Begin typing your search above and press return to search.

ਚਤੁਰਵੇਦੀ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਨੇ ਚੰਡੀਗੜ੍ਹ ਲਾਇਆ ਡੇਰਾ, ਸੈਕਟਰ 3 ਥਾਣੇ ਦੇ ਬਾਹਰ ਬੈਠੇ 200 ਤੋਂ ਵੱਧ ਪੁਲਿਸ ਮੁਲਾਜ਼ਮ

ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਵਿੱਚ ਖਿੱਚੋ-ਤਾਣ ਚੱਲ ਰਹੀ ਹੈ ਕਿਉਂਕਿ ਰਾਜ ਸਭਾ ਵਿਚ ਪੰਜਾਬ ਦੀ ਇਕੋ ਇਕ ਸੀਟ ਲਈ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰਨ ਵਾਲੇ ਨਵਨੀਤ ਚਤੁਰਵੇਦੀ ਨੂੰ ਕਾਬੂ ਕਰਨ ਲਈ ਪੰਜਾਬ ਪੁਲੀਸ ਦੇ 200 ਤੋਂ ਵੱਧ ਮੁਲਾਜ਼ਮ ਸੈਕਟਰ 3 ਪੁਲੀਸ ਥਾਣੇ ਦੇ ਬਾਹਰ ਤਾਇਨਾਤ ਹਨ। ਇਨ੍ਹਾਂ ਪੁਲੀਸ ਮੁਲਾਜ਼ਮਾਂ ਵੱਲੋਂ ਚਤੁਰਵੇਦੀ ਦੇ ਥਾਣੇ ਵਿੱਚੋਂ ਬਾਹਰ ਆਉਣ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

ਚਤੁਰਵੇਦੀ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਨੇ ਚੰਡੀਗੜ੍ਹ ਲਾਇਆ ਡੇਰਾ, ਸੈਕਟਰ 3 ਥਾਣੇ ਦੇ ਬਾਹਰ ਬੈਠੇ 200 ਤੋਂ ਵੱਧ ਪੁਲਿਸ ਮੁਲਾਜ਼ਮ
X

Makhan shahBy : Makhan shah

  |  15 Oct 2025 4:43 PM IST

  • whatsapp
  • Telegram

ਚੰਡੀਗੜ੍ਹ (ਗੁਰਪਿਆਰ ਥਿੰਦ) : ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਵਿੱਚ ਖਿੱਚੋ-ਤਾਣ ਚੱਲ ਰਹੀ ਹੈ ਕਿਉਂਕਿ ਰਾਜ ਸਭਾ ਵਿਚ ਪੰਜਾਬ ਦੀ ਇਕੋ ਇਕ ਸੀਟ ਲਈ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰਨ ਵਾਲੇ ਨਵਨੀਤ ਚਤੁਰਵੇਦੀ ਨੂੰ ਕਾਬੂ ਕਰਨ ਲਈ ਪੰਜਾਬ ਪੁਲੀਸ ਦੇ 200 ਤੋਂ ਵੱਧ ਮੁਲਾਜ਼ਮ ਸੈਕਟਰ 3 ਪੁਲੀਸ ਥਾਣੇ ਦੇ ਬਾਹਰ ਤਾਇਨਾਤ ਹਨ। ਇਨ੍ਹਾਂ ਪੁਲੀਸ ਮੁਲਾਜ਼ਮਾਂ ਵੱਲੋਂ ਚਤੁਰਵੇਦੀ ਦੇ ਥਾਣੇ ਵਿੱਚੋਂ ਬਾਹਰ ਆਉਣ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।


ਚੰਡੀਗੜ੍ਹ ਪੁਲੀਸ ਨੇ ਜੈਪੁਰ ਨਾਲ ਸਬੰਧਤ ਨਵਨੀਤ ਚਤੁਰਵੇਦੀ ਨੂੰ ਇਹ ਕਹਿੰਦਿਆਂ ਪੁਲੀਸ ਥਾਣੇ ਸਟੇਸ਼ਨ ਵਿੱਚ ਰੱਖਿਆ ਹੈ ਕਿ ਉਹ ਉਸ ਦੀ ਸੁਰੱਖਿਆ ਕਰ ਰਹੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਸ ਦੇ ਵਕੀਲ ਅਦਾਲਤ ਵਿੱਚ ਪੇਸ਼ਗੀ ਜ਼ਮਾਨਤ ਲਈ ਚਾਰਾਜੋਈ ਦੇ ਨਾਲ ਰਾਜ ਸਭਾ ਲਈ ਉਸ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਦੀ ਜਾਂਚ ਵੀ ਮੰਗ ਰਹੇ ਹਨ। ਥਾਣੇ ਦੇ ਬਾਹਰ ਮੌਜੂਦ ਸੀਨੀਅਰ ਪੁਲੀਸ ਅਧਿਕਾਰੀਆਂ ਵਿੱਚ ਰੋਪੜ ਪੁਲੀਸ ਦੇ ਐਸਪੀ ਜੀ ਐੱਸ ਗੋਸਲ ਵੀ ਸ਼ਾਮਲ ਹਨ।


ਚਤੁਰਵੇਦੀ ਨੇ 24 ਅਕਤੂਬਰ ਨੂੰ ਹੋਣ ਵਾਲੀ ਰਾਜ ਸਭਾ ਦੀ ਜ਼ਿਮਨੀ ਲਈ ਨਾਮਜ਼ਦਗੀ ਪੱਤਰਾਂ ਦੇ ਦੋ ਸੈੱਟ ਦਾਖਲ ਕੀਤੇ ਸਨ। 6 ਅਕਤੂਬਰ ਨੂੰ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਦੇ ਆਪਣੇ ਪਹਿਲੇ ਸੈੱਟ ਵਿੱਚ, ਉਨ੍ਹਾਂ ਨੇ ਦਸ ‘ਆਪ’ ਵਿਧਾਇਕਾਂ ਨੂੰ ਆਪਣੇ ਤਜਵੀਜ਼ਕਾਰ ਵਜੋਂ ਨਾਮਜ਼ਦ ਕੀਤਾ ਸੀ। ਹਾਲਾਂਕਿ ਇਨ੍ਹਾਂ ਕਾਗਜ਼ਾਂ ’ਤੇ ਕਿਸੇ ਵੀ ਵਿਧਾਇਕ ਦੇ ਦਸਤਖਤ ਨਹੀਂ ਸਨ।


ਉਨ੍ਹਾਂ ਨੇ 13 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦਾ ਦੂਜਾ ਸੈੱਟ ਦਾਖਲ ਕੀਤਾ, ਜਿਸ ਵਿੱਚ ਦਸ “ਆਪ” ਵਿਧਾਇਕਾਂ ਦੇ ਨਾਮ ਉਨ੍ਹਾਂ ਦੇ ਤਜਵੀਜ਼ਕਾਰ ਵਜੋਂ ਉਨ੍ਹਾਂ ਦੇ ਦਸਤਖਤਾਂ ਸਮੇਤ ਸਨ।


ਉਸਤੋਂ ਬਾਅਦ ਇਹਨਾਂ 10 ਵਿਧਾਇਕਾਂ ਨੇ ਪੰਜਾਬ ਦੇ ਵੱਖ-ਵੱਖ ਥਾਣਿਆ ਵਿੱਚ ਚਤੁਰਵੇਦੀ ਦੇ ਵਿਰੁੱਧ ਸ਼ਿਕਾਇਤ ਦਰਜ਼ ਕਰਵਾਈ ਸੀ ਅਤੇ ਕਿਹਾ ਸੀ ਕਿ ਨਵਨੀਤ ਚਤੁਰਵੇਦੀ ਨੇ ਫਰਜ਼ੀਵਾੜਾ ਕੀਤਾ ਹੈ, ਜਿਸ ਨੂੰ ਲੈ ਕਿ ਪੰਜਾਬ ਪੁਲਿਸ ਉਸਦੀ ਗ੍ਰਿਫਤਾਰੀ ਕਰਨ ਲਈ ਕੱਲ ਚੰਡੀਗੜ੍ਹ ਪੁਹੰਚੀ ਸੀ ਪਰ ਚੰਡੀਗੜ੍ਹ ਪੁਲਿਸ ਨੇ ਚਤੁਰਵੇਦੀ ਨੂੰ ਸੁਰੱਖਿਆ ਮਹੁੱਈਆ ਕਰਵਾਈ ਹੋਈ ਹੈ ਜਿਸ ਕਰਕੇ ਨਵਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਪਰ ਅੱਜ ਪੰਜਾਬ ਪੁਲੀਸ ਚੰਡੀਗੜ੍ਹ ਸੈਕਟਰ 3 ਥਾਣਾ ਦੇ ਬਹਾਰ ਪੂਰੀ ਨਿਗਰਾਨੀ ਕਰ ਰਹੀ ਹੈ ਕਿ ਜਦੋਂ ਵੀ ਨਵਨੀਤ ਚਤੁਰਵੇਦੀ ਆਵੇਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Next Story
ਤਾਜ਼ਾ ਖਬਰਾਂ
Share it