Begin typing your search above and press return to search.

ਪਠਾਣਮਾਜਰਾ ਦੀ ਪਤਨੀ ਨੇ ਘਰ ਵਿੱਚ ਨਜ਼ਰਬੰਦ ਕੀਤੇ ਜਾਣ ਦਾ ਲਗਾਇਆ ਆਰੋਪ, ਵੀਡੀਓ ਕੀਤੀ ਜਾਰੀ

ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਨੇ ਹਾਲ ਹੀ ਵਿੱਚ ਜਾਰੀ ਕੀਤੇ ਇੱਕ ਤਿੰਨ ਮਿੰਟ ਦੇ ਵੀਡੀਓ ਵਿੱਚ ਦੋਸ਼ ਲਗਾਇਆ ਹੈ ਕਿ ਉਸ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਅਤੇ ਇਲਾਜ ਕਰਵਾਉਣ ਤੋਂ ਰੋਕਿਆ ਜਾ ਰਿਹਾ ਹੈ। ਵਿਧਾਇਕ ਪਠਾਣਮਾਜਰਾ ਆਪ ਫ਼ਰਾਰ ਚੱਲ ਰਹੇ ਹਨ।

ਪਠਾਣਮਾਜਰਾ ਦੀ ਪਤਨੀ ਨੇ ਘਰ ਵਿੱਚ ਨਜ਼ਰਬੰਦ ਕੀਤੇ ਜਾਣ ਦਾ ਲਗਾਇਆ ਆਰੋਪ, ਵੀਡੀਓ ਕੀਤੀ ਜਾਰੀ
X

Makhan shahBy : Makhan shah

  |  1 Oct 2025 7:07 PM IST

  • whatsapp
  • Telegram

ਚੰਡੀਗੜ੍ਹ (ਗੁਰਪਿਆਰ ਸਿੰਘ): ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਨੇ ਹਾਲ ਹੀ ਵਿੱਚ ਜਾਰੀ ਕੀਤੇ ਇੱਕ ਤਿੰਨ ਮਿੰਟ ਦੇ ਵੀਡੀਓ ਵਿੱਚ ਦੋਸ਼ ਲਗਾਇਆ ਹੈ ਕਿ ਉਸ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਅਤੇ ਇਲਾਜ ਕਰਵਾਉਣ ਤੋਂ ਰੋਕਿਆ ਜਾ ਰਿਹਾ ਹੈ। ਵਿਧਾਇਕ ਪਠਾਣਮਾਜਰਾ ਆਪ ਫ਼ਰਾਰ ਚੱਲ ਰਹੇ ਹਨ।

ਇਸ ਵੀਡੀਓ ਵਿੱਚ ਸਿਮਰਨਜੀਤ ਕੋਰ ਨੇ ਜੋ ਕਥਿਤ ਤੌਰ ਉੱਤੇ ਬੀਮਾਰ ਹਨ, ਨੇ ਕਿਹਾ ਕਿ ਉਨ੍ਹਾਂ ਦੀ ਡਾਕਟਰੀ ਹਾਲਤ ਦੀ ਪੁਸ਼ਟੀ ਸਰਕਾਰੀ ਅਤੇ ਨਿੱਜੀ ਦੋਵਾਂ ਹਸਪਤਾਲਾਂ ਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ, ਮੈਨੂੰ ਆਪਣੇ ਬੱਚਿਆਂ ਅਤੇ ਮਾਂ ਦੇ ਠਿਕਾਣੇ ਬਾਰੇ ਨਹੀਂ ਪਤਾ। ਜੇ ਮੈਂ ਆਪਣੀ ਡਾਕਟਰੀ ਹਾਲਤ ਬਾਰੇ ਕੁਝ ਗਲਤ ਕਹਿ ਰਹੀ ਹਾਂ, ਤਾਂ ਸਰਕਾਰ ਕਾਰਵਾਈ ਕਰਨ ਲਈ ਆਜ਼ਾਦ ਹੈ।

ਵੀਡੀਓ ਵਿੱਚ ਵਿਧਾਇਕ ਦੀ ਪਤਨੀ ਨੇ ਕਿਹਾ ਅਸੀਂ ਸੱਚ ਬੋਲਣ ਦੀ ਸਜ਼ਾ ਭੁਗਤ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਅਸੀ ਅਧਿਕਾਰੀਆਂ ਤੱਕ ਪਹੁੰਚਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕੋਈ ਵੀ ਉਨ੍ਹਾਂ ਦੇ ਫ਼ੋਨ ਦਾ ਜਵਾਬ ਨਹੀਂ ਦੇ ਰਿਹਾ।

ਉਨ੍ਹਾਂ ਨੇ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਤੋਂ ਪਹਿਲਾਂ 26 ਸਤੰਬਰ ਨੂੰ ਜਬਰ ਜਨਾਹ ਕੇਸ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਫ਼ਰਾਰ ਚੱਲ ਰਹੇ ਪਠਾਣਮਾਜਰਾ ਨੇ ਇੱਕ ਛੇ ਮਿੰਟ ਦਾ ਵੀਡੀਓ ਜਾਰੀ ਕੀਤਾ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਮਾਜ ਸੇਵੀਆਂ, ਸਾਥੀ ਵਿਧਾਇਕਾਂ ਅਤੇ ਕਿਸਾਨ ਯੂਨੀਅਨਾਂ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਹੈ।

ਉਨ੍ਹਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਪਤਨੀ ਬੀਮਾਰ ਹੈ ਅਤੇ ਇਲਾਜ ਅਧੀਨ ਹੈ, ਜਦੋਂ ਕਿ ਉਨ੍ਹਾਂ ਦੇ ਬੱਚੇ ਪੁਲੀਸ ਕਾਰਵਾਈ ਦੇ ਡਰੋਂ ਲੁਕੇ ਹੋਏ ਹਨ। ਪਠਾਣਮਾਜਰਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਉਸਦੀ ਪਤਨੀ ਦੇ ਪੰਜ ਆਪਰੇਸ਼ਨ ਹੋ ਚੁੱਕੇ ਹਨ ਅਤੇ ਜੇ ਉਹਨਾਂ ਨੂੰ ਕੁਝ ਹੁੰਦਾ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ।

ਵਿਧਾਇਕ ਨੇ ਅੱਗੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਪੰਜਾਬ ਦੇ ਮਾਮਲਿਆਂ ਵਿੱਚ ਦਿੱਲੀ ਦੇ ਨੇਤਾਵਾਂ ਦੇ ਦਖਲ ਦਾ ਵਿਰੋਧ ਕਰਨ ਅਤੇ ਹਾਲ ਹੀ ਦੇ ਹੜ੍ਹਾਂ ਨੂੰ ਲੈ ਕੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ 'ਤੇ ਸਵਾਲ ਚੁੱਕਣ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it