ਪੰਜਾਬ ਦੇ ਕੈਬਨਿਟ ਮੰਤਰੀ ਡਾ: ਬਲਬੀਰ ਸਿੰਘ ਨੇ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੇ ਭਵਿੱਖ ’ਚ ਖ਼ਤਰੇ ਨੂੰ ਲੈ ਕਿ ਕੇਂਦਰ ਸਰਕਾਰ ਨੂੰ ਪਾਇਆ ਘੇਰਾ
ਕੈਨੇਡਾ ਦੇ ਓਂਟਾਰੀਓ ਵਿੱਚ ਸੈਂਕੜੇ ਪੰਜਾਬੀ ਨੌਜਵਾਨਾਂ ਦੇ ਭਵਿੱਖ ਬਾਰੇ ਖਤਰੇ ਨੂੰ ਕੇ ਪੰਜਾਬ ਦੇ ਸਿਹਤ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੱਡਾ ਵਾਰ ਕੀਤਾ ਹੈ, ਉਹਨਾਂ ਕਿਹਾ ਕਿ ਸਾਡੀ ਕੇਂਦਰ ਦੀ ਸਰਕਾਰ ਐਨੀ ਕਮਜ਼ੋਰ ਹੋਵੇ ਇੱਕ ਬੰਦੇ ’ਤੇ ਹਮਲਾ ਹੁੰਦਾ ਸੀ ਤਾਂ ਤੇ ਕੇਂਦਰ ਦੀ ਸਰਕਾਰ ਨੂੰ ਬਿਪਤਾ ਪੈ ਜਾਂਦੀ ਸੀ ਐਂਬੈਸੀ ਦੇ ਵਿੱਚ ਤਾਰਾਂ ਖੜਕ ਜਾਂਦੀਆਂ ਸੀ।

By : Gurpiar Thind
ਚੰਡੀਗੜ੍ਹ : ਕੈਨੇਡਾ ਦੇ ਓਂਟਾਰੀਓ ਵਿੱਚ ਸੈਂਕੜੇ ਪੰਜਾਬੀ ਨੌਜਵਾਨਾਂ ਦੇ ਭਵਿੱਖ ਬਾਰੇ ਖਤਰੇ ਨੂੰ ਕੇ ਪੰਜਾਬ ਦੇ ਸਿਹਤ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੱਡਾ ਵਾਰ ਕੀਤਾ ਹੈ, ਉਹਨਾਂ ਕਿਹਾ ਕਿ ਸਾਡੀ ਕੇਂਦਰ ਦੀ ਸਰਕਾਰ ਐਨੀ ਕਮਜ਼ੋਰ ਹੋਵੇ ਇੱਕ ਬੰਦੇ ’ਤੇ ਹਮਲਾ ਹੁੰਦਾ ਸੀ ਤਾਂ ਤੇ ਕੇਂਦਰ ਦੀ ਸਰਕਾਰ ਨੂੰ ਬਿਪਤਾ ਪੈ ਜਾਂਦੀ ਸੀ ਐਂਬੈਸੀ ਦੇ ਵਿੱਚ ਤਾਰਾਂ ਖੜਕ ਜਾਂਦੀਆਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਂ ਪਤਾ ਨਹੀਂ ਕੀ ਹੋ ਰਿਹਾ ਜਿਨਾਂ ਦੇ ਮੂੰਹ ਵਿੱਚ ਕੀ ਘੁੰਘਣੀਆਂ ਪੈ ਗਈਆਂ ਹਨ।
ਇਸ ਮੁੱਦੇ ’ਤੇ ਨਾ ਪ੍ਰਧਾਨ ਮੰਤਰੀ ਬੋਲਦਾ ਨਾ ਵਿਦੇਸ਼ ਮੰਤਰੀ ਬੋਲਦਾ ਇਸ ਵੇਲੇ ਉਹਨਾਂ ਨੂੰ ਬੱਚਿਆਂ ਦੀ ਬਾਂਹ ਫੜਨ ਦੀ ਲੋੜ ਹੈ। ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਸੀ ਕਿ ਟਰੰਪ ਮੇਰਾ ਵੱਡਾ ਭਰਾ ਹੈ ਅਤੇ ਹੁਣ ਇਨੀਆਂ ਘਟਨਾਵਾਂ ਵਾਪਰ ਗਈਆਂ ਮੋਦੀ ਨੇ ਇੱਕ ਆਪਣੇ ਮੂੰਹੋਂ ਸ਼ਬਦ ਨਹੀਂ ਬੋਲਿਆ।
ਪੰਜਾਬ ਦੇ ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਅਨੰਦਪੁਰ ਸਾਹਿਬ ਵਿੱਚ ਅੰਬੈਸਡਰਾਂ ਨੂੰ ਬੁਲਾਵਾਂਗੇ ਅਤੇ ਉਨਾਂ ਨੂੰ ਪੰਜਾਬ ਦੇ ਇਤਿਹਾਸ ਤੇ ਪੰਜਾਬ ਦੇ ਵਿਦਿਆਰਥੀਆਂ ਦੀਆਂ ਸਮੱਸਿਆ ਬਾਰੇ ਜਾਣੂ ਕਰਵਾਵਾਂਗੇ ਅਤੇ ਉਹਨਾਂ ਤੋਂ ਮੰਗ ਕਰਾਂਗੇ ਜੋ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਹਨ ਉਹ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣ।
ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਹੋਏ ਭਿਆਨਕ ਐਕਸੀਡੈਂਟ ਤੋਂ ਬਾਅਦ ਹਜ਼ਾਰਾਂ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿੱਚ ਹੈ ਅਤੇ ਉਹਨਾਂ ਉੱਤੇ ਸੰਕਟ ਹੈ ਪਰ ਸਾਡੀ ਕੇਂਦਰ ਸਰਕਾਰ ਇਸ ਨੂੰ ਲੈ ਕਿ ਕੰਮ ਨਹੀਂ ਕਰ ਰਹੀ।


