ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਨੂੰ ਵੱਡੀ ਸੌਗਾਤ, ਪੰਜਾਬ ਨੂੰ ਦਿੱਤੀ ਵੰਦੇ ਭਾਰਤ, ਇਹ ਟਰੇਨ ਫਿਰੋਜ਼ਪੁਰ ਤੇ ਦਿੱਲੀ ਨੂੰ ਜੋੜੇਗੀ
ਫਿਰੋਜ਼ਪੁਰ ਤੋਂ ਦਿੱਲੀ ਦੇ ਲਈ ਅੱਜ ਤੋਂ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਦੀ ਸ਼ੁਰੂਆਤ ਹੋ ਗਈ ਹੈ। ਇਹ ਰੇਲ ਗੱਡੀ ਫਿਰੋਜ਼ਪੁਰ ਕੈਂਟ ਜੰਕਸ਼ਨ ਤੋਂ ਸਵੇਰੇ 8 ਵੱਜ ਕੇ 5 ਮਿੰਟ 'ਤੇ ਚੱਲਿਆ ਕਰੇਗੀ ਅਤੇ ਫਰੀਦਕੋਟ, ਬਠਿੰਡਾ, ਪਟਿਆਲਾ, ਅੰਬਾਲਾ, ਪਾਣੀਪਤ ਦੇ ਰਸਤੇ ਬਾਅਦ ਦੁਪਹਿਰ 3 ਵੱਜ ਕੇ 5 ਮਿੰਟ 'ਤੇ ਦਿੱਲੀ ਪਹੁੰਚਿਆ ਕਰੇਗੀ।

By : Gurpiar Thind
ਫਿਰੋਜ਼ਪੁਰ : ਫਿਰੋਜ਼ਪੁਰ ਤੋਂ ਦਿੱਲੀ ਦੇ ਲਈ ਅੱਜ ਤੋਂ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਦੀ ਸ਼ੁਰੂਆਤ ਹੋ ਗਈ ਹੈ। ਇਹ ਰੇਲ ਗੱਡੀ ਫਿਰੋਜ਼ਪੁਰ ਕੈਂਟ ਜੰਕਸ਼ਨ ਤੋਂ ਸਵੇਰੇ 8 ਵੱਜ ਕੇ 5 ਮਿੰਟ 'ਤੇ ਚੱਲਿਆ ਕਰੇਗੀ ਅਤੇ ਫਰੀਦਕੋਟ, ਬਠਿੰਡਾ, ਪਟਿਆਲਾ, ਅੰਬਾਲਾ, ਪਾਣੀਪਤ ਦੇ ਰਸਤੇ ਬਾਅਦ ਦੁਪਹਿਰ 3 ਵੱਜ ਕੇ 5 ਮਿੰਟ 'ਤੇ ਦਿੱਲੀ ਪਹੁੰਚਿਆ ਕਰੇਗੀ। ਦੇਸ਼ ਵਿੱਚ ਅੱਜ ਅਜਿਹੀਆਂ 4 ਵੰਦੇ ਭਾਰਤ ਐਕਸਪ੍ਰੈਸ ਗੱਡੀਆਂ ਦੀ ਸ਼ੁਰੂਆਤ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਾਰਾਨਸੀ ਤੋਂ ਵਰਚੁਅਲ ਮਾਧਿਅਮ ਤਕਨੀਕ ਰਾਹੀਂ ਝੰਡੀ ਦਿਖਾ ਕੇ ਇਸ ਰੇਲ ਗੱਡੀ ਨੂੰ ਫਿਰੋਜ਼ਪੁਰ ਤੋਂ ਰਵਾਨਾ ਕੀਤਾ। ਬਠਿੰਡਾ ਰੇਲਵੇ ਸਟੇਸ਼ਨ ਤੇ ਪਹੁੰਚਣ ਤੇ ਲੋਕਾਂ ਨੇ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਦਾ ਫੁੱਲ ਬਰਸਾ ਕੇ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਫਿਰੋਜ਼ਪੁਰ ਤੋਂ ਵੰਦੇ ਭਾਰਤ ਰੇਲ ਗੱਡੀ ਰਾਹੀਂ ਬਠਿੰਡਾ ਆਏ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਮਾਲਵੇ ਨੂੰ ਇਸ ਤਰ੍ਹਾਂ ਦੀ ਆਧੁਨਿਕ ਟ੍ਰੇਨ ਦੀ ਜਰੂਰਤ ਸੀ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਜਲਦੀ ਹੀ ਹੋਰ ਕਈ ਵੱਡੇ ਪ੍ਰੋਜੈਕਟ ਦਿੱਤੇ ਜਾਣੇ ਹਨ ਅਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਕੰਮ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਲਈ ਕਰਨੇ ਹਨ ਅਤੇ ਉਪਰੰਤ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਵੋਟਾਂ ਮੰਗਣ ਲਈ ਜਾਵੇਗੀ।
ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ 30 ਅੰਮ੍ਰਿਤ ਭਾਰਤ ਸਟੇਸ਼ਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਨਾਂ ਵਿੱਚ ਬਠਿੰਡਾ ਵੀ ਇੱਕ ਹੈ।


