Nepali cyclist Yamuna ਪਹੁੰਚੀ ਹੁਸ਼ਿਆਰਪੁਰ, ਕਰ ਰਹੀ ਹੈ ਵਰਲਡ ਟੂਰ
ਨੇਪਾਲ ਦੀ ਰਹਿਣ ਵਾਲੀ ਸਾਈਕਲਿਸਟ ਯਮੁਨਾ, ਜੋ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਵਾਤਾਵਰਣ ਦੀ ਸੰਭਾਲ ਅਤੇ ਮਹਿਲਾ ਸਸ਼ਕਤੀਕਰਨ ਦਾ ਸੁਨੇਹਾ ਦੇ ਰਹੀ ਹੈ, ਅੱਜ ਹੁਸ਼ਿਆਰਪੁਰ ਪਹੁੰਚੀ।

By : Gurpiar Thind
ਹੁਸ਼ਿਆਰਪੁਰ: ਨੇਪਾਲ ਦੀ ਰਹਿਣ ਵਾਲੀ ਸਾਈਕਲਿਸਟ ਯਮੁਨਾ, ਜੋ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਵਾਤਾਵਰਣ ਦੀ ਸੰਭਾਲ ਅਤੇ ਮਹਿਲਾ ਸਸ਼ਕਤੀਕਰਨ ਦਾ ਸੁਨੇਹਾ ਦੇ ਰਹੀ ਹੈ, ਅੱਜ ਹੁਸ਼ਿਆਰਪੁਰ ਪਹੁੰਚੀ। ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਅਤੇ ਵਾਹਘਾ ਬਾਰਡਰ 'ਤੇ ਪਰੇਡ ਦੇਖਣ ਤੋਂ ਬਾਅਦ, ਉਹ ਹੁਸ਼ਿਆਰਪੁਰ ਦੇ ਰਸਤੇ ਆਪਣੀ ਅਗਲੀ ਮੰਜ਼ਿਲ ਵੱਲ ਵਧ ਰਹੀ ਹੈ।
ਹੁਸ਼ਿਆਰਪੁਰ ਪਹੁੰਚਣ 'ਤੇ ਸਥਾਨਕ ਸਾਈਕਲਿੰਗ ਕਲੱਬਾਂ ਅਤੇ ਸਮਾਜ ਸੇਵਕਾਂ ਵੱਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਥਾਨਕ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਉਸ ਦੀ ਹਿੰਮਤ ਦੀ ਸ਼ਲਾਘਾ ਕੀਤੀ ਅਤੇ ਉਸ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸਾਈਕਲਿਸਟ ਯਮੁਨਾ ਦਾ ਮੁੱਖ ਮਕਸਦ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਲਈ ਸਾਈਕਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ।
ਸਥਾਨਕ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਕਿਹਾ ਕੇ ਨੇਪਾਲ ਤੋਂ ਆਈ ਇਹ ਬੇਟੀ ਪੂਰੇ ਵਿਸ਼ਵ ਦੇ ਦੌਰੇ 'ਤੇ ਨਿਕਲੀ ਸੀ, ਪਰ ਵੀਜ਼ਾ ਸਮੱਸਿਆਵਾਂ ਕਾਰਨ ਉਹ ਫਿਲਹਾਲ ਭਾਰਤ ਦਾ ਦੌਰਾ ਕਰ ਰਹੀ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਹਿਮਾਨਾਂ ਦੀ ਸੁਰੱਖਿਆ ਅਤੇ ਮਦਦ ਕਰੀਏ। ਇੰਨੀ ਛੋਟੀ ਉਮਰ ਵਿੱਚ ਇਕੱਲੀ ਲੜਕੀ ਦਾ ਇੰਨਾ ਵੱਡਾ ਸਫ਼ਰ ਤੈਅ ਕਰਨਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਸਾਈਕਲਿੰਗ ਨਾ ਸਿਰਫ਼ ਸਾਨੂੰ ਫਿੱਟ ਰੱਖਦੀ ਹੈ, ਸਗੋਂ ਵੱਧ ਰਹੇ ਤੇਲ ਦੀਆਂ ਕੀਮਤਾਂ ਅਤੇ ਪ੍ਰਦੂਸ਼ਣ ਤੋਂ ਵੀ ਬਚਾਉਂਦੀ ਹੈ।


