Begin typing your search above and press return to search.

ਪ੍ਰਧਾਨ ਮੰਤਰੀ ਹਰਿਆਣਵੀਆਂ ਤੇ ਪੰਜਾਬੀਆਂ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ "ਟੋਹਾਣਾ, ਪਾਤੜਾਂ, ਸਮਾਣਾ, ਪਟਿਆਲਾ" ਰੇਲ ਲਿੰਕ ਜਲਦ ਤੋਂ ਜਲਦ ਪ੍ਰਵਾਨ ਕਰਨ : ਪ੍ਰੋ. ਬਡੂੰਗਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਫਿਰੋਜ਼ਪੁਰ - ਦਿੱਲੀ ਬੰਦੇ ਭਾਰਤ ਰੇਲ ਗੱਡੀ ਦੀ ਆਰੰਭਤਾ ਹੋਣ ਦਾ ਸੁਆਗਤ ਕਰਦਿਆਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਭਾਈ ਮੋਦੀ ਤੇ ਰੇਲਵੇ ਮੰਤਰੀ ਦੀ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਹਰਿਆਣਵੀਆਂ ਤੇ ਪੰਜਾਬੀਆਂ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਟੋਹਾਣਾ, ਪਾਤੜਾਂ, ਸਮਾਣਾ, ਪਟਿਆਲਾ ਰੇਲ ਲਿੰਕ ਜਲਦ ਤੋਂ ਜਲਦ ਪ੍ਰਵਾਨ ਕਰਨ : ਪ੍ਰੋ. ਬਡੂੰਗਰ
X

Gurpiar ThindBy : Gurpiar Thind

  |  10 Nov 2025 4:15 PM IST

  • whatsapp
  • Telegram

ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਫਿਰੋਜ਼ਪੁਰ - ਦਿੱਲੀ ਬੰਦੇ ਭਾਰਤ ਰੇਲ ਗੱਡੀ ਦੀ ਆਰੰਭਤਾ ਹੋਣ ਦਾ ਸੁਆਗਤ ਕਰਦਿਆਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਭਾਈ ਮੋਦੀ ਤੇ ਰੇਲਵੇ ਮੰਤਰੀ ਦੀ ਸ਼ਲਾਘਾ ਕੀਤੀ ਹੈ।

ਉਹਨਾਂ ਕਿਹਾ ਕਿ ਇਸ ਟਰੇਨ ਦੇ ਸ਼ੁਰੂ ਹੋਣ ਨਾਲ ਯਾਤਰੂਆ ਨੂੰ ਵੱਡੀ ਸਹੂਲਤ ਮਿਲ ਸਕੇਗੀ ਕਿਉਂਕਿ ਲੋਕਾਂ ਨੂੰ ਦਿੱਲੀ ਵਰਗੇ ਸ਼ਹਿਰ ਵਿੱਚ ਆਪਣੇ ਕੰਮਾਂ ਕਾਰਾਂ ਲਈ ਆਉਣਾ ਜਾਣਾ ਬਣਿਆ ਰਹਿੰਦਾ ਸੀ ਤੇ ਇਸਦੇ ਨਾਲ ਹੀ ਦਿੱਲੀ ਵਿੱਚ ਪੈਂਦੇ ਹੋਰ ਵੱਖੋ ਵੱਖ ਰੇਲਵੇ ਸਟੇਸ਼ਨਾਂ ਤੱਕ ਵੀ ਯਾਤਰੂ ਪਹੁੰਚ ਕੇ ਆਪਣਾ ਕੀਮਤੀ ਸਮਾਂ ਬਚਾ ਸਕਣਗੇ।

ਕਿਉਂਕਿ ਪਹਿਲਾਂ ਤਾਂ ਆਉਣ ਜਾਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਬੱਸਾਂ ਜਾਂ ਹੋਰ ਵਾਹਣ ਉਹਨਾਂ ਨੂੰ ਯਾਤਰਾ ਲਈ ਔਰਤ ਨੇ ਪੈਂਦੇ ਸਨ ਪ੍ਰੰਤੂ ਰੇਲਵੇ ਵਿਭਾਗ ਵੱਲੋਂ ਹੁਣ ਇਹ ਕਾਫੀ ਸਲਾਘਾ ਯੋਗ ਉਪਰਾਲਾ ਕੀਤਾ ਗਿਆ ਹੈ ਤੇ ਲੋਕਾਂ ਨੂੰ ਕਾਫੀ ਸਹੂਲਤ ਮਿਲ ਸਕੇਗੀ।

ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਟੋਹਾਣਾ, ਪਾਤੜਾਂ, ਸਮਾਣਾ, ਪਟਿਆਲਾ ਰੇਲ ਲਿੰਕ ਕਾਇਮ ਕਰਨ ਲਈ ਹਰਿਆਣਵੀਆਂ ਅਤੇ ਪੰਜਾਬੀਆਂ ਦਾ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਜਾਇਜ ਮੰਗ ਵੀ ਜਲਦ ਤੋਂ ਜਲਦ ਪ੍ਰਵਾਨ ਕੀਤੀ ਜਾਵੇ । ਉਹਨਾਂ ਕਿਹਾ ਕਿ ਇਸ ਜਾਇਜ਼ ਮੰਗ ਸਬੰਧੀ ਪਹਿਲਾਂ ਵੀ ਲਿਖਤੀ ਰੂਪ ਵਿਚ ਬੇਨਤੀਆਂ ਕੀਤੀਆਂ ਗਈਆਂ ਹਨ।

Next Story
ਤਾਜ਼ਾ ਖਬਰਾਂ
Share it