ਅਸਾਮ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਬਾਬਾ ਨਾਨਕ ਲਈ ਨਗਰ ਕੀਰਤਨ ਰਵਾਨਾ
ਅਸਾਮ ਤੋਂ ਆਰੰਭ ਹੋਇਆ ਪਵਿੱਤਰ ਨਗਰ ਕੀਰਤਨ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਪਹੁੰਚਿਆ, ਜਿਥੇ ਖਾਲਸਾ ਪੰਥ ਦੀ ਸ਼ਾਨ ਤੇ ਸੂਰਬੀਰਤਾ ਦਾ ਵਿਸ਼ਾਲ ਦਰਸ਼ਨ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਫੁੱਲਾਂ ਦੀ ਵਰਖਾ, ਕੀਰਤਨ ਸ਼ਬਦਾਂ ਦੀ ਰਸਧਾਰ ਅਤੇ "ਬੋਲੇ ਸੋ ਨਿਹਾਲ" ਦੇ ਗੂੰਜਦੇ ਜੈਕਾਰਿਆਂ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਬਾਬਾ ਨਾਨਕ ਵੱਲ ਰਵਾਨਾ ਹੋਇਆ।

By : Gurpiar Thind
ਅੰਮ੍ਰਿਤਸਰ : ਅਸਾਮ ਤੋਂ ਆਰੰਭ ਹੋਇਆ ਪਵਿੱਤਰ ਨਗਰ ਕੀਰਤਨ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਪਹੁੰਚਿਆ, ਜਿਥੇ ਖਾਲਸਾ ਪੰਥ ਦੀ ਸ਼ਾਨ ਤੇ ਸੂਰਬੀਰਤਾ ਦਾ ਵਿਸ਼ਾਲ ਦਰਸ਼ਨ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਫੁੱਲਾਂ ਦੀ ਵਰਖਾ, ਕੀਰਤਨ ਸ਼ਬਦਾਂ ਦੀ ਰਸਧਾਰ ਅਤੇ "ਬੋਲੇ ਸੋ ਨਿਹਾਲ" ਦੇ ਗੂੰਜਦੇ ਜੈਕਾਰਿਆਂ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਬਾਬਾ ਨਾਨਕ ਵੱਲ ਰਵਾਨਾ ਹੋਇਆ।
ਇਸ ਪਵਿੱਤਰ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਬਖ਼ਸ਼ੀ ਗੁਰਬਾਣੀ ਸਾਡੇ ਜੀਵਨ ਲਈ ਮਾਰਗਦਰਸ਼ਕ ਹੈ ਅਤੇ ਸਾਨੂੰ ਇਸਨੂੰ ਅਮਲ ਵਿੱਚ ਲਿਆਉਂਦੇ ਹੋਏ ਜੀਵਨ ਜਾਚ ਬਣਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ 24 ਰਾਜਾਂ ਵਿਚੋਂ ਗੁਜ਼ਰਦੇ ਹੋਏ ਇਹ ਨਗਰ ਕੀਰਤਨ 29 ਨਵੰਬਰ ਦੀ ਰਾਤ ਪੰਜਾਬ ਪਹੁੰਚਿਆ ਅਤੇ ਲੱਖਾਂ ਦੀ ਸੰਗਤ ਨੇ ਸ਼ਰਧਾ ਅਤੇ ਸਤਿਕਾਰ ਨਾਲ ਭਾਗੀਦਾਰੀ ਨਿਭਾਈ।
ਧਾਮੀ ਨੇ ਇਹ ਵੀ ਦੱਸਿਆ ਕਿ 350 ਸਾਲਾ ਸ਼ਹੀਦੀ ਗੁਰਪੁਰਬ ਦੇ ਸੰਦਰਭ ਵਿੱਚ ਦਮਦਮਾ ਸਾਹਿਬ ਵਿਖੇ 21 ਨਵੰਬਰ ਤੋਂ 30 ਨਵੰਬਰ ਤੱਕ ਲਗਾਤਾਰ ਅੰਮ੍ਰਿਤ ਸੰਚਾਰ ਸਮਾਗਮ ਹੋਣਗੇ। ਉਨ੍ਹਾਂ ਸਾਰੇ ਇਚਛਕ ਸਿਖਾਂ ਨੂੰ ਅਪੀਲ ਕੀਤੀ ਕਿ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਦਿਆਂ ਗੁਰੂ ਦੇ ਚਰਨਾਂ ਨਾਲ ਹੋਰ ਮਜ਼ਬੂਤੀ ਨਾਲ ਜੁੜਣ।


