ਆਰ. ਐਸ. ਐਸ. ਆਗੂ ਦੇ ਪੋਤੇ ਨਵੀਨ ਅਰੋੜਾ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁੱਖ ਸਰਗਨੇ ਦਾ ਕੀਤਾ ਐਨਕਾਊਂਟਰ
ਫਿਰੋਜ਼ਪੁਰ ਦੇ ਮੋਚੀ ਬਜਾਰ ਵਿੱਚ ਹੋਏ ਕਤਲਕਾਂਢ ਦੇ ਵਿੱਚ ਇੱਕ ਵੱਡੀ ਅਪਡੇਟ ਆ ਰਹੀ ਹੈ ਜਿਸਦੇ ਅਨੁਸਾਰ ਨਵੀਨ ਅਰੋੜਾ ਦੇ ਕਤਲਕਾਂਢ ਦੇ ਮੁੱਖ ਸਰਗਨੇ ਦਾ ਗੋਲੀਆਂ ਮਾਰ ਕੇ ਐਨਕਾਊਂਟਰ ਕਰ ਦਿੱਤਾ। ਇਸ ਮਾਮਲੇ ’ਚ ਦੋ ਆਰੋਪੀਆਂ ਦੀ ਗ੍ਰਿਫਤਾਰੀ ਵੀ ਕੀਤੀ ਗਈ

By : Gurpiar Thind
ਫਿਰੋਜ਼ਪੁਰ : ਫਿਰੋਜ਼ਪੁਰ ਦੇ ਮੋਚੀ ਬਜਾਰ ਵਿੱਚ ਹੋਏ ਕਤਲਕਾਂਢ ਦੇ ਵਿੱਚ ਇੱਕ ਵੱਡੀ ਅਪਡੇਟ ਆ ਰਹੀ ਹੈ ਜਿਸਦੇ ਅਨੁਸਾਰ ਨਵੀਨ ਅਰੋੜਾ ਦੇ ਕਤਲਕਾਂਢ ਦੇ ਮੁੱਖ ਸਰਗਨੇ ਦਾ ਗੋਲੀਆਂ ਮਾਰ ਕੇ ਐਨਕਾਊਂਟਰ ਕਰ ਦਿੱਤਾ। ਇਸ ਮਾਮਲੇ ’ਚ ਦੋ ਆਰੋਪੀਆਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ। ਇਸ ਕਾਂਢ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਦੇ ਖ਼ਿਲਾਫ਼ ਭਾਰੀ ਨਰਾਜ਼ਗੀ ਸੀ ਅਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ ਕੀਤੀ ਅਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਦਿਨੀਂ ਜੋ ਨਵੀਨ ਅਰੋੜਾ ਦਾ ਕਤਲ ਹੋਇਆ ਸੀ । ਉਸ ਵਿੱਚ ਪੁਲਿਸ ਲਗਾਤਾਰ ਕਾਤਲਾਂ ਦੀ ਭਾਲ ਕਰ ਰਹੀ । ਜਿਸ ਦੇ ਚਲਦਿਆਂ ਉਨ੍ਹਾਂ ਇਤਲਾਹ ਮਿਲੀ ਕਿ ਜਤਿਨ ਕਾਲੀ ਜੋ ਇਸ ਮਾਮਲੇ ਦਾ ਮੁੱਖ ਸਰਗਨਾ ਹੈ ।
ਜਤਿਨ ਕਾਲੀ ਪਿੰਡ ਆਰਿਫ ਕੇ ਵੱਲ ਜਾ ਰਿਹਾ ਸੀ ਜਦ ਪੁਲਿਸ ਪਾਰਟੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਤਿਨ ਕਾਲੀ ਨੇ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਵਿੱਚ ਉਸ ਦੇ ਵੀ ਗੋਲੀ ਲੱਗੀ ਹੈ । ਜਿਸ ਨੂੰ ਹਸਪਤਾਲ ਲਿਆਂਦਾ ਗਿਆ ਹੈ ਅਤੇ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


