦਾਤਰ ਸਰਚ ਕੀਤਾ ਜਾਂਦਾ ਸੀ ਸਭ ਤੋਂ ਸਸਤਾ 1.5 ਜੀਬੀ ਦਾ ਪਲਾਨ ਕਿਸ ਕੰਪਨੀ ਤੋਂ ਮਿਲ ਸਕਦਾ ਹੈ । ਤੁਹਾਨੂੰ ਦੱਦਈਏ ਕਿ ਹੁਣ Jio ਵੱਲੋਂ ਟਰੂ ਅਨਲਿਮਟਿਡ ਅਪਗ੍ਰੇਡ' ਐਡ-ਆਨ ਪਲਾਨ ਪੇਸ਼ ਕਰ ਦਿਤੇ ਹਨ। Jio 239 ਰੁਪਏ ਚ 22 ਦਿਨਾਂ ਲਈ 1.5GB ਡਾਟਾ ਦੇ ਨਾਲ Unlimited Calling ਦੀ ਸੁਵਿਧਾ ਆਪਣੇ ਗਾਹਕਾਂ ਨੂੰ ਪ੍ਰਦਾਨ ਕਰਵਾਉਂਦਾ ਹੈ , ਦੱਸਦਈਏ ਕੁਝ ਲੋਕ ਇਸ ਡਾਟਾ ਪਲੈਨ ਲਈ ਕਾਫੀ ਵਿਚਾਰ ਕਰਦੇ ਨੇ ਪਰ ਜੇਕਰ ਤੁਹਾਡੇ ਲਈ ਸਭ ਤੋਂ ਸਸਤੇ ਪਲਾਨ ਦੀ ਗੱਲ ਕਰੀਏ ਤਾਂ ਉਸ ਬਾਰੇ ਹੇਠਾਂ ਦਿੱਤੀ ਜਾਣਕਾਰੀ ਤੁਹਾਡੀ ਮਦਦ ਕਰ ਸਕਦੀ ਹੈ।

ਜਾਣੋ ਰਿਲਾਇੰਸ ਜਿਓ ਦੇ ਨਵੇਂ ਪ੍ਰੀਪੇਡ ਪਲਾਨ

ਰਿਲਾਇੰਸ ਡਿਜੀਟਲ ਜਿਓ ਨੇ ਹੁਣ 151 ਰੁਪਏ ਦਾ ਪਲਾਨ: ਇਹ ਐਡ-ਆਨ ਪਲਾਨ 4G ਡਾਟਾ ਨਾਲ 9GB ਹਾਈ-ਸਪੀਡ ਡਾਟਾ ਦੀ ਪੇਸ਼ਕਸ਼ ਕਰਦਾ ਹੈ। ਜਦੋਂ ਕਿ 5G ਨੈੱਟਵਰਕ ਉਤੇ ਇਹ ਅਸੀਮਤ ਹਾਈ-ਸਪੀਡ ਡਾਟਾ ਪ੍ਰਦਾਨ ਕਰਦਾ ਹੈ। (Jio True 5G ਨੈੱਟਵਰਕ 'ਤੇ 5G ਡਿਵਾਈਸਾਂ ਲਈ) 101 ਰੁਪਏ ਦਾ ਪਲਾਨ: ਇਸ ਪਲਾਨ ਦੇ ਤਹਿਤ 4G ਇੰਟਰਨੈੱਟ 'ਤੇ 6GB ਹਾਈ-ਸਪੀਡ ਡਾਟਾ ਮਿਲਦਾ ਹੈ। ਦੂਜੇ ਪਾਸੇ, 5G ਇੰਟਰਨੈੱਟ ਉਤੇ ਅਸੀਮਤ 5G ਡਾਟਾ ਉਪਲਬਧ ਹੈ। (Jio True 5G ਨੈੱਟਵਰਕ 'ਤੇ 5G ਡਿਵਾਈਸਾਂ ਲਈ) 51 ਰੁਪਏ ਦਾ ਪਲਾਨ: ਆਖਰੀ ਪਲਾਨ 51 ਰੁਪਏ ਦਾ ਹੈ ਜੋ 4GB ਡਾਟਾ ਦੇ ਨਾਲ 3GB ਹਾਈ ਸਪੀਡ ਡਾਟਾ ਦੀ ਪੇਸ਼ਕਸ਼ ਕਰਦਾ ਹੈ। ਇਸ ਤੋਂ ਇਲਾਵਾ 5ਜੀ ਇੰਟਰਨੈੱਟ 'ਤੇ ਦੂਜੇ ਦੋ ਪਲਾਨ ਦੀ ਤਰ੍ਹਾਂ ਯੂਜ਼ਰਸ ਨੂੰ ਅਨਲਿਮਟਿਡ ਹਾਈ ਸਪੀਡ ਡਾਟਾ ਦਿੱਤਾ ਜਾਂਦਾ ਹੈ। (Jio True 5G ਨੈੱਟਵਰਕ 'ਤੇ 5G ਡਿਵਾਈਸਾਂ ਲਈ)


Next Story
ਤਾਜ਼ਾ ਖਬਰਾਂ
Share it